ਬਿਡੇਨ ਦੇ ਘਰ ਸਰਕਾਰੀ ਦਸਤਾਵੇਜ਼ ਮਿਲਣ ਦੀ ਜਾਂਚ ਸ਼ੁਰੂ, ਪੁਰਾਣੇ ਕਾਰਜਕਾਲ ਦੀਆਂ ਗਤੀਵਿਧੀਆਂ ਉਪਰ ਨਿਗਰਾਨੀ
ਅਮਰੀਕਾ ਵਿੱਚ ਗੁਪਤ ਦਸਤਾਵੇਜ਼ਾ ਮਿਲਣ ਦਾ ਮਾਮਲਾ
*ਅਟਾਰਨੀ ਜਨਰਲ ਨੇ ਵਿਸ਼ੇਸ਼ ਕੌਂਸਲ ਨਿਯੁਕਤ ਕੀਤਾ,ਸਾਬਕਾ ਸਹਾਇਕਾਂ ਤੋਂ ਪੁੱਛਗਿੱਛ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਸ਼ਿੰਗਟਨ :ਜਨਵਰੀ 2017 ਵਿੱਚ, ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ, ਅਮਰੀਕਾ ਦੇ ਉਪ ਰਾਸ਼ਟਰਪਤੀ ਜੋਸੇਫ ਬਿਡੇਨ ਆਪਣਾ ਸਮਾਨ ਸਮੇਟਣ ਕਰਨ ਵਿੱਚ ਰੁੱਝੇ ਹੋਏ ਸਨ। ਲਗਾਤਾਰ ਫੋਨ ਆ ਰਹੇ ਸਨ। ਮੀਟਿੰਗਾਂ ਅਤੇ ਵਿਦਾਇਗੀ ਪਾਰਟੀਆਂ ਚੱਲ ਰਹੀਆਂ ਸਨ।
ਯੂਕਰੇਨ ਅਤੇ ਸਵਿਟਜ਼ਰਲੈਂਡ ਦੀ ਯਾਤਰਾ ਕੀਤੀ ਜਾ ਚੁਕੀ ਸੀ। ਇੱਥੇ ਦੱਸ ਦੇਈਏ ਕਿ ਬਿਡੇਨ ਦੇ ਵਿਲਮਿੰਗਟਨ ਦੇ ਘਰ ਅਤੇ ਵਾਸ਼ਿੰਗਟਨ ਦੇ ਨਿੱਜੀ ਦਫਤਰ ਤੋਂ ਮਿਲੇ ਕੁਝ ਗੁਪਤ ਦਸਤਾਵੇਜ਼ਾਂ ਤੋਂ ਕਈ ਸਵਾਲ ਖੜ੍ਹੇ ਹੋ ਗਏ ਹਨ ਕਿ ਕੁਝ ਸਮੇਟਿਆ ਜਾ ਰਿਹਾ ਸੀ? ਉਸ ਨੂੰ ਕਿੱਥੇ ਲਿਜਾਇਆ ਗਿਆ ਸੀ? ਇਹ ਹੋਰ ਕੌਣ ਕਰ ਰਿਹਾ ਸੀ? ਇਨ੍ਹਾਂ ਸਵਾਲਾਂ ਦੀ ਜਾਂਚ ਲਈ ਨਿਯੁਕਤ ਕੀਤੀ ਗਈ ਯੂਐਸ ਸਪੈਸ਼ਲ ਕੌਂਸਲ ਬਿਡੇਨ ਦੇ ਆਖ਼ਰੀ ਦਿਨਾਂ ਦੇ ਰੁਝੇਵਿਆਂ 'ਤੇ ਧਿਆਨ ਕੇਂਦਰਿਤ ਕਰੇਗੀ।ਬਿਡੇਨ ਹੁਣ ਖੁਦ ਰਾਸ਼ਟਰਪਤੀ ਹਨ। ਉਨ੍ਹਾਂ ਨੂੰ ਇਹ ਦੱਸਣਾ ਮੁਸ਼ਕਲ ਹੋ ਰਿਹਾ ਹੈ ਕਿ ਕੀ ਹੋਇਆ ਸੀ? ਉਹਨਾਂ ਦੇ ਪ੍ਰਸ਼ਾਸਨ ਨੇ ਦੋ ਮਹੀਨਿਆਂ ਤੋਂ ਸੰਵੇਦਨਸ਼ੀਲ ਰਿਕਾਰਡਾਂ ਮਿਲਣ ਦੇ ਮਾਮਲੇ ਨੂੰ ਗੁਪਤ ਰੱਖਿਆ ਸੀ। ਮੀਡੀਆ ਰਿਪੋਰਟ ਵਿਚ ਇਹ ਸਭ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਚੁੱਪ ਤੋੜੀ ਹੈ। ਪ੍ਰਸ਼ਾਸਨ ਨੂੰ ਕਈ ਵਾਰ ਆਪਣਾ ਬਿਆਨ ਠੀਕ ਕਰਨਾ ਪਿਆ ਹੈ।
