ਰੇਲ ਹਾਦਸੇ ਬਾਰੇ ਪ੍ਰੈਸ ਕਾਨਫਰੰਸ ਦੀ ਸਿੱਧੀ ਰਿਪੋਰਟਿੰਗ ਕਰਨ 'ਤੇ ਨਿਊਜ਼ ਨੇਸ਼ਨ ਦਾ ਪੱਤਰਕਾਰ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਕੁਝ ਦਿਨ ਪਹਿਲਾਂ ਪੂਰਬੀ ਪੇਲਸਟਾਈਨ,ਓਹੀਓ ਵਿਚ ਹੋਏ ਰੇਲ ਹਾਦਸੇ ਬਾਰੇ ਓਹੀਓ ਦੇ ਅਧਿਕਾਰੀਆਂ ਦੀ ਪ੍ਰੈਸ ਕਾਨਫਰੰਸ ਦੀ ਸਿੱਧੀ ਰਿਪੋਰਟਿੰਗ ਕਰ ਰਹੇ ਨਿਊਜ਼ ਨੇਸ਼ਨ ਦੇ ਪੱਤਰਕਾਰ ਈਵਾਨ ਲੈਮਬਰਟ ਨੂੰ ਗ੍ਰਿਫਤਾਰ ਕਰ ਲਿਆ ਗਿਆ । ਜਿਉਂ ਹੀ ਉਸ ਨੇ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਤਾਂ ਸਟੇਟ ਹਾਈਵੇਅ ਦੇ ਦੋ ਜਵਾਨਾਂ ਤੇ ਓਹੀਓ ਨੈਸ਼ਨਲ ਗਾਰਡ ਦੇ ਸਹਾਇਕ ਮੇਜਰ ਜਨਰਲ ਜੌਹਨ ਹੈਰਿਸ ਨੇ ਉਸ ਨੂੰ ਸਿੱਧੀ ਰਿਪੋਰਟਿੰਗ ਬੰਦ ਕਰਨ ਲਈ ਕਿਹਾ ਕਿਉਂਕਿ ਉਨਾਂ ਦਾ ਵਿਸ਼ਵਾਸ਼ ਸੀ ਕਿ ਉਹ ਬਹੁਤ ਉੱਚੀ ਬੋਲ ਰਿਹਾ ਹੈ ਜਿਸ ਕਾਰਨ ਵਿਘਨ ਪੈ ਰਿਹਾ ਹੈ। ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਲੈਮਬਰਟ ਤੇ ਹੈਰਿਸ ਵਿਚਾਲੇ ਤਕਰਾਰ ਵੀ ਹੋਇਆ ਜਿਸ 'ਤੇ ਪੱਤਰਕਾਰ ਨੂੰ ਪਰੇ ਧੱਕ ਦਿੱਤਾ ਗਿਆ ਜੋ ਹਮਲਾਵਰ ਅੰਦਾਜ ਵਿੱਚ ਹੈਰਿਸ ਵਲ ਵਧ ਰਿਹਾ ਸੀ। ਲੈਮਬਰਟ ਨੂੰ ਉਥੋਂ ਚਲੇ ਜਾਣ ਲਈ ਕਿਹਾ ਗਿਆ ਪਰੰਤੂ ਉਹ ਨਾ ਮੰਨਿਆ ਜਿਸ 'ਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਬਾਹਰ ਲੈ ਗਈ। ਪੁਲਿਸ ਅਨੁਸਾਰ ਲੈਮਬਰਟ ਨੂੰ ਮੁੱਢਲੇ ਤੌਰ 'ਤੇ ਅਪਰਾਧਕ ਦਖਲਅੰਦਾਜੀ ਕਰਨ ਤੇ ਗ੍ਰਿਫਤਾਰੀ ਦਾ ਵਿਰੋਧ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
Comments (0)