ਭਾਰਤ ਦੇ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅਮਰੀਕਾ ਦੇ ਦੌਰੇ 'ਤੇ

ਭਾਰਤ ਦੇ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅਮਰੀਕਾ ਦੇ ਦੌਰੇ 'ਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਭਾਰਤ ਦੇ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅਮਰੀਕਾ ਦੇ ਸਰਕਾਰੀ ਦੌਰੇ 'ਤੇ  ਹਨ। 9 ਜਨਵਰੀ ਤੋਂ 22 ਜਨਵਰੀ ਤੱਕ ਉਹ ਅਮਰੀਕਾ ਦੌਰੇ 'ਤੇ ਰਹਿਣਗੇ ਜਿਸ ਦੌਰਾਨ ਉਹ ਵੱਖ ਵੱਖ ਪ੍ਰਸਿੱਧ ਬਹੁਰਾਸ਼ਟਰੀ ਕੰਪਨੀਆਂ ਦੇ ਮੁੱਖ ਅਧਿਕਾਰੀਆਂ, ਭਾਈਚਾਰਕ ਸਮਾਗਮਾਂ, ਕਾਰੋਬਾਰੀ ਆਗੂਆਂ ਨਾਲ ਗੋਲਮੇਜ ਮੀਟਿੰਗਾਂ ਕਰਨਗੇ ਤੇ ਨਿਊਯਾਰਕ ਵਿਚ ਸਨਅਤਾਂ ਦਾ ਦੌਰਾਨ ਕਰਨਗੇ। ਉਨਾਂ ਦੇ ਦੌਰੇ ਦਾ ਮਕਸਦ ਭਾਰਤ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ। ਸਰਕਾਰੀ ਸੂਤਰਾਂ ਅਨੁਸਾਰ ਗੋਇਲ  11 ਜਨਵਰੀ ਨੂੰ ਵਾਸ਼ਿੰਗਟਨ , ਡੀ ਸੀ ਵਿਚ ਟਰੇਡ ਪੌਲਸੀ ਫੋਰਮ ਦੀ 13 ਵੀਂ ਮੀਟਿੰਗ ਵਿਚ ਹਿੱਸਾ ਲੈਣਗੇ। ਵਫਦ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਉਹ ਅਮਰੀਕਾ ਦੇ ਵਪਾਰ ਪ੍ਰਤੀਨਿੱਧ ਦੂਤ ਕੈਥਰੀਨ ਟਾਈ ਨਾਲ ਵਿਚਾਰ ਵਟਾਂਦਰਾ ਕਰਨਗੇ।