ਅਮਰੀਕਾ ਵਿਚ 3 ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲਾ ਦੋਸ਼ੀ ਕਾਬੂ

ਅਮਰੀਕਾ ਵਿਚ 3 ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲਾ ਦੋਸ਼ੀ ਕਾਬੂ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 30 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਡੈਟਰੋਇਟ ਸ਼ਹਿਰ ਵਿਚ ਗੋਲੀਬਾਰੀ ਕਰਕੇ 3 ਲੋਕਾਂ ਦੀ ਜਾਨ ਲੈਣ ਤੇ ਇਕ ਵਿਅਕਤੀ ਨੂੰ ਜ਼ਖਮੀ ਕਰਨ ਵਾਲੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਸ਼ਹਿਰ ਦੇ ਪੁਲਿਸ ਮੁੱਖੀ ਜੇਮਜ ਵਾਈਟ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਹੈ ਕਿ ਇਹ ਨਹੀਂ ਸੀ ਵਾਪਰਨਾ ਚਾਹੀਦਾ।  ਇਕ ਸਿਰਫਿਰੇ ਵਿਅਕਤੀ ਨੇ ਸਾਡੇ ਭਾਈਚਾਰੇ ਦੇ 3 ਲੋਕਾਂ ਦੀ ਜਾਨ ਲਈ ਹੈ ਜਿਸ ਦਾ ਮੈਨੂੰ ਅਫਸੋਸ ਹੈ ਪਰੰਤੂ ਹੁਣ ਲੋਕਾਂ ਨੂੰ ਇਸ ਸਿਰਫਿਰੇ ਵਿਅਕਤੀ ਤੋਂ ਕੋਈ ਖਤਰਾ ਨਹੀਂ ਹੈ ਕਿਉਂਕਿ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਮੁੱਖੀ ਅਨੁਸਾਰ ਲੱਗਦਾ ਹੈ ਕਿ ਮਾਰੇ ਗਏ ਸਾਰੇ ਵਿਅਕਤੀ ਦੋਸ਼ੀ ਨੂੰ ਜਾਣਦੇ ਨਹੀਂ ਸਨ , ਉਹ ਅਚਾਨਕ ਕੀਤੀ ਗੋਲੀਬਾਰੀ ਵਿਚ ਮਾਰੇ ਗਏ ਹਨ। ਇਕ ਵਿਅਕਤੀ ਬੱਸ ਦੀ ਉਡੀਕ ਕਰ ਰਿਹਾ ਸੀ , ਦੂਸਰਾ ਆਪਣੇ ਕੁੱਤੇ ਨੂੰ ਘੰਮਾ ਰਿਹਾ ਸੀ ਤੇ ਤੀਸਰਾ ਆਪਣੀ ਗਲੀ ਵਿਚ ਖੜਾ ਸੀ ਜੋ ਅੰਧਾਧੁੰਦ ਹੋਈ ਗੋਲੀਬਾਰੀ ਵਿਚ ਮਾਰਿਆ ਗਿਆ। ਇਨਾਂ ਵਿਚੋਂ ਕਿਸੇ ਨੂੰ ਲੁੱਟਿਆ ਨਹੀਂ ਗਿਆ ਹੈ।