14 ਅਪ੍ਰੈਲ ਨੂੰ "ਰਾਸ਼ਟਰੀ ਸਿੱਖ ਦਿਵਸ" ਵਜੋਂ ਮਨਾਉਣ ਸੰਬੰਧੀ ਪੇਸ਼ ਕੀਤਾ ਰੈਜ਼ੇਲਿਊਸ਼ਨ

14 ਅਪ੍ਰੈਲ ਨੂੰ

117th ਕਾਂਗਰਸ ਦੇ 2D ਸੈਸ਼ਨ 'ਚ 1007 'ਤੇ ਪੇਸ਼ ਕੀਤਾ ਰੈਜ਼ੇਲਿਊਸ਼ਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੈਲੇਫੋਰਨੀਆ : 28 ਮਾਰਚ, 2022 ਨੂੰ ਕਾਂਗਰਸ ਪ੍ਰਤੀਨਿਧੀਆਂ ਜਿਨ੍ਹਾਂ ਵਿੱਚ ਸ਼੍ਰੀਮਤੀ ਸਕੈਨੀਅਨ ( ਸ਼੍ਰੀਮਤੀ ਬਾਸ, ਸ਼੍ਰੀਮਾਨ ਟੋਂਕੋ, ਸ਼੍ਰੀਮਾਨ ਫਿਟਜ਼ਪੈਟ੍ਰਿਕ, ਸ਼੍ਰੀਮਾਨ ਮੇਯੂਜ਼ਰ, ਸ਼੍ਰੀਮਾਨ ਸਵੈਲ, ਸ਼੍ਰੀਮਾਨ ਕ੍ਰਿਸ਼ਨਾਮੁਖੀ, ਸ਼੍ਰੀਮਤੀ ਨੋਰੋਸਿਸ, ਸ਼੍ਰੀਮਤੀ ਕੀਮ ਨਿਊਜਰਸੀ ,ਮਿਸਟਰ ਗਰਮੇਂਡੀ, ਮਿਸਟਰ ਨੀਲ,ਮਿਸਟਰ ਬ੍ਰੈਂਡਨ ਐਫ. ਬੋਇਲ ਪੈਨਸਿਲਵੇਨੀਆ ਅਤੇ ਮਿਸਟਰ ਵਲਾਡਾਓ) ਨੇ ਮਤਾ ਪੇਸ਼ ਕੀਤਾ ਸੀ । ਇਹ ਮਤਾ ਹਰ ਸਾਲ 14 ਅਪ੍ਰੈਲ ਦੀ ਵਿਸਾਖੀ ਨੂੰ "ਰਾਸ਼ਟਰੀ ਸਿੱਖ ਦਿਵਸ" ਵਜੋਂ ਮਨਾਉਣ ਦੀ ਹਮਾਇਤ ਕਰਨ ਵਾਲੀ ਨਿਗਰਾਨੀ ਅਤੇ ਸੁਧਾਰ ਸੰਕਲਪ ਬਾਰੇ ਕਮੇਟੀ ਨੂੰ ਭੇਜਿਆ ਗਿਆ ਸੀ। 

ਪੇਸ਼ ਕੀਤਾ ਰੈਜ਼ੇਲਿਊਸ਼ਨ

1.  ਸੰਯੁਕਤ ਰਾਜ ਅਮਰੀਕਾ ਆਪਣੇ ਵਸਨੀਕਾਂ ਦੀ ਵਿਭਿੰਨਤਾ ਦੁਆਰਾ ਹੀ ਅਮੀਰ ਹੈ, ਅਤੇ ਇਹਨਾ ਵਿਭਿੰਨਤਾਵਾਂ ਵਿੱਚ ਸਿੱਖ ਕੌਮ ਇੱਕ ਹੈ। ਜਿਨ੍ਹਾਂ ਦੀ ਸਮਾਜਿਕ ਸਹਿਣਸ਼ੀਲਤਾ ਅਤੇ ਬੌਧਿਕਤਾ ਨੇ ਰਾਸ਼ਟਰ ਨੂੰ  ਇਸਦੇ ਪੂਰੇ ਇਤਿਹਾਸ ਵਿੱਚ ਕਾਇਮ ਰੱਖਿਆ ਹੈ।

