ਅਮਰੀਕੀ ਯੁਨੀਵਰਸਿਟੀ ਦੇ ਵਿਦਿਆਰਥੀ 'ਤੇ ਹਮਲਾ ਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ 4 ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਪੈਨਸਿਲਵਾਨੀਆ ਰਾਜ ਵਿਚ ਸਥਿੱਤ ਲੀਹਾਈ ਯੁਨੀਵਰਸਿਟੀ ਦੇ ਇਕ ਕਾਲੇ ਵਿਦਿਆਰਥੀ 'ਤੇ ਕਥਿੱਤ ਤੌਰ 'ਤੇ ਹਮਲਾ ਕਰਨ ਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਰਿਪੋਰਟ ਹੈ। ਨਾਰਥੈਂਪਟਨ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਗ੍ਰਿਫਤਾਰ ਵਿਅਕਤੀਆਂ ਵਿਚ ਬਰੈਡਨ ਜੌਹਨ (22), ਮਿਸ਼ੈਲ ਰੋਸਟਾ (21), ਨਾਬਿਲ ਜਮੀਲ (22) ਤੇ ਕੈਮਰਨ ਗਰਾਫ (22) ਸ਼ਾਮਿਲ ਹਨ। ਇਨਾਂ ਵਿਰੁੱਧ ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ ਜਿਨਾਂ ਵਿਚ ਹਮਲਾ ਕਰਨ, ਲੁੱਟਮਾਰ ਤੇ ਪ੍ਰੇਸ਼ਾਨ ਕਰਨ ਵਰਗੇ ਦੋਸ਼ ਸ਼ਾਮਿਲ ਹਨ। ਡਿਸਟ੍ਰਿਕਟ ਅਟਾਰਨੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਨਾਂ ਚਾਰਾਂ ਦਾ ਯੁਨੀਵਰਸਿਟੀ ਨਾਲ ਕੋਈ ਸਬੰਧ ਨਹੀਂ ਹੈ। ਡਿਸਟ੍ਰਿਕਟ ਅਟਾਰਨੀ ਟੈਰੀ ਹੌਕ ਨੇ ਕਿਹਾ ਹੈ ਕਿ ਨਾਰਥੈਂਪਟਨ ਕਾਊਂਟੀ ਵਿਚ ਇਸ ਕਿਸਮ ਦੇ ਭੱਦੇ ਵਿਵਹਾਰ ਲਈ ਕੋਈ ਜਗਾ ਨਹੀਂ ਹੈ ਤੇ ਅਜਿਹੇ ਮਾਮਲਿਆਂ ਵਿਚ ਸ਼ਾਮਿਲ ਵਿਅਕਤੀਆਂ ਨੂੰ ਸਿੱਟੇ ਭੁਗਤਣੇ ਪੈਣਗੇ। ਉਨਾਂ ਕਿਹਾ ਕਿ ਯੁਨੀਵਰਸਿਟੀ ਕੈਂਪਸ ਵਿਚ ਵਿਦਿਆਰਥੀਆਂ ਨੂੰ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ।
Comments (0)