ਬਰੈਂਪਟਨ ਚ’ ਪੰਜਾਬਣ ਅੋਰਤ ਦੇ ਕਤਲ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਗ੍ਰਿਫਤਾਰ

ਬਰੈਂਪਟਨ ਚ’ ਪੰਜਾਬਣ ਅੋਰਤ ਦੇ ਕਤਲ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬਰੈਂਪਟਨ, ਉਨਟਾਰੀੳ, 21 ਮਈ( ਰਾਜ ਗੋਗਨਾ/ ਕੁਲਤਰਨ ਪਧਿਆਣਾ)- ਬੀਤੇਂ ਦਿਨ ਲਗਭਗ ਸ਼ਾਮ ਦੇ 6:00 ਵਜੇ, ਦੇ ਕਰੀਬ ਪੀਲ ਰੀਜਨਲ ਪੁਲਿਸ ਨੂੰ ਬਰੈਂਪਟਨ ਸਿਟੀ ਵਿਖੇ ਚੈਰੀ ਟ੍ਰੀ ਡਰਾਈਵ ਅਤੇ ਸਪੈਰੋਅ ਕੋਰਟ ਦੇ ਨੇੜੇ ਸਥਿਤ ਸਪੈਰੋਅ ਨਾਮੀਂ ਪਾਰਕ ਵਿਖੇ ਡਾਕਟਰੀ ਸਹਾਇਤਾ ਲਈ 9-1-1 ਤੇ ਕਾਲ ਪ੍ਰਾਪਤ ਹੋਈ ਸੀ ਪੀਲ ਪੁਲਿਸ, ਅਤੇ ਬਰੈਂਪਟਨ ਫਾਇਰ ਅਤੇ ਪੀਲ ਪੈਰਾਮੈਡਿਕਸ ਵੱਲੋ ਘਟਨਾ ਸਥਾਨ 'ਤੇ ਪਹੁੰਚ ਕੇ ਇਕ ਔਰਤ ਜੋ ਹਮਲੇ ਦਾ ਸ਼ਿਕਾਰ ਸੀ ਜਿਸ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਉਸ ਔਰਤ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ ਜਿਸ ਦੀ ਪਛਾਣ ਬਰੈਂਪਟਨ ਦੀ ਰਹਿਣ ਵਾਲੀ 43 ਸਾਲਾ ਦਵਿੰਦਰ ਕੌਰ ਪੰਜਾਬਣ ਦੇ ਵਜੋਂ ਹੋਈ ਹੈ।ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਥੋੜੀ ਦੂਰੀ 'ਤੇ ਹੀ ਇਕ 44 ਸਾਲਾ ਪੰਜਾਬੀ ਵਿਅਕਤੀ ਨਵਨਿਸ਼ਾਨ ਸਿੰਘ ਵਾਸੀ ਬਰੈਂਪਟਨ ਨੂੰ ਦਵਿੰਦਰ ਕੌਰ ਦੇ ਕਤਲ ਦੇ ਦੋਸ਼ ਚ ਲੱਭ ਕੇ ਗ੍ਰਿਫਤਾਰ ਕਰ ਲਿਆ ਗਿਆ। ਉਸ ਉੱਤੇ ਫਸਟ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ ਜਿਸ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ ਹੈ। ਕਤਲ ਦੇ ਕਾਰਨ ਹਾਲੇ ਜਾਂਚ ਦੇ ਅਧੀਨ ਹਨ।