ਅਮਰੀਕਾ ਵਿਚ ਪੰਜਾਬੀ ਪਰਿਵਾਰ ਨੂੰ ਅਗਵਾ ਕਰਨ ਵਾਲਾ ਸ਼ੱਕੀ ਦੋਸ਼ੀ ਹਸੂਸ ਮੈਨੁਅਲ ਸਲਗਾਡੋ ਗ੍ਰਿਫਤਾਰ

ਅਮਰੀਕਾ ਵਿਚ ਪੰਜਾਬੀ ਪਰਿਵਾਰ ਨੂੰ ਅਗਵਾ ਕਰਨ ਵਾਲਾ ਸ਼ੱਕੀ ਦੋਸ਼ੀ ਹਸੂਸ ਮੈਨੁਅਲ ਸਲਗਾਡੋ ਗ੍ਰਿਫਤਾਰ

ਪੰਜਾਬੀ ਪਰਿਵਾਰ ਦੀ ਨਹੀਂ ਲੱਗੀ ਕੋਈ ਉੱਗਸੁੱਗ। 
ਦੋਸ਼ੀ ਵਲੋਂ ਆਪਣੀ ਜਾਨ ਲੈਣ ਦੀ ਕੋਸ਼ਿਸ਼, ਹਾਲਤ ਗੰਭੀਰ, ਹਸਪਤਾਲ ਦਾਖਲ।

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ
5 ਸਤੰਬਰ (ਹੁਸਨ ਲੜੋਆ ਬੰਗਾ) ਬੰਗਾ)-ਬੀਤੇ ਦਿਨ ਇਕ ਹਥਿਆਰਬੰਦ ਵਿਅਕਤੀ ਵੱਲੋਂ ਅਗਵਾ ਕੀਤੇ ਪੰਜਾਬੀ ਮੂਲ ਦੇ ਅਮਰੀਕੀ ਪਰਿਵਾਰ ਨੂੰ ਲੱਭਣ ਲਈ ਖੂਫੀਆਂ ਏਜੰਸੀਆਂ ਆਪਣੇ ਪੱਧਰ ਤੇ ਪੂਰੀ ਕੋਸ਼ਿਸ਼ ਕਰ ਰਹੀਆਂ ਸਨ ਪਰ ਨਵੀਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਮਰਸਡ ਕਾਉਂਟੀ ਖੂਫੀਆਂ ਏਜੰਸੀਆਂ ਨੂੰ ਸੂਚਨਾ ਮਿਲੀ ਕਿ ਪੀੜਤ ਦੇ ਏ ਟੀ ਐਮ ਕਾਰਡਾਂ ਵਿੱਚੋਂ ਇੱਕ ਦੀ ਵਰਤੋਂ ਐਟਵਾਟਰ ਸਿਟੀ ਵਿੱਚ ਇੱਕ ਬੈਂਕ ਵਿੱਚ ਸਥਿਤ ਇੱਕ ਏ ਟੀ ਐਮ ਵਿੱਚ ਕੀਤੀ ਗਈ ਸੀ। ਖੂਫੀਆ ਵਿਭਾਗ ਨੇ ਇੱਕ ਬੈਂਕ ਟ੍ਰਾਂਜੈਕਸ਼ਨ ਕਰਨ ਵਾਲੇ ਇੱਕ ਵਿਆਕਤੀ ਦੀ ਫੋਟੋ ਸੀ ਸੀ ਟੀ ਵੀ ਕੈਮਰੇ ਰਾਹੀਂ ਪ੍ਰਾਪਤ ਕੀਤੀ ਇਹ ਵਿਅਕਤੀ ਅਸਲ ਚ ਅਗਵਾ ਕਰਨ ਵਾਲੇ ਵਿਆਕਤੀ ਵਰਗਾ ਹੀ ਸੀ।

