ਫਰਿਜ਼ਨੋ ਵਿਖੇ ਬੱਚਿਆ ਦੇ ਆਰਟ ਕੈਂਪ ਦੌਰਾਨ  ਸਿੱਖ ਚਿੱਤਰਕਾਰ ਪਰਮ ਸਿੰਘ ਦੀਆ ਬਣਾਈਆਂ ਤਸਵੀਰਾਂ ਦੀ ਪ੍ਰਦਰਸ਼ਨੀ ਲੱਗੀ 

ਫਰਿਜ਼ਨੋ ਵਿਖੇ ਬੱਚਿਆ ਦੇ ਆਰਟ ਕੈਂਪ ਦੌਰਾਨ  ਸਿੱਖ ਚਿੱਤਰਕਾਰ ਪਰਮ ਸਿੰਘ ਦੀਆ ਬਣਾਈਆਂ ਤਸਵੀਰਾਂ ਦੀ ਪ੍ਰਦਰਸ਼ਨੀ ਲੱਗੀ 

“ਬੱਚਿਆ ਨੇ ਸਿੱਖੀ ਪੇਂਟਿੰਗ”

ਅੰਮ੍ਰਿਤਸਰ ਟਾਈਮਜ਼ ਬਿਉਰੋ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):  ਬੱਚਿਆ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੋੜਨ ਲਈ ਵਿਦੇਸ਼ੀ ਭਾਈਚਾਰਾ ਹਮੇਸਾ ਕੋਸ਼ਿਸ਼ ਵਿੱਚ ਰਹਿੰਦਾ ਹੈ। ਇਸੇ ਲੜੀ ਅਧੀਨ ਸਮੇਂ-ਸਮੇਂ ਵੱਖ-ਵੱਖ ਸੰਸਥਾਵਾ ਵੱਲੋਂ ਉਪਰਾਲੇ ਹੁੰਦੇ ਰਹਿੰਦੇ ਹਨ  ਇਸੇ ਲੜੀ ਅਧੀਨ ਬੱਚਿਆ ਨੂੰ ਆਪਣੇ ਧਰਮ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਦੇ ਹੋਏ ‘ਪੰਜਾਬੀ ਰੇਡੀੳ ਯੂ.ਐਸ.ਏ.’ ਅਤੇ ‘ਪੰਜਾਬੀ ਕਲਚਰਲ ਸੈਂਟਰ ਯੂ.ਐਸ.ਏ.’ ਵੱਲੋਂ 8 ਸਾਲ ਤੋਂ 18 ਸਾਲ ਦੇ ਬੱਚਿਆ ਲਈ ਆਰਟ ਕੈਂਪ ਲਾਇਆ ਗਿਆ। ਜਿਸ ਵਿੱਚ ਕੈਲਗਿਰੀ, ਕਨੇਡਾ ਤੋਂ ਚਿੱਤਰਕਾਰ ਪਰਮ ਸਿੰਘ ਆਪਣੀਆਂ ਅਠਾਰਵੀ ਸਦੀ ਦੇ ਇਤਿਹਾਸ ਨਾਲ ਸੰਬੰਧਤ ਤਸਵੀਰਾ ਸਮੇਤ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਕੈਂਪ ਵਿੱਚ ਬੱਚਿਆ ਨੂੰ ਸਿੱਖ ਧਰਮ ਦੀ ਇਤਿਹਾਸਕ ਜਾਣਕਾਰੀ ਦਿੱਤੀ ਗਈ ਅਤੇ ਇਤਿਹਾਸ ਨਾਲ ਸੰਬੰਧਤ ਤਸਵੀਰਾ ਦੀ ਪੇਂਟਿੰਗ ਕਰਨਾ ਸਿਖਾਇਆ ਗਿਆ। ਇਸ ਸਮੇਂ ਇਕ ਹਫ਼ਤੇ ਲਈ ਚਿੱਤਰਕਾਰ ਪਰਮ ਸਿੰਘ ਦੀਆਂ ਇਤਿਹਾਸਕ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਸਮੁੱਚੇ ਕੈਲੀਫੋਰਨੀਆਂ ਦੇ ਲੋਕਾ ਲਈ ਖਿੱਚ ਦਾ ਕੇਂਦਰ ਰਹੀ। ਜਿਸ ਨੂੰ ਦੇਖਣ ਲਈ ਲੋਕ ਆਪਣੇ ਬੱਚਿਆ ਅਤੇ ਪਰਿਵਾਰਾ ਸਮੇਤ ਪਹੁੰਚੇ।

ਬੱਚਿਆ ਦੇ ਆਰਟ ਕੈਂਪ ਦੀ ਸਮਾਪਤੀ ‘ਤੇ ਵਿਸ਼ੇਸ਼ ਪ੍ਰੋਗਰਾਮ ਵੀ ਹੋਇਆਂ। ਜਿਸ ਦਾ ਆਗਾਜ਼ ਸਭ ਨੂੰ ਜੀ ਆਇਆ ਕਹਿੰਦੇ ਹੋਏ ਰੇਡੀਓ ਹੋਸ਼ਟ ਰਾਜਕਰਨਵੀਰ ਸਿੰਘ ਨੇ ਕੀਤਾ। ਉਪਰੰਤ ਕੁਲਵੰਤ ਉੱਭੀ ਧਾਲੀਆਂ, ਡਾ. ਬਰਾੜ ਅਤੇ ਬਹੁਤ ਸਾਰੇ ਬੁਲਾਰਿਆਂ ਨੇ ਵਿਚਾਰਾ ਦੀ ਸਾਂਝ ਪਾਈ। ਖ਼ਾਸ ਤੌਰ ‘ਤੇ ਚਿੱਤਰਕਾਰ ਪਰਮ ਸਿੰਘ ਨੇ ਹਾਜ਼ਰੀਨ ਅਤੇ ਬੱਚਿਆ ਨੂੰ ਸੰਬੋਧਿਤ ਹੋਏ।  ਇਸੇ ਦੌਰਾਨ ਬੱਚਿਆ ਨੇ ਵੀ ਆਪਣੇ ਕੈਂਪ ਸੰਬੰਧੀ ਅਨੁਭਵ ਸਾਂਝੇ ਕੀਤੇ। ਅੰਤ ਇਸ ਆਰਟ ਕੈਂਪ ਵਿੱਚ ਹਿੱਸਾ ਲੈਣ ਵਾਲੇ ਬੱਚਿਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰਾਲੇ ਲਈ ਹਰਜੋਤ ਸਿੰਘ ਖਾਲਸਾ, ਬਲਵਿੰਦਰ ਕੌਰ ਖਾਲਸਾ, ਪੰਜਾਬੀ ਰੇਡੀੳ ਯੂ.ਐਸ.ਏ. ਅਤੇ ਪੰਜਾਬੀ ਕਲਚਰਲ ਸੈਂਟਰ ਯੂ.ਐਸ.ਏ. ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।  ਅੰਤ ਇਹ ਆਰਟ ਕੈਂਪ ਅਤੇ ਪ੍ਰਦਰਸ਼ਨੀ ਬੱਚਿਆ ਨੂੰ ਆਪਣੇ ਵਿਰਸ਼ੇ ਨਾਲ ਜੋੜਦੇ ਹੋਏ ਅਮਿੱਟ ਪੈੜਾ ਛੱਡ ਗਿਆ।