ਅਕਾਲੀ ਦਲ ਅਮਰੀਕਾ ਦੇ ਵੱਖ ਵੱਖ ਅਕਾਲੀ ਆਗੂਆਂ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣਾ ਉੱਤੇ ਗਹਿਰਾ ਦੁੱਖ ਦਾ ਪ੍ਰਗਟਾਵਾ

ਅਕਾਲੀ ਦਲ ਅਮਰੀਕਾ ਦੇ ਵੱਖ ਵੱਖ ਅਕਾਲੀ ਆਗੂਆਂ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣਾ ਉੱਤੇ ਗਹਿਰਾ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਅਮਰੀਕਾ ਵਿਚਲੇ ਅਕਾਲੀ ਦਲ ਬਾਦਲ ਦੇ ਵੱਖ ਵੱਖ ਸਿਰਕੱਢ ਆਗੂਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਆਕਾਲੀ ਦਲ ਬਾਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ। ਇਸ ਮੌਕੇ ਯੂਬਾ ਸਿਟੀ ਤੋਂ ਅਕਾਲੀ ਆਗੂ ਗੁਰਨਾਮ ਸਿੰਘ ਪੰਮਾ, ਦਲਬੀਰ ਸਿੰਘ ਗਿੱਲ, ਸੁਖਵਿੰਦਰ ਸਿੰਘ, ਜਸਬੀਰ ਸਿੰਘ ਕੁਲਾਰ, ਲਖਵਿੰਦਰ ਸਿੰਘ ਸਹੋਤਾ, ਜਸਵਿੰਦਰ ਸਿੰਘ ਹੀਰ, ਕਰਮਜੀਤ ਸਿੰਘ ਚੌਹਾਨ, ਰਾਜਵਿੰਦਰ ਸਿੰਘ ਮਾਨ, ਨਰਿੰਦਰ ਸਿੰਘ ਅਟਵਾਲ ਆਦਿ ਵਲੋਂ ਸਿਆਸਤ ਦਾ ਬੋਹੜ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ । ਅਮਰੀਕਨ ਅਕਾਲੀ ਆਗੂ ਗੁਰਨਾਮ ਸਿੰਘ ਪੰਮਾ ਨੇ ਕਿਹਾ ਜੋ ਅਗਵਾਈ ਸਿਆਸੀ ਤੌਰ ਤੇ ਪੰਜਾਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਮਿਲੀ ਤੇ ਜੋ ਪੰਜਾਬ ਦੀ ਤਰੱਕੀ ਉਹਨਾਂ ਦੇ ਸਮੇਂ ਹੋਈ ਉਸ ਦਾ ਉਸ ਦਾ ਜ਼ਿਕਰ ਪੰਜਾਬ ਦੀ ਸਿਆਸਤ ਵਿੱਚ ਨਾ ਹੀ ਕਿਤੇ ਮਿਲਿਆ ਹੈ ਤੇ ਨਾ ਹੀ ਅੱਗੋਂ ਮਿਲੇਗਾ। ਉਨਾਂ ਨੇ ਅਫ਼ਸੋਸ ਜ਼ਹਿਰ ਕਰਦੇ ਹੋਏ ਕਿਹਾ , ਪ੍ਰਕਾਸ਼ ਸਿੰਘ ਬਾਦਲ ਜਿਹੇ ਨੇਕ ਆਗੂ ਦੁਨੀਆਂ ਤੇ ਬਾਰ ਬਾਰ ਨਹੀ ਆਉਣਗੇ, ਅਤੇ ਸਾਡੇ ਵਿਚੋਂ ਇੱਕ ਘਾਗ ਸਿਆਸਤਦਾਨ ਖੋਹ ਗਿਆ। ਇਸ ਤੋਂ ਇਲਾਵਾ ਵੈਸਟ ਕੋਸਟ ਦੇ ਪ੍ਰਧਾਨ, ਕੁਲਵੰਤ ਸਿੰਘ ਖਹਿਰਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਕ ਯੋਗ ਸਿਆਸਤਦਾਨ ਸੀ, ਜਿਨ੍ਹਾਂ ਨੇ ਹਮੇਸ਼ਾਂ ਪੰਥ ਅਤੇ ਪੰਜਾਬ ਦੀ ਯੋਗ ਅਗਵਾਈ ਕੀਤੀ ਅਤੇ ਪੰਜਾਬ ਨੂੰ ਸਿੱਖੀ ਦਾ ਮਾਡਲ ਬਣਾ ਕੇ ਦੁਨੀਆਂ ਸਾਹਮਣੇ ਪੇਸ਼ ਕੀਤਾ। ਪੰਜਾਬ ਵਾਸੀ ਉਹਨਾਂ ਦੇ ਕੀਤੇ ਕਾਰਜਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ। ਇਸ ਤੋਂ ਇਲਾਵਾ ਅਕਾਲੀ ਦਲ ਦੇ ਸੁਰਿੰਦਰ ਸਿੰਘ ਨਿੱਝਰ, ਯੂਥ ਅਕਾਲੀ ਦਲ ਦੇ ਰਵਿੰਦਰ ਸਿੰਘ ਬੋਇਲ, ਆਦਿ ਨੇ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਉਣੇ ਉਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਪਰਕਾਸ਼ ਸਿੰਘ ਬਾਦਲ ਅਜਿਹੀ ਨੇਕ ਰੂਹ ਸੀ ਜਿਸ ਨੇ ਸਿਆਸਤ ਤੇ ਧਰਮ ਨੂੰ ਅਲੱਗ ਰੱਖਦੇ ਪੰਜਾਬ ਵਿਚ ਭਲੇ ਲਈ ਅਨੇਕਾਂ ਕਾਰਜ ਕੀਤੇ।