ਸੈਨੇਟ ਉਪਰ ਡੈਮੋਕਰੈਟਿਕ ਪਾਰਟੀ ਦਾ ਨਿਯੰਤਰਣ ਐਰੀਜ਼ੋਨਾ ਵਿਚ ਡੈਮੋਕਰੈਟਿਕ ਉਮੀਦਵਾਰ ਕੈਲੀ ਤੇ ਨੇਵਾਡਾ ਤੋਂ ਕੈਥਰੀਨ ਦੀ ਜਿੱਤ

ਸੈਨੇਟ ਉਪਰ ਡੈਮੋਕਰੈਟਿਕ ਪਾਰਟੀ ਦਾ ਨਿਯੰਤਰਣ ਐਰੀਜ਼ੋਨਾ ਵਿਚ ਡੈਮੋਕਰੈਟਿਕ ਉਮੀਦਵਾਰ ਕੈਲੀ ਤੇ ਨੇਵਾਡਾ ਤੋਂ ਕੈਥਰੀਨ ਦੀ ਜਿੱਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 13 ਨਵੰਬਰ (ਹੁਸਨ ਲੜੋਆ ਬੰਗਾ) - ਸੈਨੇਟ ਉਪਰ ਕਿਹੜੀ ਪਾਰਟੀ ਨਿਯੰਤਰਣ ਕਰੇਗੀ ਇਸ ਬਾਰੇ ਸਥਿੱਤੀ ਅਸਪਸ਼ਟ ਸੀ, ਪਰ ਐਰੀਜ਼ੋਨਾ ਦੀ ਸੈਨੇਟ ਸੀਟ  ਡੈਮੋਕਰੈਟਿਕ ਪਾਰਟੀ ਦੀ ਝੋਲੀ ਵਿਚ ਪੈ ਜਾਣ ਉਪਰੰਤ ਹੁਣ ਸਾਰੀਆਂ ਨਜ਼ਰਾਂ ਨੇਵਾਡਾ ਦੀ  ਸੀਟ ਉਪਰ ਟਿੱਕੀਆਂ ਹੋਈਆਂ ਸਨ, ਜਿਸਨੂੰ ਵੀ ਕੈਥਰੀਨ ਕੋਰਟਜ ਮਾਸਟੋ ਨੇ ਬਹੁਤ ਘੱਟ ਵੋਟਾਂ ਤੇ ਜਿੱਤ ਲਿਆ ਹੈ। ਐਰੀਜ਼ੋਨਾ ਦੀ ਸੈਨੇਟ ਸੀਟ ਡੈਮੋਕਰੈਟਿਕ ਉਮੀਦਵਾਰ ਮਾਰਕ ਕੈਲੀ ਨੇ ਰਿਪਬਲੀਕਨ ਉਮੀਦਵਾਰ ਬਲੇਕ ਮਾਸਟਰਜ ਨੂੰ ਹਰਾ ਕੇ ਜਿੱਤ ਲਈ ਹੈ ਪਰੰਤੂ ਨੇਵਾਡਾ ਵਿਚ ਪੇਚਾ ਫਸਿਆ ਹੋਇਆ ਸੀ ਜਿਥੇ ਡੈਮੋਕਰੈਟਿਕ ਉਮੀਦਵਾਰ ਕੈਥਰੀਨ ਕੋਰਟਜ਼ ਮਾਸਟੋ ਤੇ ਰਿਪਬਲੀਕਨ ਉਮੀਦਵਾਰ ਐਡਮ ਲਕਸਾਲਟ ਵਿਚਾਲੇ ਫਸਵਾਂ ਮੁਕਾਬਲਾ ਹੈ। ਤਕਰੀਬਨ 97% ਵੋਟਾਂ ਦੀ ਗਿਣਤੀ ਉਪਰੰਤ ਲਕਸਾਲਟ ਬਹੁਤ ਥੋੜੀਆਂ ਵੋਟਾਂ ਨਾਲ ਅੱਗੇ ਸੀ। ਉਸ ਦਾ ਵੋਟਾਂ ਦਾ ਫਰਕ ਕੇਵਲ 0.1% ਵੋਟਾਂ (800 ਵੋਟਾਂ) ਸੀ। ਇਸ ਲਈ ਡੈਮੋਕਰੈਟਿਕ ਉਮੀਦਵਾਰ ਕੈਥਰੀਨ ਕੋਰਟਜ਼ ਦੀ ਚੋਣ ਮੁਹਿੰਮ ਚਲਾਉਣ ਵਾਲੇ ਆਗੂਆਂ ਦਾ ਕਹਿਣਾ ਸੀ ਕਿ ਉਹ ਚੋਣ ਜਰੂਰ ਜਿੱਤਗੇ । ਸ਼ਹਿਰੀ ਵੋਟਰਾਂ ਦਾ ਝੁਕਾਅ ਡੈਮੋਕਰੈਟਿਕ ਪਾਰਟੀ ਵੱਲ ਮੰਨਿਆ ਜਾ ਰਿਹਾ ਸੀ। ਵੋਟਾਂ ਦੀ ਗਿਣਤੀ ਦੀ ਰਫਤਾਰ ਸੁਸਤ ਹੋਣ ਕਾਰਨ ਨੇਵਾਡਾ ਦੇ ਚੋਣ ਨਤੀਜੇ ਦੀ ਉਡੀਕ ਅਗਲੇ ਹਫਤੇ ਤੱਕ ਕਰਨੀ ਪੈ ਸਕਦੀ ਸੀ ਪਰ ਅੱਜ ਰਿਜਲਟ ਆ ਗਿਆ। ਕੋਰਟਜ਼ ਦੇ ਜਿੱਤਣ ਨਾਲ ਉਹ ਅਗਲੇ 2 ਸਾਲ ਲਈ ਸੈਨੇਟ ਡੈਮੋਕਰੈਟਿਕ ਪਾਰਟੀ ਦੇ ਹੱਥ ਵਿਚ ਆ ਗਈ ਹੈ। ਜੇਕਰ ਰਿਪਬਲੀਕਨ ਉਮੀਦਵਾਰ ਲਕਸਾਲਟ ਦੀ ਜਿੱਤ ਹੁੰਦੀ ਜੋ ਜਾਂਦੀ ਦੋਨੋਂ ਪਰਾਟੀਆਂ ਬਰਾਬਰ ਤੇ ਆ ਜਾਂਦੀਆਂ। ਜਾਰਜੀਆ ਵਿਚ ਡੈਮੋਕਰੈਟਿਕ ਸੈਨੇਟ ਮੈਂਬਰ ਰਾਫੇਲ ਵਾਰਨੌਕ ਤੇ ਰਿਪਬਲੀਕਨ ਉਮੀਦਵਾਰ ਹਰਸ਼ੈਲ ਵਾਕਰ ਵਿਚਾਲੇ ਜੋਰ ਅਜਮਾਈ ਹੋਵੇਗੀ। ਇਸ ਸਮੇ 100 ਮੈਂਬਰੀ ਸੈਨੇਟ ਵਿਚ ਡੈਮੋਕਰੈਟਿਕ ਤੇ ਰਿਪਬਲੀਕਨ ਪਾਰਟੀ ਦੀਆਂ ਬਰਾਬਰ ਸੀਟਾਂ ਹਨ ਪਰੰਤੂ ਕਿਸੇ ਬਿੱਲ ਜਾਂ ਮਾਮਲੇ ਉਪਰ ਬਰਾਬਰ ਵੋਟਾਂ ਹੋਣ ਦੀ ਸਥਿੱਤੀ ਵਿਚ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਵੋਟ ਪਾ ਕੇ ਇਸ ਖੜੋਤ ਨੂੰ ਤੋੜਨ ਦਾ ਅਧਿਕਾਰ ਰੱਖਦੀ ਹੈ।