ਸੜਕ ਹਾਦਸੇ ਵਿਚ ਜ਼ਖਮੀ ਹੋਈ ਭਾਰਤੀ ਵਿਦਿਆਰਥਣ ਦੀ ਹਾਲਤ ਗੰਭੀਰ

ਸੜਕ ਹਾਦਸੇ ਵਿਚ ਜ਼ਖਮੀ ਹੋਈ ਭਾਰਤੀ ਵਿਦਿਆਰਥਣ ਦੀ ਹਾਲਤ ਗੰਭੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) - ਬੈਨਟੋਨਵਿਲੇ,ਅਰਕੰਸਾਸ ਨੇੜੇ ਇਕ ਰਾਸ਼ਟਰੀ ਮਾਰਗ ਉਪਰ ਪਿਛਲੇ ਮਹੀਨੇ ਕਾਰ ਨੂੰ ਪੇਸ਼ ਆਏ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਈ ਭਾਰਤੀ ਵਿਦਿਆਰਥਣ ਸ੍ਰੀ ਲੀਕਿਤਾ ਪਿਨਾਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਵਿਚੀਤਾ ਸਟੇਟ ਯੁਨੀਵਰਸਿਟੀ ਕੰਸਾਸ ਵਿਚ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਹੈ। ਕਾਰ ਵਿਚ ਉਸ ਦੀ ਇਕ ਸਹੇਲੀ ਵੀ ਸੀ ਜਦ ਕਿ ਪਿਨਾਮ ਖੁਦ ਕਾਰ ਚਲਾ ਰਹੀ ਸੀ ਕਿ ਅਚਾਨਕ ਕਾਰ ਨਿਯੰਤਰਣ ਤੋਂ ਬਾਹਰ ਹੋ ਕੇ ਉਲਟ ਗਈ। ਪਿਨਾਮ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਤੇ ਉਹ ਬੇਹੋਸ਼ ਹੋ ਗਈ। ਉਹ ਉਤਰ ਪੱਛਮੀ ਅਰਕੰਸਾਸ ਦੇ ਮਰਸੀ ਹਸਪਤਾਲ ਵਿਚ ਦਾਖਲ ਹੈ।