2.  ਸਿੱਖ ਭਾਈਚਾਰਾ ਭਾਰਤ ਦੇ ਸੂਬਾ ਪੰਜਾਬ ਵਿੱਚ ਪੈਦਾ ਹੋਇਆ ਸੀ  ਅਤੇ 100 ਸਾਲ ਪਹਿਲਾਂ ਸੰਯੁਕਤ ਰਾਜ ਅਮਰੀਕਾ ਵਿੱਚ ਪਰਵਾਸ ਕਰਨਾ ਸ਼ੁਰੂ ਕੀਤਾ ਸੀ। ਸਿੱਖ ਕੌਮ ਨੇ ਸੰਯੁਕਤ ਰਾਸ਼ਟਰ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 

3. ਸਿੱਖ ਧਰਮ ਲਗਭਗ 30,000,000 ਅਨੁਯਾਈਆਂ ਵਾਲਾ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ, ਜਿਨ੍ਹਾਂ ਵਿੱਚੋਂ ਲਗਭਗ 1,000,000 ਸੰਯੁਕਤ ਰਾਜ ਅਮਰੀਕਾ ਨੂੰ ਆਪਣਾ ਘਰ ਮੰਨਦੇ ਹਨ । 

4. ਸਿੱਖ ਧਰਮ 15ਵੀਂ ਸਦੀ ਦੌਰਾਨ ਭਾਰਤ ਦੇ ਪੰਜਾਬ ਖੇਤਰ ਵਿੱਚ  ਸ੍ਰੀ  ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤਾ ਗਿਆ ਇੱਕ ਅਜਿਹਾ ਧਰਮ ਹੈ ਜਿਸ ਦੀ ਅਧਿਆਤਮਿਕ ਪਰੰਪਰਾ ਇਸ ਵਿਸ਼ਵਾਸ ਵਿੱਚ ਜੜ੍ਹੀ ਹੋਈ ਹੈ ਕਿ ਹਰ ਵਿਅਕਤੀ, ਜਾਤ, ਲਿੰਗ ਦੀ ਪਰਵਾਹ ਕੀਤੇ ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਬਰਾਬਰ  ਹਨ ।

6. ਸਿੱਖ  ਕੌਮ ਇਹ ਮੰਨਦੀ ਹੈ ਕਿ ਹਰ ਵਿਅਕਤੀ ਪਰਮਾਤਮਾ ਦੀ ਏਕਤਾ ਨਾਲ ਇਕ ਸਾਂਝਾ ਸਬੰਧ ਕਾਇਮ ਕਰਦਾ ਹੈ। ਧਾਰਮਿਕ ਸੇਵਾਵਾਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਨਾ , ਜ਼ੁਲਮ ਅਤੇ ਬੇਇਨਸਾਫ਼ੀ ਦਾ ਮੁਕਾਬਲਾ ਕਰਨ ਲਈ ਅੰਤਰ-ਧਰਮੀ ਯਤਨਾਂ ਦੀ ਸ਼ੁਰੂਆਤ ਕਰਕੇ ਸਮਾਜਿਕ ਨਿਆਂ ਲਈ ਇੱਕ ਸ਼ਕਤੀ ਵਜੋਂ ਉਭਾਰਨਾ ਹੈ ।

 7. ਸਿੱਖ ਧਰਮ ਦਾ ਸਚਿਆਰਾ ਜੀਵਨ, ਮਨੁੱਖਤਾ ਦੀ ਸੇਵਾ ਅਤੇ ਪ੍ਰਮਾਤਮਾ ਪ੍ਰਤੀ ਸ਼ਰਧਾ ਦੇ ਕੇਂਦਰੀ ਸਿਧਾਂਤ ਨੂੰ ਮਨੁੱਖੀ ਭਾਈਚਾਰੇ ਵਿੱਚ ਸਥਾਪਿਤ ਕਰਨ ਵੱਲ ਉਤਸ਼ਾਹਿਤ ਕਰਦੇ ਹਨ, ਜਿੱਥੇ ਸਾਰਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ।

 8.ਸਿੱਖ ਭਾਈਚਾਰਾ ਸੰਯੁਕਤ ਰਾਜ ਅਮਰੀਕਾ ਦੇ ਸੰਸਥਾਪਕ ਸਿਧਾਂਤਾਂ ਨੂੰ ਦਰਸਾਉਣ ਦੇ ਨਾਲ-ਨਾਲ ਜਨਤਕ ਕ੍ਰਿਆਵਾਂ ਦੀ ਭਾਵਨਾ ਨੂੰ ਦਰਸਾਉਂਦਾ ਹੈ।

