ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰਾ ਨੂੰ ਭਾਰਤ 'ਚ ਸਿੱਖਾਂ 'ਤੇ ਹੋ ਰਹੇ ਜ਼ੁਲਮਾਂ ਸਬੰਧੀ ਮੰਗ ਪੱਤਰ ਸੌਂਪਿਆ

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰਾ ਨੂੰ ਭਾਰਤ 'ਚ ਸਿੱਖਾਂ 'ਤੇ ਹੋ ਰਹੇ ਜ਼ੁਲਮਾਂ ਸਬੰਧੀ  ਮੰਗ ਪੱਤਰ ਸੌਂਪਿਆ

ਜੌਨ ਗੈਰਾਮੇਂਡੀ ਤੇ ਡੇਵਿਡ ਜੀ. ਵਲਾਦਾਓ ਨੂੰ ਪੰਜਾਬ ਵਿਚ ਸਿੱਖ ਭਾਈਚਾਰੇ ਵਿਰੁੱਧ ਹੋ ਰਹੇ ਤਸ਼ੱਦਦ ਬਾਰੇ ਜਾਣੂ ਕਰਵਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ: ਅਮਰੀਕਨ ਸਿੱਖ ਕਾਕਸ ਕਮੇਟੀ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ   ਵਾਸ਼ਿੰਗਟਨ, ਡੀਸੀ ਦੇ ਜੌਨ ਗੈਰਾਮੇਂਡੀ ਤੇ ਡੇਵਿਡ ਜੀ. ਵਲਾਦਾਓ ਨੂੰ ਲਿਖਤੀ ਰੂਪ 'ਚ ਮੰਗ ਪੱਤਰ ਦਿਤੇ ਗਏ । ਜਿਸ ਵਿਚ ਭਾਰਤ ਦੇ ਸੂਬਾ ਪੰਜਾਬ 'ਚ ਸਿੱਖ ਭਾਈਚਾਰੇ ਵਿਰੁੱਧ ਹੋ ਰਹੇ ਤਸ਼ੱਦਦ ਬਾਰੇ ਜਾਣੂ ਕਰਵਾਇਆ ਗਿਆ।


ਪੱਤਰ ਵਿੱਚ ਲਿਖਿਆ ਗਿਆ ਕਿ  'ਭਾਰਤ 'ਚ ਹੋ ਰਹੇ ਸਿੱਖ ਭਾਈਚਾਰੇ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਅਸੀਂ ਤੁਹਾਡੇ ਧਿਆਨ ਵਿੱਚ  ਲਿਆਉਣਾ ਚਾਹੁੰਦੇ ਹਾਂ। ਹਾਲ ਹੀ ਵਿੱਚ, ਭਾਰਤ ਸਰਕਾਰ ਨੇ ਪੰਜਾਬ ਵਿੱਚ ਨੌਜਵਾਨ ਆਗੂ, ਭਾਈ ਅੰਮ੍ਰਿਤਪਾਲ ਸਿੰਘ ਨੂੰ ਮਨਘੜਤ ਦੋਸ਼ਾਂ ਵਿੱਚ ਗ੍ਰਿਫਤਾਰ ਕਰਨ ਲਈ ਇੱਕ ਵਿਸ਼ਾਲ ਸੁਰੱਖਿਆ ਕਾਰਵਾਈ ਸ਼ੁਰੂ ਕੀਤੀ ਹੈ।
ਜਿਸ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਇਕ ਸਸਪੈਂਸ ਬਣੀ ਹੈ। ਭਾਰਤੀ ਮੀਡੀਆ ਦੀਆਂ ਸ਼ੁਰੂਆਤੀ ਰਿਪੋਰਟਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੱਤੀ ਗਈ ਸੀ। ਜਿਸ ਦੇ ਚਲਦੇ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਹਿਰਾਸਤ 'ਚ ਲੈ ਕੇ ਕਿਸੇ ਅਣਦੱਸੀ ਥਾਂ 'ਤੇ ਭੇਜ ਦਿੱਤਾ ਗਿਆ ਸੀ। ਬਾਅਦ ਵਿੱਚ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਉਹ ਭਗੌੜਾ ਹੈ, ਅਤੇ ਵੱਡੇ ਪੱਧਰ 'ਤੇ ਭਾਲ ਕੀਤੀ ਜਾ ਰਹੀ ਸੀ। ਸਿੱਖ ਭਾਈਚਾਰੇ ਵਿਚ ਇਹ ਡਰ ਪੈਦਾ ਹੋ ਗਿਆ ਹੈ ਕਿ ਹੁਣ ਪੰਜਾਬ ਦੇ ਸਿੱਖ ਨੌਜਵਾਨਾਂ ਨਾਲ ਕੁਝ ਗਲਤ ਨਾ ਹੋ ਜਾਵੇ।
ਇਸ ਤੋਂ ਇਲਾਵਾ ਸਿੱਖ ਬਹੁ-ਗਿਣਤੀ ਵਾਲੇ ਸੂਬੇ ਪੰਜਾਬ ਭਰ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤਾ ਗਿਆ ਹੈ। ਕ੍ਰਿਮੀਨਲ ਪ੍ਰੋਸੀਜ਼ਰ ਕੋਡ ਦੀ ਧਾਰਾ 144 ਚਾਰ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਕੇ ਇਕੱਠ ਅਤੇ ਵਿਰੋਧ ਪ੍ਰਦਰਸ਼ਨ ਦੀ ਨਾਗਰਿਕ ਸੁਤੰਤਰਤਾ ਨੂੰ ਮੁਅੱਤਲ ਕਰਨ ਲਈ ਲਗਾਈ ਗਈ ਹੈ। ਸੂਬੇ ਅੰਦਰ ਯਾਤਰਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ।
ਅਸੀਂ ਤੁਹਾਨੂੰ ਤੁਰੰਤ ਕਾਰਵਾਈ ਕਰਨ, ਨਾਗਰਿਕ ਸੁਤੰਤਰਤਾਵਾਂ ਨੂੰ ਮੁਅੱਤਲ ਕਰਨ ਅਤੇ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਆਏ ਸਿੱਖ ਅਮਰੀਕਨਾਂ ਦੀ ਸੁਰੱਖਿਆ ਬਾਰੇ ਸਟੇਟ ਵਿਭਾਗ ਅਤੇ ਹੋਰ ਸਬੰਧਤ ਸਟੇਕਹੋਲਡਰਾਂ ਦੇ ਧਿਆਨ ਵਿੱਚ ਇਸ ਮੁੱਦੇ ਨੂੰ ਲਿਆਉਣ ਲਈ ਬੇਨਤੀ ਕਰਦੇ ਹਾਂ। ਦੱਸਣਯੋਗ ਹੈ ਕਿ ਅਮਰੀਕਨ ਸਿੱਖ ਕਾਕਸ ਕਮੇਟੀ ਦੀ ਇਹ ਪਹਿਲ ਕਦਮੀ ਸਿੱਖ ਭਾਇਚਾਰੇ ਵਿਚ ਸ਼ਲਾਘਾਯੋਗ ਕਦਮ ਮੰਨਿਆ ਜਾ ਰਿਹਾ ਹੈ।