ਪ੍ਰਧਾਨ ਮੰਤਰੀ ਨੂੰ ਜੇਕਰ ਤੁਸੀਂ ਭਗਵਾਨ ਦੇ ਕੋਲ ਬਿਠਾ ਦਿਓ, ਤਾਂ ਉਹ ਰੱਬ ਨੂੰ ਇਹ ਸਮਝਾਉਣਾ ਸ਼ੁਰੂ ਕਰ ਦੇਵੇਗਾ ਕਿ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ – ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਨੂੰ ਜੇਕਰ ਤੁਸੀਂ ਭਗਵਾਨ ਦੇ ਕੋਲ ਬਿਠਾ ਦਿਓ, ਤਾਂ ਉਹ ਰੱਬ ਨੂੰ ਇਹ ਸਮਝਾਉਣਾ ਸ਼ੁਰੂ ਕਰ ਦੇਵੇਗਾ ਕਿ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ – ਰਾਹੁਲ ਗਾਂਧੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਅਮਰੀਕਾ ਫੇਰੀ ਦੌਰਾਨ ਕੈਲੀਫੋਰਨੀਆਂ ਦੇ ਸੈਂਟਾ ਕਲੇਰਾ ਦੇ ਮੈਰੀਅਟ ਹੋਟਲ ਚ ਭਾਰਤੀ ਭਾਈਚਾਰੇ ਦੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗਮਾਈ  ਢੰਗ ਨਾਲ ਟਿੱਪਣੀ ਕਰਦੇ ਕਿਹਾ ਕਿ ਪ੍ਰਧਾਨ ਮੰਤਰੀ ਉਨ੍ਹਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਜੇਕਰ ਤੁਸੀ ਭਗਵਾਨ ਦੇ ਕੋਲ ਬਿਠਾਉਂਦੇ ਹੋ, ਤਾਂ ਉਹ ਉਸ (ਰੱਬ) ਨੂੰ ਇਹ ਸਮਝਾਉਣਾ ਸ਼ੁਰੂ ਕਰ ਦੇਵੇਗਾ ਕਿ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ ਅਤੇ ਭਗਵਾਨ ਇਸ ਬਾਰੇ ਉਲਝਣ ਵਿੱਚ ਪੈ ਜਾਵੇਗਾ । ਗਾਂਧੀ ਨੇ ਅੱਗੇ ਕਿਹਾ। ਅੱਜ ਸੈਂਟਾ ਕਲੇਰਾ ਵਿੱਚ ‘ਮੁਹੱਬਤ ਕੀ ਦੁਕਾਨ’ ਨਾਮਕ ਇੱਕ ਸਮਾਗਮ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਭਗਵਾਨ ਨਾਲ ਬੈਠ ਕੇ ਚੀਜ਼ਾਂ ਦੀ ਵਿਆਖਿਆ ਕਰ ਸਕਦੇ ਹਨ, ਪ੍ਰਧਾਨ ਮੰਤਰੀ 'ਇੱਕ ਅਜਿਹਾ ਨਮੂਨਾ' ਹਨ। ਉਨਾਂ ਕਿਹਾ ਕਿ ਇਹ ਮਜ਼ਾਕੀਆ ਗੱਲਾਂ ਹਨ ਪਰ ਇਹ ਸਭ ਹੋ ਰਿਹਾ ਹੈ, ਪ੍ਰਧਾਨ ਮੰਤਰੀ ਜੀ ਵਿਗਿਆਨੀਆਂ ਨੂੰ ਵਿਗਿਆਨ, ਇਤਿਹਾਸਕਾਰਾਂ ਨੂੰ ਇਤਿਹਾਸ, ਫੌਜ ਨੂੰ ਯੁੱਧ ਸਮਝਾ ਸਕਦੇ ਹਨ ਪਰ ਉਹਨਾਂ ਨੂੰ ਖੁਦ ਆਪ ਇਸ ਬਾਰੇ ਗਿਆਨ ਨਹੀਂ ਹੈ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਭਾਰਤ ਨੇ ਕਿਸੇ ਵੀ ਵਿਚਾਰ ਨੂੰ ਰੱਦ ਨਹੀਂ ਕੀਤਾ ਹੈ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ "ਇਹ ਉਹ ਭਾਰਤ ਹੈ ਜਿਸ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ। ਜੇਕਰ ਤੁਸੀਂ ਇਨ੍ਹਾਂ ਕਦਰਾਂ-ਕੀਮਤਾਂ ਨਾਲ ਸਹਿਮਤ ਨਹੀਂ ਹੁੰਦੇ ਤਾਂ ਤੁਸੀਂ ਇੱਥੇ ਨਹੀਂ ਹੁੰਦੇ। ਜੇਕਰ ਤੁਸੀਂ ਗੁੱਸੇ, ਨਫ਼ਰਤ ਅਤੇ ਹੰਕਾਰ ਵਿੱਚ ਵਿਸ਼ਵਾਸ ਰੱਖਦੇ ਹੋ, ਤਾਂ ਤੁਸੀਂ ਭਾਜਪਾ ਦੀ ਮੀਟਿੰਗ ਵਿੱਚ ਬੈਠੇ ਹੁੰਦੇ ਅਤੇ ਮੈਂ 'ਮਨ ਕੀ ਬਾਤ' ਕਰ ਰਿਹਾ ਹੁੰਦਾ। ਸੈਂਟਾ ਕਲਾਰਾ ਵਿੱਚ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਕੁਝ ਮਹੀਨੇ ਪਹਿਲਾਂ ਅਸੀਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਚੱਲਣਾ ਸ਼ੁਰੂ ਕੀਤਾ ਸੀ। ਉਨਾਂ ਕਿਹਾ ਬੀਜੇਪੀ ਅਤੇ ਆਰ.ਐਸ.ਐਸ. ਵਲੋਂ ਉਹਨਾਂ ਲੋਕਾਂ ਨੂੰ ਧਮਕਾਇਆ ਜਾਂਦਾ ਹੈ ਅਤੇ ਉਹਨਾਂ ਦੇ ਖਿਲਾਫ ਏਜੰਸੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਤਰ੍ਹਾਂ ਨਾਲ, ਸਿਆਸੀ ਤੌਰ 'ਤੇ ਕੰਮ ਕਰਨਾ ਕਾਫ਼ੀ ਮੁਸ਼ਕਲ ਹੋ ਗਿਆ ਸੀ। ਇਸ ਲਈ ਅਸੀਂ ਭਾਰਤ ਦੇ ਦੱਖਣੀ ਸਿਰੇ ਤੋਂ ਸ਼੍ਰੀਨਗਰ ਤੱਕ ਚੱਲਣ ਦਾ ਫੈਸਲਾ ਕੀਤਾ ਹੈ।"