ਅੱਜ ਦੁਪਹਿਰੇ ਸਾਰੇ ਸਥਾਨਕ ਲਾਅ ਇਨਫੋਰਸਮੈਂਟ ਤੇ ਖੂਫੀਆ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਸਨ ਇਸੇ ਦੌਰਾਨ ਸ਼ੈਰਿਫ ਦੇ ਦਫਤਰ ਨੂੰ ਅਜਿਹੀ ਜਾਣਕਾਰੀ ਪ੍ਰਾਪਤ ਹੋਈ ਜਿਸ ਦੌਰਾਨ ਇੱਕ ਵਿਆਕਤੀ ਹਸੂਸ ਮੈਨੁਅਲ ਸਲਗਾਡੋ (48-ਸਾਲ) ਦੀ ਇਸ ਜਾਂਚ ਵਿੱਚ ਲੋੜੀਂਦੇ ਵਿਆਕਤੀ ਦੇ ਤੌਰ ਤੇ ਪਹਿਚਾਣ ਕਰ ਲਈ ਗਈ। ਦਿਲਚਸਲ ਗੱਲ ਇਹ ਹੋਈ ਕਿ ਜਦੋਂ ਮੈਨੁਅਲ ਸਲਗਾਡੋ ਨੂੰ ਏਜੰਸੀਆਂ ਵਲੋਂ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਲਗਾਡੋ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਦੋਸ਼ੀ ਸਲਗਾਡੋ ਨੂੰ ਪੁਲੀਸ ਹਿਰਾਸਤ ਵਿੱਚ ਲਿਆ ਗਿਆ, ਇਸ ਵੇਲੇ ਉਸਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਰਨਣਯੌਗ ਹੈ ਕਿ ਅਗਵਾ ਜਾਂ ਲਾਪਤਾ ਹੋਏ ਪਰਿਵਾਰ ਦਾ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੀ ਮਰਸਡ ਕਾਊਂਟੀ ਵਿਚ ਆਪਣਾ ਕਾਰੋਬਾਰ ਹੈ ਜਿਥੋਂ ਪਰਿਵਾਰ ਨੂੰ ਜਬਰਨ ਕਿਤੇ ਲਿਜਾਇਆ ਗਿਆ ਹੈ ਤੇ ਪਰਿਵਾਰ ਦੀ ਅਜੇ ਵੀ ਕੋਈ ਉੱਗਸੁੱਗ ਨਹੀਂ ਲੱਗੀ।
ਸ਼ੈਰਿਫ ਦਾ ਦਫਤਰ ਤੋਂ ਪ੍ਰਾਪਤ ਖਬਰ ਮੁਤਾਬਕ ਲਾਅ ਇੰਨਫੋਰਸਮੈਂਟ ਏਜੰਸੀਆਂ ਰਲ ਕੇ 8 ਮਹੀਨਿਆਂ ਦੀ ਆਰੂਹੀ ਢੇਰੀ, ਉਸ ਦੇ ਮਾਤਾ-ਪਿਤਾ ਜਸਲੀਨ ਕੌਰ (27), ਜਸਦੀਪ ਸਿੰਘ (36) ਅਤੇ ਉਸ ਦੇ ਚਾਚਾ ਅਮਨਦੀਪ ਸਿੰਘ (39) ਦੀ ਸਰਗਰਮੀ ਨਾਲ ਭਾਲ ਕਰ ਰਿਹਾ ਹੈ, ਜਿਨ੍ਹਾਂ ਨੂੰ ਅਜੇ ਤੱਕ ਨਹੀਂ ਮਿਲੇ। ਪਾਇਆ ਗਿਆ ਹੈ। ਲਾਅ ਇੰਨਫੋਰਸਮੈਂਟ ਏਜੰਸੀਆਂ ਨੇ ਪੂਰੇ ਯਤਨ  ਜਾਰੀ ਰੱਖੇ ਹੋਏ ਹਨ ਅਤੇ ਪਰਿਵਾਰ ਨੂੰ ਲੱਭਣ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ।ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਅਸੀਂ ਕਿਸੇ ਵੀ ਜਾਣਕਾਰੀ ਲਈ ਜਨਤਾ ਦੀ ਮਦਦ ਮੰਗਦੇ ਹਾਂ ਜੋ ਪਰਿਵਾਰ ਦੇ ਟਿਕਾਣੇ ਦਾ ਪਤਾ ਲਗਾਉਣ ਵਿੱਚ ਸਾਡੀ ਮਦਦ ਕਰ ਸਕੇ। ਜੇਕਰ ਤੁਹਾਡੇ ਕੋਲ ਇਸ ਘਟਨਾ ਜਾਂ ਪੀੜਤਾਂ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੈ, ਤਾਂ 209.385.7547 'ਤੇ ਕਾਲ ਕਰਨ ਲਈ ਕਿਹਾ ਗਿਆ ਹੈ। ਸ਼ੈਰਿਫ ਦਾ ਦਫ਼ਤਰ ਅੱਜ 5 ਅਕਤੂਬਰ, 2022 ਨੂੰ ਸਵੇਰੇ 10:00 ਵਜੇ ਮਰਸਡ ਕਾਉਂਟੀ ਬੋਰਡ ਚੈਂਬਰਜ਼ ਵਿਖੇ 2222 “M” ਸਟ੍ਰੀਟ, ਮਰਸਡ,  ਵਿਖੇ ਇੱਕ ਪ੍ਰੈਸ ਕਾਨਫਰੰਸ ਕਰੇਗਾ। ਪੁਲਿਸ ਨੇ ਦੋਸ਼ੀ ਦੀ ਤਸਵੀਰ ਵੀ ਜਾਰੀ ਕਰ ਦਿੱਤੀ ਹੈ ।