ਮਰਸਿਡ, ਅਮਰੀਕਾ ਵਿੱਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਪ੍ਰਤੀ ਯੂਬਾ ਸਿਟੀ ਵਿੱਚ ਸ਼ੋਕ ਸਮਾਗਮ

ਮਰਸਿਡ, ਅਮਰੀਕਾ ਵਿੱਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਪ੍ਰਤੀ ਯੂਬਾ ਸਿਟੀ ਵਿੱਚ ਸ਼ੋਕ ਸਮਾਗਮ
   2, ਕਾਂਗਰਸਮੈਨ ਡੱਗ ਮਲਾਫਾ ਸ਼ੋਕ ਸਭਾ ਚ ਅਫ਼ਸੋਸ ਪ੍ਰਗਟ ਕਰਦੇ ਹੋਏ

ਅਮਰੀਕੀ ਆਗੂਆਂ ਤੇ ਪੰਜਾਬੀ ਭਾਈਚਾਰੇ ਨੇ ਕੀਤੀ ਸ਼ਮੂਲੀਅਤ।

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ): ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਯੂਬਾ ਸਿਟੀ ਵਿੱਚ ਬੀਤੇ ਦਿਨੀਂ ਮਰਸਿਡ ਵਿੱਚ ਹੋਏ ਪੰਜਾਬੀ ਪਰਿਵਾਰ ਦੇ ਕਤਲ ਨੂੰ ਲੈ ਕੇ ਇੱਕ ਸ਼ੋਕ ਸਭਾ ਦਾ ਅਯੋਜਿਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਅਮਰੀਕਨ ਆਗੂਆਂ ਤੇ ਸਥਾਨਕ ਸਿੱਖ ਆਗੂਆਂ ਨੇ ਸ਼ਮੂਲੀਅਤ ਕੀਤੀ, ਇਸ ਦਾ ਪ੍ਰਬੰਧ ਯੂਬਾ ਸਿਟੀ ਹਾਲ ਵਿੱਚ ਕੀਤਾ ਗਿਆਇਸ ਮੌਕੇ ਕਾਂਗਰਸਮੈਂਨ ਡੱਗ ਮਲਾਫਾ, ਕਾਊਂਟੀ ਪੁਰਵੀਜਰ ਨਿਕ ਮਕੈਨਲੀ, ਡਿਸਟ੍ਰਿਕ ਅਟਾਰਨੀ ਜੈਨੀਫਰ ਡੂਪਰੇਯੂਬਾ ਸਿਟੀ ਮੇਅਰ ਡੇਵ ਸ਼ਾਅ, ਸਿਟੀ ਮੈਨੇਜਰ ਡਾਇਨਾ ਨੈਂਗਲੀ, ਸ਼ੈਰਫ ਪੁਲੀਸ ਸਮਾਰਟਬਰਗ, ਸਿਟੀ ਕੌਂਸਲ ਗਰੇਸ ਐਸ ਪਡੋਲਾ, ਕੌਂਸਲ ਮੈਂਬਰ ਮਾਰਕ ਬਲੂਮਬਰਗ ਤੇ ਪੁਲੀਸ ਕਮਾਂਡਰ ਯੂਬਾ ਸਿਟੀ ਸੈਮ ਹੈਚਮੈਨ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪੰਜਾਬੀ ਭਾਈਚਾਰੇ ਚੋਂ ਸਥਾਨਕ ਆਗੂ ਗੁਰਨਾਮ ਸਿੰਘ ਪੰਮਾ, ਬਲਰਾਜ ਸਿੰਘ ਢਿਲੋਂ, ਦਲਵੀਰ ਸਿੰਘ ਗਿੱਲ, ਪ੍ਰਬੰਧਕ ਸੁਖਵਿੰਦਰ ਸਿੰਘ, ਪਲਵਿੰਦਰ ਮਾਹੀ, ਸੁੱਖ ਸਿੱਧੂ, ਗੁਰਮੇਜ ਸਿੰਘ ਗਿੱਲ, ਪਰਮਜੀਤ ਗਿੱਲ, ਪਰਦੀਪ ਕੁਮਾਰ, ਪ੍ਰਭਜੋਤ ਕੌਰ, ਨਵਨੀਤ ਕੌਰ ਰੰਧਾਵਾ, ਗੁਰਪ੍ਰੀਤ ਸਿੰਘ ਮਾਨ, ਗੁਰਜੀਤ ਗਿੱਲ, ਅਵਤਾਰ ਸਿੰਗ ਬੁੱਟਰ, ਅਵਤਾਰ ਜੱਸਲ ਆਦਿ ਸ਼ਾਮਿਲ ਹੋਏ, ਇਸ ਮੌਕੇ ਸਟੇਜ ਦੀ ਸੰਚਾਲਨਾ ਹਰਭਜਨ ਸਿੰਘ ਢੇਰੀ ਨੇ ਕੀਤੀ। ਇਸ ਮੌਕੇ ਕਾਂਗਰਸਮੈਂਨ ਡੱਗ ਮਲਾਫਾ ਨੇ ਬੋਲਦਿਆਂ ਕਿਹਾ ਕਿਹਾ ਕਿ ਇਸ ਘਟਨਾਂ ਨੂੰ ਸੁਣ ਕਿ ਮੈਂ ਤੇ ਮੇਰੀ ਪਤਨੀ ਬਹੁਤ ਦੁੱਖੀ ਹੋਏ ਹਾਂ ਤੇ ਸਮਝ ਨਹੀਂ ਲਗਦੀ ਬਿਨਾਂ ਵਜ੍ਹਾ ਇਹ ਕਤਲ ਕਿਓਂ ਕੀਤਾ ਗਿਆ। ਕਾਊਂਟੀ ਸੁਪਰਵਾਈਜਰ ਨਿਕ ਮਕਨੈਲੀ ਨੇ ਜਜਬਾਤੀ ਲਹਿਜੇ ਚ ਕਿਹਾ ਕਿ ਸਾਥੋਂ ਇਸ ਮਾਸੂਮ ਪਰਿਵਾਰ ਦਾ ਕਤਲ ਦੇਖਿਆ ਨਹੀਂ ਗਿਆ। ਯੂਬਾ ਸਿਟੀ ਮੇਅਰ ਡੇਵ ਸ਼ਾਅ ਨੇ ਕਿਹਾ ਕਿ ਯੂਬਾ ਸਿਟੀ ਚ ਭਾਵੇਂ ਵੱਖ ਵੱਖ ਭਾਈਚਾਰੇ ਪੂਰੀ ਦੁਨੀਆਂ ਨਾਲ ਜੁੜੇ ਹੋਏ ਹਨ ਪਰ ਸਾਰਿਆਂ ਦਾ ਖੂਨ ਲਾਲ ਹੈ। ਡਿਸਟ੍ਰਿਕ ਅਟਾਰਨੀ ਜੈਨੀਫਰ ਡੂਪਰੇ ਨੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀ ਘਟਨਾ ਸਾਨੂੰ ਭਾਈਚਾਰੇ ਦੇ ਹੋਰ ਨੇੜੇ ਜੋੜਦੀ ਹੈ ਤੇ ਅਸੀਂ ਭਾਈਚਾਰੇ ਦੇ ਨਾਲ ਖੜੇ ਹਾਂ। ਇਸ ਮੌਕੇ ਸਿੱਖ ਆਗੂ ਗੁਰਨਾਮ ਸਿੰਘ ਪੰਮਾ ਨੇ ਭਾਈਚਾਰੇ ਨਾਲ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਇਸ ਘਟਨਾਂ ਨੇ ਭਾਈਚਾਰੇ ਨੂੰ ਬਹੁਤ ਸੱਟ ਮਾਰੀ ਹੈ ਇਸ ਘਨਿਆਉਣੀ ਘਟਨਾ ਦੀ ਜਿਨੀਂ ਨਿੰਦਾ ਕੀਤੀ ਜਾਵੇ ਉਨੀਂ ਥੋੜੀ ਹੈ ਉਨਾਂ ਸਥਾਨਕ ਰਾਜਨੀਤਕਾਂ ਨੂੰ ਕਿਹਾ ਕਿ ਉਹ ਸਾਰੇ ਮਰਸਿਡ ਸ਼ਹਿਰ  ਦੇ ਰਾਜਨੀਤਕਾਂ ਨੂੰ ਈਮੇਲਾਂ ਕਰਕੇ ਪਰਿਵਾਰ ਲਈ ਇਨਸਾਫ ਲਈ ਪ੍ਰਭਾਵ ਪਾਉਣ। ਇਸ ਮੌਕੇ ਪਲਵਿੰਦਰ ਮਾਹੀ ਨੇ ਕਿਹਾ ਇੱਕ 8 ਮਹੀਨੇ ਦੀ ਬੱਚੀ ਦਾ ਕਤਲ ਜਿਸਨੂੰ ਆਪਣੀ ਸੋਝੀ ਵੀ ਨਹੀਂ ਇਸ ਤੋਂ ਵੱਧ ਦਰਿੰਦਗੀ ਦੀ ਕੀ ਹੱਦ ਹੋ ਸਕਦੀ ਹੈ। ਇਸ ਮੌਕੇ ਸੁੱਖ ਸਿੱਧੂ ਨੇ ਕਿਹਾ ਕਿ ਹਰ ਪਰਿਵਾਰ ਪੁਲੀਸ ਤੇ ਭਰੋਸਾ ਨਾ ਰੱਖੇ ਆਪਣੇ ਆਪ ਵੀ ਪ੍ਰੋਟੈਕਟ ਕਰੇ। ਇਸ ਮੌਕੇ ਸ਼ੋਕ ਸਭਾ ਪ੍ਰਬੰਧਕ ਸੁਖਵਿੰਦਰ ਸਿੰਘ ਨੇ ਕਤਲ ਕੀਤੇ ਗਏ ਪਰਿਵਾਰ ਪ੍ਰਤੀ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਇਸ ਘਟਨਾਂ ਪ੍ਰਤੀ ਇਨਸਾਫ ਲਈ ਲਾਅ ਇੰਫੋਰਸਮੈਂਟ ਏਜੰਸੀਆਂ ਲਾਅ ਮੇਕਰਾਂ ਨਾਲ ਗੱਲ ਕਰਨ। ਇਸ ਮੌਕੇ ਸ਼ੌਕ ਸਭਾ ਚ ਸ਼ਾਮਿਲ ਲੋਕਾਂ ਵਲੋਂ ਇਸ ਕਤਲ ਕੀਤੇ ਗਏ ਪਰਿਵਾਰ ਪ੍ਰਤੀ ਮੋਮਬੱਤੀਆਂ ਜਗਾ ਕੇ ਸਰਧਾਂਜਲੀ ਪ੍ਰਗਟ ਕੀਤੀ ਗਈ।

ਫੋਟੋ: 1, ਯੂਬਾ ਸਿਟੀ ਵਿੱਚ ਹੋਈ ਸ਼ੋਕ ਸਭਾ ਚ ਸ਼ਾਮਿਲ ਅਮਰੀਕਨ ਲੀਡਰ ਤੇ ਪੰਜਾਬੀ ਭਾਈਚਾਰਾ।