ਭਾਈ ਬਚਿੱਤਰ ਸਿੰਘ ਸੰਘਾ ਜੀ ਦੀ ਅੰਤਿਮ ਅਰਦਾਸ

ਭਾਈ ਬਚਿੱਤਰ ਸਿੰਘ ਸੰਘਾ ਜੀ ਦੀ ਅੰਤਿਮ ਅਰਦਾਸ
ਭਾਈ ਬਚਿੱਤਰ ਸਿੰਘ ਸੰਘਾ ਜੀ

ਅੰਮ੍ਰਿਤਸਰ ਟਾਈਮਜ਼
ਮਿਲਟੀਪਟਸ:  ਗੁਰਦੂਆਰਾ ਸਿੰਘ ਸਭਾ ਮਿਲਪੀਟਸ ਦੇ ਸੀਨੀਅਰ ਮੈਂਬਰ ਤੇ ਖ਼ਜ਼ਾਨਚੀ ਭਾਈ ਬਚਿੱਤਰ ਸਿੰਘ ਸੰਘਾ ਜੀ,ਜੋ ਪਰਿਵਾਰ ਅਤੇ ਸਾਕ ਸੰਬੰਧੀਆਂ ਨੂੰ ਮਿਤੀ 5 ਫ਼ਰਵਰੀ ਦਿਨ ਛਨਿਛਰਵਾਰ ਸਵੇਰੇ 9 ਕੁ ਵਜੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੀ ਅੰਤਿਮ ਅਰਦਾਸ ਦੇ ਸੰਬੰਧ ਵਿੱਚ ਆਉਣ ਵਾਲੇ ਹਫ਼ਤੇ ਦੇ ਪ੍ਰੋਗਰਾਮ ਇਸ ਤਰਾਂ ਹਨ, 6 ਫ਼ਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਵਿਖੇ ਠੀਕ ਸਾਢੇ ਬਾਰਾ ਵਜੇ ਸਹਿਜ ਪਾਠ ਰੱਖੇ ਜਾਣਗੇ, 9 ਫ਼ਰਵਰੀ ਦਿਨ ਬੁੱਧਵਾਰ ਸ਼ਾਮ 5 pm to 7 pm ਭਾਈ ਸਾਬ ਦੀ ਯਾਦ ਵਿੱਚ ਰਹਿਰਾਸ ਜੀ ਦੇ ਪਾਠ ਉਪਰੰਤ ਇੱਕ ਘੰਟਾ ਇਲਾਹੀ ਗੁਰਬਾਣੀ ਦੇ ਕੀਰਤਨ ਹੋਣਗੇ ਅਤੇ 12 ਫ਼ਰਵਰੀ ਦਿਨ ਛਨਿਛਰਵਾਰ ਨੂੰ ਸਵੇਰੇ 8:30am to 10:45 am ਤੱਕ ਉਹਨਾਂ ਦਾ ਸੰਸਕਾਰ ਚੈਪਲ ਆਪ ਚਾਈਮਜ ਹੇਵਰਡ ਵਿਖੇ ਹੋਵੇਗਾ ਅਤੇ ਬਾਅਦ ਵਿੱਚ 11 am To 1 pm ਤੱਕ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਹੋਵੇਗੀ। ਪਰਿਵਾਰ ਕੋਲ ਅਫ਼ਸੋਸ ਕਰਨ ਲਈ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ 12NOON to 2 pm ਅਤੇ ਬੁੱਧਵਾਰ ਸ਼ਾਮ ਪੰਜ ਤੋਂ ਸੱਤ ਵਜੇ ਤੱਕ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਆ ਸਕਦੇ ਹੋ।ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਫ਼ੋਨ ਨੰਬਰ 408 926 9157 ਉੱਪਰ ਕਾਲ ਕਰ ਸਕਦੇ ਹੋ ਜੀ। ਅੰਮ੍ਰਿਤਸਰ ਟਾਈਮਜ਼ ਦੀ ਸਾਰੀ ਟੀਮ ਵਲੋਂ ਅਰਦਾਸ ਹੈ ਸੱਚੇ ਪਾਤਿਸ਼ਾਹ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ ਜੀ।