ਅਮਰੀਕਾ ਵਿਚ ਖਤਰੇ ਦੇ ਮੱਦੇਨਜਰ ਕਈ ਯਹੂਦੀ ਹਥਿਆਰ ਖਰੀਦਣ ਤੇ ਹਥਿਆਰ ਚਲਾਉਣ ਦੀ ਸਿਖਲਾਈ ਲੈਣ ਲੱਗੇ

ਅਮਰੀਕਾ ਵਿਚ ਖਤਰੇ ਦੇ ਮੱਦੇਨਜਰ ਕਈ ਯਹੂਦੀ ਹਥਿਆਰ ਖਰੀਦਣ ਤੇ ਹਥਿਆਰ ਚਲਾਉਣ ਦੀ ਸਿਖਲਾਈ ਲੈਣ ਲੱਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਗਾਜ਼ਾ ਪੱਟੀ ਵਿਚ ਇਸਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਮੱਦੇਨਜਰ ਅਮਰੀਕਾ ਵਿਚ ਯਹੂਦੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ ਜਿਸ ਕਾਰਨ ਯਹੂਦੀ ਆਪਣੀ ਜਾਨ ਨੂੰ ਖਤਰਾ ਮਹਿਸੂਸ ਕਰ ਰਹੇ ਹਨ। ਐਂਟੀ ਡੈਫਾਮੇਸ਼ਨ ਲੀਗ ਅਨੁਸਾਰ ਇਸਰਾਈਲ ਤੇ ਫਲਸਤੀਨੀ ਅੱਤਵਾਦੀ ਗਰੁੱਪ ਹਮਾਸ ਵਿਚਾਲੇ ਜੰਗ ਦੇ ਪਹਿਲੇ 3 ਹਫਤਿਆਂ ਦੌਰਾਨ ਸਮੁੱਚੇ ਅਮਰੀਕਾ ਵਿਚ ਯਹੂਦੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਸਮੇਤ ਹਮਲਿਆਂ ਦੀਆਂ 312 ਘਟਨਾਵਾਂ ਵਾਪਰੀਆਂ ਹਨ ਜਿਸ ਕਾਰਨ ਯਹੂਦੀਆਂ ਵਿਚ ਅਸੁਰੱਖਿਆ ਦੀ ਭਾਵਨਾ ਵਧੀ ਹੈ। ਹਾਲ ਹੀ ਵਿਚ ਗੰਨ ਰੇਂਜ ਆਪਰੇਟਰਜ, ਫਾਇਰ ਆਰਮਜ ਇੰਸਟਰਕਟਰਜ ਤੇ ਯਹੂਦੀਆਂ ਨਾਲ ਇਕ ਚੈਨਲ ਵੱਲੋਂ ਕੀਤੀ ਇੰਟਰਵਿਊ ਵਿਚ ਖੁਲਾਸਾ ਹੋਇਆ ਹੈ ਕਿ ਯਹੂਦੀਆਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਬਹੁਤ ਸਾਰੇ ਯਹੂਦੀ ਨੌਜਵਾਨ ਹਥਿਆਰ ਖਰੀਦਣ ਤੇ ਹਥਿਆਰ ਚਲਾਉਣ ਦੀ ਸਿਖਲਾਈ ਲੈਣ ਵਿਚ ਦਿਲਚਸਪੀ ਲੈਣ ਲੱਗੇ ਹਨ ਤਾਂ ਜੋ ਉਹ ਆਪਣੇ ਪਰਿਵਾਰ ਤੇ ਭਾਈਚਾਰੇ ਦੀ ਰਾਖੀ ਕਰ ਸਕਣ।