ਭਾਈ ਅੰਮ੍ਰਿਤਪਾਲ ਸਿੰਘ ਭਾਟੀਆ ਜੀ ਦਾ ਸਦੀਵੀ ਵਿਛੋੜਾ
ਲਿਖਿਆ ਤੇਹਾ ਹੁਕਮੁ ਕਮਾਹਿ ॥ ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥
ਅੰਮ੍ਰਿਤਸਰ ਟਾਈਮਜ਼
ਫਰੀਮਾਂਟ: ਸਿੱਖ ਭਾਈਚਾਰੇ ਅਤੇ ਗੁਰਦੁਆਰਾ ਸਾਹਿਬ ਫਰੀਮੌਟ ਦੀ ਸੰਗਤ ਲਈ ਬਹੁਤ ਹੀ ਦੁਖਦਾਇਕ ਖ਼ਬਰ ਹੈ ਕਿ ਗੁਰੂ ਕੇ ਲੰਗਰਾਂ ਵਿੱਚ ਬਹੁਤ ਲੰਮੇ ਤੋ ਸੇਵਾ ਨਿਭਾਉਣ ਵਾਲੇ ਨਿਸ਼ਕਾਮ ਸੇਵਾਦਾਰ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਅੱਜ ਸਿੱਖ ਭਾਈਚਾਰੇ ਅਤੇ ਪਰਿਵਾਰ ਨੂੰ ਸਦੀਵੀ ਵਿਛੌੜਾ ਦੇ ਗਏ । ਸਿੱਖ ਪੰਚਾਇਤ ਅਤੇ ਅਦਾਰਾ ਅੰਮ੍ਰਿਤਸਰ ਟਾਈਮਜ਼ ਅੰਮ੍ਰਿਤਪਾਲ ਸਿੰਘ ਭਾਟੀਆ ਜੀ ਦੇ ਬੇਵਕਤ ਵਿਛੌੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਕਿ ਵਾਹਿਗੁਰੂ ਵਿੱਛੜੀ ਜੀਵ ਆਤਮਾ ਨੂੰ ਸਦੀਵੀ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਭਾਣੇ ਦਾ ਬਲ ਬਖ਼ਸ਼ੇ ਸਿੱਖ ਭਾਈਚਾਰੇ ਹਮੇਸ਼ਾ ਉਨ੍ਹਾਂ ਵੱਲੋ ਨਿਭਾਈਆਂ ਜਾਂਦੀਆਂ ਰਹੀਆਂ ਸੇਵਾਵਾਂ ਨੂੰ ਯਾਦ ਰੱਖੇਗਾ।
Comments (0)