ਅਮਰੀਕਾ ਵਿਚ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਦੀ ਫਾਂਸੀ ਰੁਕੀ, ਮਾਮਲਾ ਸੁਪਰੀਮ ਕੋਰਟ ਜਾਵੇਗਾ-ਅਟਾਰਨੀ ਜਨਰਲ

ਅਮਰੀਕਾ ਵਿਚ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਦੀ ਫਾਂਸੀ ਰੁਕੀ, ਮਾਮਲਾ ਸੁਪਰੀਮ ਕੋਰਟ ਜਾਵੇਗਾ-ਅਟਾਰਨੀ ਜਨਰਲ
ਕੈਪਸ਼ਨ- ਜੋਸਫ ਕਲਿਫਟਨ ਸਮਿਥ

ਅੰਮ੍ਰਿਤਸਰ ਟਾਈਮਜ਼ ਬਿਊਰੋ 
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ
)- ਇਕ ਅਪੀਲ ਕੋਰਟ ਨੇ ਸੁਣਾਏ ਇਕ ਫੈਸਲੇ ਵਿਚ ਕਿਹਾ ਹੈ ਕਿ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਜੋਸਫ ਕਲਿਫਟਨ ਸਮਿਥ ਦੀ ਦਿਮਾਗੀ ਅਸਮਰਥਾ ਕਾਰਨ ਉਸ ਨੂੰ ਸੁਣਾਈ ਮੌਤ ਦੀ ਸਜ਼ਾ ਉਪਰ ਅਮਲ ਨਹੀਂ ਕੀਤਾ ਜਾ ਸਕਦਾ। ਅਪੀਲ ਕੋਰਟ ਨੇ ਸਟੇਟ ਆਫ ਅਲਬਾਮਾ ਨੂੰ ਦਿੱਤੇ ਆਦੇਸ਼ ਵਿਚ ਮੌਤ ਦੀ ਸਜ਼ਾ ਉਪਰ ਅਮਲ ਰੋਕਣ ਲਈ ਕਿਹਾ ਹੈ। ਸਮਿੱਥ ਨੂੰ 20 ਮਈ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ। ਸ਼ੁੱਕਰਵਾਰ ਨੂੰ ਦਿੱਤੇ ਇਸ ਫੈਸਲੇ ਦਾ ਮਤਲਬ ਹੈ ਕਿ 53 ਸਾਲ ਸਮਿਥ ਨੂੰ ਓਦੋਂ ਤੱਕ ਫਾਂਸੀ ਸੰਭਵ ਨਹੀਂ ਹੈ ਜਦੋਂ ਤੱਕ ਸੁਪਰੀਮ ਕੋਰਟ ਅਪੀਲ ਕੋਰਟ ਦਾ ਫੈਸਲਾ ਰੱਦ ਨਹੀਂ ਕਰ ਦਿੰਦੀ। ਅਲਾਬਾਮਾ ਅਟਾਰਨੀ ਜਨਰਲ ਸਟੀਵ ਮਾਰਸ਼ਲ ਨੇ ਅਪੀਲ ਕੋਰਟ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਫੈਸਲੇ 'ਤੇ ਪੁਨਰ ਵਿਚਾਰ ਲਈ ਅਮਰੀਕੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