ਸ਼ਨੀਵਾਰ ਨੂੰ, ਵ੍ਹਾਈਟ ਹਾਊਸ ਨੇ ਕਿਹਾ ਕਿ ਨਿਆਂ ਵਿਭਾਗ ਦੇ ਕਰਮਚਾਰੀਆਂ ਨੂੰ ਵਿਲਮਿੰਗਟਨ ਦੇ ਘਰ ਦੇ ਇੱਕ ਕਮਰੇ ਵਿੱਚ ਪੰਜ ਹੋਰ ਪੰਨਿਆਂ ਦੇ ਦਸਤਾਵੇਜ਼ ਮਿਲੇ ਹਨ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਸਿਰਫ਼ ਇੱਕ ਪੇਜ ਮਿਲਣ ਦੀ ਜਾਣਕਾਰੀ ਦਿੱਤੀ ਸੀ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਦਸਤਾਵੇਜ਼ਾਂ ਨੂੰ ਗਲਤ ਥਾਂ ਰਖਣ ਦੀ ਜਾਂਚ ਦੇ ਲਈ ਰਾਬਰਟ ਹੇਰ ਨੂੰ ਵਿਸ਼ੇਸ਼ ਕੌਂਸਲ ਨਿਯੁਕਤ ਕੀਤਾ ਹੈ।
ਵ੍ਹਾਈਟ ਹਾਊਸ ਨੇ ਬਿਡੇਨ ਤੱਕ ਦਸਤਾਵੇਜ਼ ਪਹੁੰਚਣ ਦਾ ਕੋਈ ਕਾਰਨ ਨਹੀਂ ਦੱਸਿਆ। ਜਨਵਰੀ 2017 ਦਾ ਸਮਾਂ ਬਿਡੇਨ ਲਈ ਅਨਿਸ਼ਚਿਤਤਾ ਦਾ ਸਮਾਂ ਸੀ। ਉਨ੍ਹਾਂ ਨੂੰ 44 ਸਾਲਾਂ ਵਿੱਚ ਪਹਿਲੀ ਵਾਰ ਸਰਕਾਰ ਤੋਂ ਬਾਹਰ ਹੋ ਰਹੇ ਸਨ। ਉਹ ਸੈਨੇਟਰ ਅਤੇ ਉਪ ਰਾਸ਼ਟਰਪਤੀ ਨਹੀਂ ਸਨ। ਕਈ ਮਹੀਨੇ ਬੀਤ ਜਾਣ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰਪਤੀ ਦੀ ਚੋਣ ਲੜਨ ਦਾ ਫੈਸਲਾ ਕੀਤਾ ਸੀ। ਬਿਡੇਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਮੈਂ ਹੈਰਾਨ ਹਾਂ ਕਿ ਕੋਈ ਵੀ ਸਰਕਾਰੀ ਦਸਤਾਵੇਜ਼ ਉਸ ਦਫਤਰ 'ਵਿਚ ਲਿਜਾਏ ਗਏ ਹਨ। ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਬਿਡੇਨ ਨੂੰ ਕਾਗਜ਼ਾਤ ਲੈ ਕੇ ਜਾਣ ਬਾਰੇ ਜਾਣਕਾਰੀ ਸੀ। ਜੇਕਰ ਉਪ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਛੱਡਣ ਵੇਲੇ ਦਸਤਾਵੇਜ਼ਾਂ ਨੂੰ ਖੁਦ ਨਹੀਂ ਹਟਾਇਆ, ਤਾਂ ਵਿਸ਼ੇਸ਼ ਕੌਂਸਲ ਜਾਂਚ ਕਰੇਗਾ ਕਿ ਉਨ੍ਹਾਂ ਦੇ ਦਸਤਾਵੇਜ਼ ਕਿਸ ਨੇ ਪੈਕ ਕੀਤੇ ਸਨ। ਵਿਸ਼ੇਸ਼ ਕੌਂਸਲ ਦੀ ਨਿਯੁਕਤੀ ਤੋਂ ਪਹਿਲਾਂ, ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਬਿਡੇਨ ਦੇ ਕਈ ਸਹਿਯੋਗੀਆਂ ਤੋਂ ਪੁੱਛਗਿੱਛ ਕੀਤੀ। ਇਨ੍ਹਾਂ ਵਿੱਚ ਕੈਥੀ ਚੁੰਗ ਵੀ ਸ਼ਾਮਲ ਹੈ, ਜੋ ਉਪ ਰਾਸ਼ਟਰਪਤੀ ਹੁੰਦਿਆਂ ਬਿਡੇਨ ਦੀ ਮੁੱਖ ਸਹਾਇਕ ਸੀ। ਵ੍ਹਾਈਟ ਹਾਊਸ ਨੇ ਪਿਛਲੇ ਹਫ਼ਤੇ ਸੀਮਤ ਬਿਆਨ ਜਾਰੀ ਕਰਨ ਤੋਂ ਬਾਅਦ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਪ੍ਰੈਸ ਸਕੱਤਰ ਕੈਰੀਨ ਜੀਨ ਪੀਅਰੇ ਦਾ ਮੰਨਣਾ ਹੈ ਕਿ
