ਅਸ਼ੋਕ ਕੁਮਾਰ ਬਣੇ ਮੈਡੀਕਲ ਸੈੱਲ ਦੇ ਚੇਅਰਮੈਨ-ਡਾ ਖੇੜਾ
ਨਵੇਂ ਕੈਲੰਡਰ ਅਤੇ ਡਾਇਰੀ ਲਈ ਕੀਤੀਆਂ ਗਈਆਂ ਵਿਚਾਰਾਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਅੰਬਾਲਾ ਸਟੇਟ ਹਰਿਆਣਾ ਦੀ ਇੱਕ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਚੇਅਰਮੈਨ ਪ੍ਰਮੋਦ ਕੁਮਾਰ ਦੀ ਪ੍ਰਧਾਨਗੀ ਹੇਠ ਘੇਲ ਰੋਡ ਅੰਬਾਲਾ ਸ਼ਹਿਰ ਵਿੱਚ ਕੀਤੀ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਚੇਅਰਮੈਨ ਬੁੱਧੀਜੀਵੀ ਸੈੱਲ ਰਘਵੀਰ ਸਿੰਘ ਰਾਣਾ, ਕੌਮੀ ਉੱਪ ਪ੍ਰਧਾਨ ਯੂਥ ਵਿੰਗ ਪ੍ਰਭਪ੍ਰੀਤ ਸਿੰਘ, ਚੇਅਰਮੈਨ ਆਰ ਟੀ ਆਈ ਸੈੱਲ ਗੁਰਕੀਰਤ ਸਿੰਘ ਖੇੜਾ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁਹੰਚੇ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਅਸ਼ੋਕ ਕੁਮਾਰ ਨੂੰ ਚੇਅਰਮੈਨ ਮੈਡੀਕਲ ਸੈੱਲ ਸਿਟੀ ਅੰਬਾਲਾ ਕੇਂਟ, ਸੋਹਣ ਲਾਲ ਨੂੰ ਜ਼ਿਲ੍ਹਾ ਉੱਪ ਚੇਅਰਮੈਨ, ਅਮੀ ਚੰਦ ਨੂੰ ਜ਼ਿਲ੍ਹਾ ਜਰਨਲ ਸਕੱਤਰ ਅਤੇ ਪ੍ਰਮੋਦ ਕੁਮਾਰ ਜੈਨ ਨੂੰ ਦੁਬਾਰਾ ਚੇਅਰਮੈਨ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਘਵੀਰ ਸਿੰਘ ਰਾਣਾ ਜੀ ਨੇ ਬੋਲਦਿਆਂ ਕਿਹਾ ਕਿ ਸਰਕਾਰਾਂ ਦੀ ਜਗ੍ਹਾ ਆਮ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਹੋ ਕੇ ਕੰਮ ਕਰਦੀਆਂ ਹਨ, ਕਿਉਂਕਿ ਸਮਾਜ ਸੇਵੀ ਲੋਕ ਮੌਕੇ ਤੇ ਹੀ ਉਹਨਾਂ ਦੀ ਬਣਦੀ ਸਹਾਇਤਾ ਕਰਨ ਲਈ ਤੱਤਪਰ ਰਹਿੰਦੇ ਹਨ। ਇਸ ਮੌਕੇ ਡਾ ਖੇੜਾ ਨੇ ਬੋਲਦਿਆਂ ਕਿਹਾ ਕਿ ਸਟੇਟ ਹਰਿਆਣਾ ਵਿੱਚ ਜਲਦੀ ਹੀ ਸਟੇਟ ਪ੍ਰਧਾਨ ਇਸਤਰੀ ਵਿੰਗ ਦੀ ਨਿਯੁਕਤੀ ਕੀਤੀ ਜਾਵੇਗੀ, ਕਿਉੰਕਿ ਔਰਤਾਂ ਨਾਲ ਹੋ ਰਹੇ ਵਿਤਕਰੇ ਨੂੰ ਸਮਾਜਿਕ ਬਰਾਬਰਤਾ ਦੇਣ ਲਈ ਜਾਗਰੂਕਤਾ ਦੀ ਲੋੜ ਹੈ ਜੋ ਔਰਤ ਵਰਗ ਨੂੰ ਇਕੱਠਿਆਂ ਕਰਕੇ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਇਸ ਮੌਕੇ ਨਵਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਸੰਸਥਾ ਵਲੋਂ ਦਿੱਤੀ ਗਈ ਜਿੰਮੇਦਾਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ, ਕਿਉੰਕਿ ਸਮਾਜ ਦੀ ਸੇਵਾ ਹੀ ਉੱਤਮ ਸੇਵਾ ਹੈ। ਹੋਰਨਾਂ ਤੋਂ ਇਲਾਵਾ ਡਾ ਪ੍ਰਦੀਪ ਸੈਣੀ ਜ਼ਿਲ੍ਹਾ ਚੇਅਰਮੈਨ ਮੈਡੀਕਲ ਸੈੱਲ, ਡਾ ਵਿਕਾਸ, ਧਰਮਪਾਲ ਚੇਅਰਮੈਨ ਐਂਟੀ ਕਰਾਇਮ ਸੈੱਲ, ਰਾਮ ਕੁਮਾਰ ਸਲਾਹਕਾਰ, ਡਾਕਟਰ ਸੋਹਨ ਲਾਲ, ਮਹਿੰਦਰ ਸਿੰਘ ਸੌਂਢਾ, ਅਨਿਲ ਕੁਮਾਰ, ਅਸ਼ੋਕ ਕੁਮਾਰ, ਪ੍ਰਦੀਪ ਕੁਮਾਰ, ਅਮੀ ਚੰਦ, ਇੰਦਰ ਪਾਲ, ਅਨਿਸ਼ ਕੁਮਾਰ ਅਤੇ ਮਧੁਰ ਸੂਦ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Comments (0)