ਅਮਰੀਕਾ ਦੇ ਮੈਰੀਲੈਂਡ ਰਾਜ ਦੇ ਜੱਜ ਦੀ ਹੱਤਿਆ ਕਰਨ ਦੇ ਮਾਮਲੇ ਦੇ ਸ਼ੱਕੀ ਦੋਸ਼ੀ ਦੀ ਮਿਲੀ ਲਾਸ਼

ਅਮਰੀਕਾ ਦੇ ਮੈਰੀਲੈਂਡ ਰਾਜ ਦੇ ਜੱਜ ਦੀ ਹੱਤਿਆ ਕਰਨ ਦੇ ਮਾਮਲੇ ਦੇ ਸ਼ੱਕੀ ਦੋਸ਼ੀ ਦੀ ਮਿਲੀ ਲਾਸ਼
ਕੈਪਸ਼ਨ ਪੈਡਰੋ ਅਰਗੋਟ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)  ਬੀਤੇ ਦਿਨੀ ਮੈਰੀਲੈਂਡ ਦੀ ਇਕ ਅਦਾਲਤ ਦੇ ਜੱਜ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਭਗੌੜੇ ਸ਼ੱਕੀ ਦੋਸ਼ੀ ਪੈਡਰੋ ਅਰਗੋਟ ਦੀ ਲਾਸ਼ ਮਿਲਣ ਦੀ ਖਬਰ ਹੈ। ਅਰਗੋਟ ਨੇ 19 ਅਕਤੂਬਰ ਨੂੰ ਵਾਸ਼ਿੰਗਟਨ ਕਾਊਂਟੀ ਸਰਕਟ ਜੱਜ ਐਂਡਰੀਊ ਵਿਲਕਿਨਸਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਅਫਸਰਾਂ ਅਨੁਸਾਰ ਤਲਾਕ ਦੇ ਮਾਮਲੇ ਵਿਚ ਅਰਗੋਟ ਵਿਰੁੱਧ ਫੈਸਲਾ ਦੇਣ ਦੇ ਕੁਝ ਹੀ ਘੰਟਿਆਂ ਬਾਅਦ ਜੱਜ ਦੀ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਆਪਣੀ ਪਤਨੀ ਤੇ ਬੱਚੇ ਨਾਲ ਘਰ ਜਾ ਰਿਹਾ ਸੀ। ਵਾਸ਼ਿੰਗਟਨ ਕਾਊਂਟੀ ਸ਼ੈਰਿਫ ਦਫਤਰ ਵੱਲੋਂ ਫੇਸਬੁੱਕ ਉਪਰ ਦਿੱਤੀ ਜਾਣਕਾਰੀ ਅਨੁਸਾਰ ਵਿਲਿਅਮਸਪੋਰਟ ਐਮ ਡੀ ਖੇਤਰ ਵਿਚ ਤਲਾਸ਼ੀ  ਦੌਰਾਨ ਇਕ ਵਿਅਕਤੀ ਦੀ  ਲਾਸ਼ ਬਰਾਮਦ ਹੋਈ ਹੈ ਜਿਸ ਦੀ ਪਛਾਣ ਪੈਡਰੋ  ਅਰਗੋਟ ਵਜੋਂ ਹੋਈ ਹੈ ਜੋ ਜੱਜ ਐਂਡਰੀਊ ਵਿਲਕਿਨਸਨ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦਾ ਸੀ।