ਜੀਨ ਪੀਅਰੇ ਕਹਿੰਦੇ ਹਨ, ਪਿਛਲੇ ਦੋ ਦਿਨਾਂ ਵਿੱਚ ਅਸੀਂ ਪਾਰਦਰਸ਼ਤਾ ਵਰਤੀ ਹੈ। ਪਹਿਲਾ ਵਰਗੀਕ੍ਰਿਤ ਦਸਤਾਵੇਜ਼ 2 ਨਵੰਬਰ ਨੂੰ ਮਿਲਿਆ ਸੀ। ਬਾਕੀ ਦਸਤਾਵੇਜ਼ 20 ਦਸੰਬਰ ਨੂੰ ਪ੍ਰਾਪਤ ਹੋਏ ਸਨ। ਵ੍ਹਾਈਟ ਹਾਊਸ ਨੇ ਫਿਰ ਨੈਸ਼ਨਲ ਆਰਕਾਈਵਜ਼ ਅਤੇ ਰਿਕਾਰਡ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਪ ਰਾਸ਼ਟਰਪਤੀ ਬਿਡੇਨ ਦੇ ਅਧੀਨ, ਵ੍ਹਾਈਟ ਹਾਊਸ ਨੇ ਗੁਪਤ ਦਸਤਾਵੇਜ਼ਾਂ ਨੂੰ ਰੱਖਣ ਦੀ ਇੱਕ ਰੁਟੀਨ ਪ੍ਰਕਿਰਿਆ ਸ਼ੁਰੂ ਕੀਤੀ ਸੀ। ਰਾਸ਼ਟਰਪਤੀ ਨੇ ਜੋ ਦਸਤਾਵੇਜ਼ ਦੇਖੇ ਸਨ, ਉਹ ਆਰਕਾਈਵਜ਼ ਨੂੰ ਭੇਜੇ ਗਏ ਸਨ।ਸਾਬਕਾ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦਫਤਰ ਛੱਡਣ ਤੋਂ ਬਾਅਦ ਗੁਪਤ ਦਸਤਾਵੇਜ਼ਾਂ ਸਮੇਤ ਸਰਕਾਰੀ ਰਿਕਾਰਡਾਂ ਤੱਕ ਪਹੁੰਚ ਕਰ ਸਕਦੇ ਹਨ, ਪਰ ਇਹ ਪ੍ਰਕਿਰਿਆ ਲੰਬੀ ਹੈ
ਡੋਨਾਲਡ ਟਰੰਪ ਨੇ ਖੁੱਲ੍ਹੇਆਮ ਨਿਯਮਾਂ ਦੀ ਉਲੰਘਣਾ ਕੀਤੀ ਸੀ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਰਕਾਰੀ ਦਸਤਾਵੇਜ਼ਾਂ ਨੂੰ ਕਾਨੂੰਨ ਮੁਤਾਬਕ ਸੁਰੱਖਿਅਤ ਰੱਖਣ ਦੀ ਬਜਾਏ ਇਧਰ-ਉਧਰ ਖਿਲਾਰ ਦਿੰਦੇ ਸਨ। ਉਸ ਨੇ ਨਿਯਮਾਂ ਦੀ ਪਰਵਾਹ ਨਹੀਂ ਕੀਤੀ। ਟਰੰਪ ਦੀ ਮਾਰ-ਏ-ਲਾਗੋ, ਫਲੋਰੀਡਾ ਸਥਿਤ ਰਿਹਾਇਸ਼ 'ਤੇ ਸੰਵੇਦਨਸ਼ੀਲ ਦਸਤਾਵੇਜ਼ਾਂ ਨੂੰ ਜਮਾਂ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਮੰਗਣ 'ਤੇ ਵੀ ਉਸ ਨੇ ਕਾਗਜ਼ ਵਾਪਸ ਨਹੀਂ ਕੀਤੇ।ਟਰੰਪ ਲਗਾਤਾਰ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਉਸ ਕੋਲ ਵਰਗੀਕ੍ਰਿਤ ਦਸਤਾਵੇਜ਼ ਰੱਖਣ ਦਾ ਅਧਿਕਾਰ ਹੈ। ਉਸ ਨੇ ਦਸਤਾਵੇਜ਼ਾਂ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਉਨ੍ਹਾਂ ਦਸਤਾਵੇਜ਼ਾਂ ਦੀ ਵਾਪਸੀ ਦਾ ਸਖ਼ਤ ਵਿਰੋਧ ਕੀਤਾ। ਇਸ ਕਾਰਨ ਅਧਿਕਾਰੀ ਉਸ ’ਤੇ ਦਫ਼ਤਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਲਾਉਣ ਬਾਰੇ ਵਿਚਾਰ ਕਰ ਰਹੇ ਸਨ।
Comments (0)