ਫਲੋਰਿਡਾ ਵਿਚ ਵਿਪਰੋ ਨੇ 100 ਤੋਂ ਵਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਫਲੋਰਿਡਾ ਰਾਜ ਵਿਚ ਵੱਡੀ ਆਈ ਟੀ ਕੰਪਨੀ ਵਿਪਰੋ ਵੱਲੋਂ ਆਪਣੇ ਘੱਟੋ ਘੱਟ 120 ਮੁਲਾਜ਼ਮਾਂ ਦੀ ਛਾਂਟੀ ਕਰ ਦੇਣ ਦੀ ਖ਼ਬਰ ਹੈ। ਕੰਪਨੀ ਵੱਲੋਂ 'ਫਲੋਰਿਡਾ ਡਿਪਾਰਟਮੈਂਟ ਆਫ ਆਪਰਚਿਊਨਿਟੀ' ਨੂੰ ਦਿੱਤੇ 'ਵਰਕ ਐਡਜਸਟਮੈਂਟ ਐਂਡ ਰੀਟ੍ਰੇਨਿੰਗ ਨੋਟੀਫੀਕੇਸ਼ਨ' ਨੋਟਿਸ ਵਿਚ ਮੁਲਾਜ਼ਮਾਂ ਦੀ ਛਾਂਟੀ ਦਾ ਵੇਰਵਾ ਦਿੱਤਾ ਗਿਆ ਹੈ। ਪ੍ਰਭਾਵਿਤ ਹੋਏ ਮੁਲਾਜ਼ਮਾਂ ਵਿਚ 100 ਤੋਂ ਵਧ ਪ੍ਰਾਸੈਸਿੰਗ ਏਜੰਟ ਹਨ ਤੇ ਬਾਕੀ ਮੁਲਾਜ਼ਮਾਂ ਵਿਚ ਟੀਮ ਲੀਡਰ ਤੇ ਟੀਮ ਮੈਨੇਜਰ ਸ਼ਾਮਿਲ ਹਨ। ਵਿਪਰੋ ਨੇ ਕਿਹਾ ਹੈ ਕਿ ਇਹ ਇਕੱਲੀ ਇਕਹਿਰੀ ਘਟਨਾ । ਉਹ ਖੇਤਰ ਪ੍ਰਤੀ ਸਮਰਪਿਤ ਹੈ ਤੇ ਟਾਂਪਾ ਖੇਤਰ ਵਿਚ ਕੰਮ ਕਰਦੇ ਕੰਪਨੀ ਦੇ ਬਾਕੀ ਮੁਲਾਜ਼ਮਾਂ ਉਪਰ ਇਸ ਦਾ ਕੋਈ ਅਸਰ ਨਹੀਂ ਹੈ। ਕੰਪਨੀ ਵੱਲੋਂ ਜਾਰੀ ਛਾਂਟੀ ਨੋਟਿਸ ਇਸ ਸਾਲ ਮਈ ਤੋਂ ਲਾਗੂ ਹੋਵੇਗਾ। ਭਾਰਤ ਦੀ ਪ੍ਰਮੁੱਖ ਆਈ ਟੀ ਕੰਪਨੀ ਵਿਪਰੋ ਦੇ ਅਮਰੀਕਾ, ਕੈਨੇਡਾ, ਮੈਕਸੀਕੋ ਤੇ ਬਰਾਜੀਲ ਵਿਚ 20000 ਤੋਂ ਵਧ ਮੁਲਾਜ਼ਮ ਹਨ।
Comments (0)