ਲਾਸ ਏਂਜਲਸ ਕਾਊਂਟੀ ਦੇ ਪੁਲਿਸ ਅਫਸਰ ਦੀ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਗ੍ਰਿਫਤਾਰ

ਲਾਸ ਏਂਜਲਸ ਕਾਊਂਟੀ ਦੇ ਪੁਲਿਸ ਅਫਸਰ ਦੀ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ: ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਬੀਤੇ ਦਿਨ ਇਕ ਚੌਂਕ 'ਤੇ ਆਪਣੀ ਗਸ਼ਤੀ ਕਾਰ ਵਿਚ ਬੈਠੇ ਲਾਸ ਏਂਜਲਸ ਕਾਊਂਟੀ ਸ਼ੈਰਿਫ ਦੇ ਡਿਪਟੀ ਰਿਆਨ ਕਲਿੰਕੁਨਬਰੂਮਰ (30) ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ 29 ਸਾਲਾ ਸ਼ੱਕੀ ਦੋਸ਼ੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਲਾਸ ਏਂਜਲਸ ਸ਼ੈਰਿਫ ਰਾਬਰਟ ਲੂਨਾ ਨੇ ਕਿਹਾ ਹੈ ਕਿ ਸ਼ੱਕੀ ਦੋਸ਼ੀ ਦੀ ਪਛਾਣ ਕੇਵਿਨ ਕਾਟਾਨੀਓ ਸਲਾਜ਼ਰ ਵਜੋਂ ਹੋਈ ਹੈ ਜਿਸ ਨੇ ਡਿਪਟੀ ਦੀ ਘਾਤ ਲਾ ਕੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਹੈ। ਡਿਪਟੀ ਦੀ ਹੱਤਿਆ ਉਸ ਵੇਲੇ ਕੀਤੀ ਗਈ ਸੀ ਜਦੋਂ ਉਹ ਇਕ ਚੌਂਕ 'ਤੇ ਲਾਲ ਬੱਤੀ ਹੋ ਜਾਣ ਕਾਰਨ ਆਪਣੀ ਗਸ਼ਤੀ ਕਾਰ ਵਿਚ ਬੈਠਾ ਸੀ। ਪੁਲਿਸ ਵੱਲੋਂ ਸਲਾਜ਼ਰ ਦੇ ਘਰ 'ਤੇ ਕੈਮੀਕਲ ਏਜੰਟਸ ਤਾਇਨਾਤ ਕਰ ਦੇਣ ਉਪਰੰਤ ਉਸ ਨੇ ਆਤਮ ਸਮਰਪਣ ਕਰ ਦਿੱਤਾ। ਸ਼ੈਰਿਫ ਲੂਨਾ ਨੇ ਡਿਪਟੀ ਦੇ ਹੱਤਿਆਰੇ ਨੂੰ ਡਰਪੋਕ ਦਸਿਆ ਹੈ ਜਿਸ ਨੇ ਡਿਪਟੀ ਦੀ ਉਸ ਵੇਲੇ ਜਾਨ ਲਈ ਜਦੋਂ ਉਹ ਆਪਣੀ ਕਾਰ ਵਿਚ ਬੈਠਾ ਸੀ।