ਪੱਤਰਕਾਰਾਂ ਵਲੋਂ ਜਦੋਂ ਰਾਹੁਲ ਗਾਂਧੀ ਨੂੰ ਉਹਨਾਂ ਦੀ ਭਾਰਤ ਜੋੜੋ ਯਾਤਰਾ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ "ਸਿਰਫ ਭਾਰਤ ਵਿੱਚ ਹੀ ਨਹੀਂ, 'ਭਾਰਤ ਜੋੜੋ' ਇੱਕ ਵਿਚਾਰ ਹੈ ਜੋ ਇੱਕ ਦੂਜੇ ਦਾ ਸਤਿਕਾਰ ਕਰਨ ਅਤੇ ਇੱਕ ਦੂਜੇ ਨਾਲ ਪਿਆਰ ਕਰਨ ਬਾਰੇ ਹੈ। ਇਹ ਇੱਕ ਦੂਜੇ ਪ੍ਰਤੀ ਹਿੰਸਕ ਨਾ ਹੋਣ, ਹੰਕਾਰੀ ਨਾ ਹੋਣ ਬਾਰੇ ਹੈ। ਉਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਮੈਂ ਉਹਨਾਂ ਬਾਰੇ ਪੜ੍ਹਿਆ ਕਿ ਉਹ ਮੱਕਾ, ਸਾਊਦੀ ਅਰਬ, ਥਾਈਲੈਂਡ, ਅਤੇ ਸ੍ਰੀਲੰਕਾ ਗਏ ਤੇ ਉਹਨਾਂ ਬਹੁਤ ਪਹਿਲਾਂ ਭਾਰਤ ਜੋੜੋ ਦਾ ਪ੍ਰਚਾਰ ਕਰਦੇ ਰਹੇ ਸਨ। ਅਜਿਹੀਆਂ ਉਚੀ ਤੇ ਸੱਚੀ ਬਿਰਤੀ ਵਾਲਿਆਂ ਰੂਹਾਂ ਜਿਨ੍ਹਾਂ ਵਿਚੋਂ ਕਰਨਾਟਕ ਵਿੱਚ ਬਸਵਾਨਾ ਜੀ, ਕੇਰਲਾ ਵਿੱਚ ਨਾਰਾਇਣ ਗੁਰੂ ਜੀ, ਹਰ ਰਾਜ ਵਿੱਚ ਮਿਲ ਜਾਣਗੇ। ਅਸੀਂ ਨਫ਼ਰਤ ਦੇ ਬਜ਼ਾਰ ਵਿਚ ਮੁਹੱਬਤ ਦੇ ਦੀਵੇ ਜਗਾਉਂਣੇ ਚਾਉਂਦੇ ਹਾਂ।

ਦੱਸਣਯੋਗ ਹੈ ਕਿ ਰਾਹੁਲ ਗਾਂਧੀ ਮੰਗਲਵਾਰ ਸਵੇਰੇ ਸਾਨ ਫਰਾਂਸਿਸਕੋ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਟਰੋਦਾ ਮਹਿੰਦਰ ਸਿੰਘ ਗਿਲਜੀਆਂ, ਸਾਹਿਬ ਸਿੰਘ ਭੁੱਲਰ ਵਰਕਿੰਗ ਪ੍ਰੈਜੀਡੈਂਟ ਵੇਸਟ ਕੋਸਟ, ਗੁਰਿੰਦਰਪਾਲ ਸਿੰਘ ਸ਼ੇਖੇ ਜਨਰਲ ਸੈਕਟਰੀ ਅਮਰੀਕਾ, ਸੰਦੀਪ ਵੰਗਾਲਾ ਜਨਰਲ ਸੈਕਟਰੀ ਅਮਰੀਕਾ ਕਾਂਗਰਸ ਕਮੇਟੀ, ਸ਼ਾਨ ਸਨਕਰਨ,ਗੁਰਪ੍ਰੀਤ ਸਿੰਘ ਸਾਬੀ ਚੇਅਰਮੈਨ ਹਰਿਆਣਾ ਚੈਪਟਰ ਆਦਿ ਕਾਂਗਰਸੀ ਆਗੂ ਕਈ ਹੋਰ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਹੁਲ ਗਾਂਧੀ ਨੇ ਲੋਕ ਸਭਾ ਮੈਂਬਰ ਵਜੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਆਪਣਾ ਡਿਪਲੋਮੈਟਿਕ ਪਾਸਪੋਰਟ ਸਪੁਰਦ ਕਰਨ ਤੋਂ ਬਾਅਦ ਇੱਕ ਆਮ ਪਾਸਪੋਰਟ 'ਤੇ ਯਾਤਰਾ ਕੀਤੀ ਹੈ। 10 ਦਿਨਾਂ ਦੇ ਅਮਰੀਕਾ ਦੌਰੇ 'ਤੇ ਆਏ ਗਾਂਧੀ ਸਟੈਨਫੋਰਡ ਯੂਨੀਵਰਸਿਟੀ ਵਿੱਚ ਭਾਸ਼ਣ ਦੇਣਗੇ ਅਤੇ ਅਮਰੀਕੀ ਸੰਸਦ ਮੈਂਬਰਾਂ, ਥਿੰਕ ਟੈਂਕਾਂ ਅਤੇ ਹੋਰਾਂ ਨਾਲ ਮੀਟਿੰਗਾਂ ਕਰਨਗੇ। 

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਬੇਰੁਜ਼ਗਾਰੀ, ਮਹਿੰਗਾਈ, ਗੁੱਸਾ ਅਤੇ ਨਫ਼ਰਤ ਫੈਲਾਉਣ ਅਤੇ ਸਿੱਖਿਆ ਪ੍ਰਣਾਲੀ ਨੂੰ ਢਾਹ ਲਾਉਣ ਵਰਗੇ ਮੁੱਦਿਆਂ ਨੂੰ ਹੱਲ ਨਹੀਂ ਕਰ ਸਕਦੀ। ਰਾਹੁਲ ਗਾਂਧੀ ਨੇ ਸੇਂਗੋਲ ਵਿਵਾਦ ਦਾ ਜ਼ਿਕਰ ਕਰਦੇ ਹੋਏ ਕਿਹਾ, "ਭਾਜਪਾ ਅਸਲ ਵਿੱਚ ਇਨ੍ਹਾਂ ਮੁੱਦਿਆਂ 'ਤੇ ਚਰਚਾ ਨਹੀਂ ਕਰ ਸਕਦੀ, ਇਸ ਲਈ ਉਨ੍ਹਾਂ ਨੂੰ ਰਾਜਦੰਡ ਦਾ ਕੰਮ ਕਰਨਾ ਪੈਂਦਾ ਹੈ। ਨਵੀਂ ਸੰਸਦ ਭਵਨ ਦੇ ਉਦਘਾਟਨ ਸਮੇਂ ਮੋਦੀ ਜੀ ਦਾ ਲੇਟਣ ਦਾ ਕਾਰਨ ਤੁਸੀ ਸਾਰੇ ਜਣਦੇ ਹੋ। ਇਸ ਮੌਕੇ ਸੈਮ ਪਿਟਰੋਦਾ ਗਲੋਬਲ ਚੈਅਰਮੈਨ, ਮਹਿੰਦਰ ਸਿੰਘ ਗਿਲਜੀਆਂ, ਸਾਹਿਬ ਸਿੰਘ ਭੁੱਲਰ ਨੇ ਵੀ ਇਸ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸੈਮ ਪਿਟਰੋਦਾ ਗਲੋਬਲ ਚੈਅਰਮੈਨ, ਮਹਿੰਦਰ ਸਿੰਘ ਗਿਲਜੀਆਂ, ਸਾਹਿਬ ਸਿੰਘ ਭੁੱਲਰ ਵਰਕਿੰਗ ਪ੍ਰੈਜੀਡੈਂਟ ਵੇਸਟ ਕੋਸਟ, ਸ਼ਾਨ ਸਨਕਰਨ, ਗੁਰਿੰਦਰਪਾਲ ਸਿੰਘ ਸ਼ੇਖੇ ਜਨਰਲ ਸੈਕਟਰੀ ਅਮਰੀਕਾ , ਸੰਦੀਪ ਵੰਗਾਲਾ ਜਨਰਲ ਸੈਕਟਰੀ ਅਮਰੀਕਾ ਕਾਂਗਰਸ ਕਮੇਟੀ, ਗੁਰਪ੍ਰੀਤ ਸਿੰਘ ਸਾਬੀ ਚੇਅਰਮੈਨ ਹਰਿਆਣਾ ਚੈਪਟਰ ਆਦਿ ਕਾਂਗਰਸੀ ਆਗੂ ਵੀ ਸਟੇਜ ਤੇ ਸ਼ਸੋਭਤ ਸਨ । ਇਸ ਸਮਾਗਮ ਚ ਭਾਰਤ ਦੀਆ ਵੱਖ ਵੱਖ ਸਟੇਟਾਂ ਦੇ ਕੁਝ ਮੰਤਰੀ ਐਮ ਪੀ ਤੇ ਐਮ ਐਲਜ ਵੀ ਸ਼ਾਮਿਲ ਸਨ। ਇਸ ਮੌਕੇ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਸ ਸਮਾਗਮ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ਕੁਝ ਖਾਲਿਸਤਾਨੀ ਪੱਖੀਆਂ ਨੇ ਗੜਬੜ ਕਰਨ ਦੀ ਕੋਸ਼ਿਸ ਕੀਤੀ ਜਿਨਾਂ ਨੂੰ ਸਕਿਓਰਿਟੀ ਨੇ ਬਾਹਰ ਕੱਢ ਦਿੱਤਾ।