 9. ਸੰਯੁਕਤ ਰਾਜ ਦੇ ਲੋਕ ਰਾਸ਼ਟਰ ਦੇ ਸਮਾਜਿਕ ਤਾਣੇ-ਬਾਣੇ ਨੂੰ ਸਮਰਥਨ ਅਤੇ ਪ੍ਰਫੁੱਲਤ ਕਰਨ ਵਿੱਚ ਸਿੱਖ ਭਾਈਚਾਰੇ ਦੀ ਮਹੱਤਵਪੂਰਨ ਭੂਮਿਕਾ ਦਾ ਸਨਮਾਨ ਕਰਨ ਵਿਚ ਆਪਣੇ ਆਪ ਉੱਤੇ ਫ਼ਖ਼ਰ ਮਹਿਸੂਸ ਕਰਦੇ ਹਨ ।

   10. ਸਿੱਖ ਕੈਲੰਡਰ ਵਿਚ ਵੈਸਾਖ ਮਹੀਨੇ ਦੇ ਪਹਿਲੇ ਦਿਨ ਵਿਸਾਖੀ ਮਨਾਉਂਦੇ ਹਨ, ਜੋ ਕਿ ਆਮ ਤੌਰ 'ਤੇ 14 ਅਪ੍ਰੈਲ ਨੂੰ ਆਉਂਦਾ ਹੈ.

  11.ਸਿੱਖ ਕੌਮ ਲਈ ਵਿਸਾਖੀ ਇੱਕ ਵਿਸ਼ੇਸ਼ ਤਿਉਹਾਰ ਹੈ। ਜਿਸ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਵਿਰੁੱਧ ਲੜਨ ਲਈ 1699 ਨੂੰ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ । ਜ਼ੁਲਮ ਵਿਰੁੱਧ ਲੜਨਾ ਅਤੇ ਮਜ਼ਲੂਮਾਂ ਦੀ ਰੱਖਿਆ ਕਰਨਾ ਸਿੱਖ ਧਰਮ ਦਾ ਇਤਿਹਾਸ ਅਤੇ ਪਛਾਣ ਹੈ ।ਇਸ ਲਈ ਵਿਸ਼ਵ ਭਰ ਦੇ ਸਿੱਖਾਂ ਲਈ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣਾ ਪੂਰੀ ਤਰ੍ਹਾਂ ਢੁਕਵਾਂ ਅਤੇ ਉਚਿਤ ਹੈ।

12. ਸਿੱਖ ਭਾਈਚਾਰੇ ਦੁਆਰਾ ਸੰਯੁਕਤ ਰਾਜ ਅਮਰੀਕਾ ਵਿੱਚ ਪਾਏ ਗਏ ਸਥਾਈ ਯੋਗਦਾਨਾਂ ਦਾ ਸਨਮਾਨ ਕਰਨ ਲਈ ਹੁਣ ਇਹ ਸੰਕਲਪ ਲਿਆ ਜਾਵੇ ਕਿ ਪ੍ਰਤੀਨਿਧੀ ਸਭਾ ਇਸ ਨੂੰ ਸਨਮਾਨ ਦਿੰਦੀ ਹੈ  ਅਤੇ ਇਸ ਨੂੰ  ਵਿਸ਼ਵ ਭਰ ਵਿੱਚ ਮਨਾਉਣ ਲਈ "ਰਾਸ਼ਟਰੀ ਸਿੱਖ ਦਿਵਸ" ਦੇ ਅਹੁਦੇ ਦਾ ਸਮਰਥਨ ਕਰਦੀ ਹੈ ਅਤੇ ਇਸ ਦੇ ਸਮਰਥਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਦੱਸਣਯੋਗ ਹੈ ਕਿ, ਸਿੱਖ ਭਾਈਚਾਰੇ ਵੱਲੋਂ  ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸ. ਹਿੰਮਤ ਸਿੰਘ ਸ. ਹਰਜਿੰਦਰ ਸਿੰਘ  ਸਿੱਖ ਕਾਕਸ ਕਮੇਟੀ ਦੇ ਸ. ਜੁਗਰਾਜ ਸਿੰਘ , ਸ. ਯਾਦਵਿੰਦਰ ਸਿੰਘ  ਅਤੇ ਇਕਤਿਦਾਰ ਚੀਮਾ ਨੇ ਵੀ ਇਸ ਮਤੇ ਨੂੰ ਪੇਸ਼ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ।