ਬਿਸ਼ਨੋਈ ਦੀਆਂ ਇੰਟਰਵਿਊਆਂ ਨਾਲ ਪੁਲਿਸ ਦੀ ਹੋਈ ਕਿਰਕਿਰੀ ਛੁਪਾਉਣ ਲਈ ਅੰਮਿ੍ਤਪਾਲ ਵਿਰੁੱਧ ਕਾਰਵਾਈ
• ਸੂਬੇ ਦੀ ਸਾਰੀ ਪੁਲਿਸ ਭਜਾਈ ਸੜਕਾਂ 'ਤੇ, ਬਣਿਆ ਦਹਿਸ਼ਤ ਦਾ ਮਾਹੌਲ
• ਲੋਕਾਂ ਤੱਕ ਨਾ ਪਹੁੰਚੇ ਸਹੀ ਜਾਣਕਾਰੀ, ਇੰਟਰਨੈੱਟ ਕਰਵਾਇਆ ਜਾਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ-ਪੰਜਾਬ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਟੀ.ਵੀ. 'ਤੇ ਲਗਾਤਾਰ ਦੋ ਇੰਟਰਵਿਊਆਂ ਜਾਰੀ ਹੋਣ ਨਾਲ ਪੰਜਾਬ ਪੁਲਿਸ ਦੀ ਹੋਈ ਕਿਰਕਿਰੀ ਨੂੰ ਛੁਪਾਉਣ ਲਈ ਅਤੇ ਪੰਜਾਬੀਆਂ ਦਾ ਧਿਆਨ ਇਨ੍ਹਾਂ ਘਟਨਾਵਾਂ ਤੋਂ ਭਟਕਾਉਣ ਲਈ ਸਰਕਾਰ ਨੇ ਇੰਟਰਵਿਊਆਂ ਤੋਂ ਬਾਅਦ ਅਤੇ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਤੋਂ ਇਕ ਦਿਨ ਪਹਿਲਾਂ ਸਾਰੇ ਪੰਜਾਬ ਦੀ ਪੁਲਿਸ ਨੂੰ ਸੜਕਾਂ 'ਤੇ ਭਜਾ ਦਿੱਤਾ ਅਤੇ ਅੰਮਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਦੀ ਚਰਚਾ ਛੇੜ ਦਿੱਤੀ। ਮੋਬਾਈਲ ਇੰਟਰਨੈੱਟ ਸੇਵਾਵਾਂ ਵੀ ਠੱਪ ਕਰ ਦਿੱਤੀਆਂ ਗਈਆਂ ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਅੰਮਿ੍ਤਪਾਲ ਦੇ ਸੌ ਤੋਂ ਉਪਰ ਸਮਰਥਕਾਂ ਨੂੰ ਕਾਬੂ ਵੀ ਕੀਤਾ ਗਿਆ । ਇਸ ਨਾਲ ਜਿੱਥੇ ਅੰਮਿ੍ਤਪਾਲ ਸਿੰਘ ਦੇ ਸਮਰਥਕਾਂ ਵਿਚ ਹਫ਼ੜਾ-ਦਫ਼ੜੀ ਮਚ ਗਈ, ਉੱਥੇ ਆਮ ਲੋਕਾਂ ਵਿਚ ਸਹਿਮ ਅਤੇ ਡਰ ਪੈਦਾ ਹੋ ਗਿਆ ।
Comments (0)