ਗੁਰਮੇਜ ਕੌਰ ਸਹੋਤਾ ਜੀ ਦਾ ਅਕਾਲ ਚਲਾਣਾ
ਅੰਮ੍ਰਿਤਸਰ ਟਾਈਮਜ਼
ਫਰੀਮਾਂਟ: ਗੁਰਮੇਜ ਕੌਰ ਸਹੋਤਾ ਜੀ ਦਾ 08/26/2022 ਦਿਨ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਹੈ। ਉਹ ਆਪਣੇ ਲੜਕੇ ਪਲਵਿੰਦਰ ਸਿੰਘ ਸਹੋਤਾ ਨਾਲ ਮਿਲਪੀਟਾਸ ਵਿਖੇ ਰਹਿ ਰਹੀ ਸੀ।ਪੰਜਾਬ ਵਿੱਚ ਉਹਨਾਂ ਦਾ ਪਿਛੋਕੜ ਪਿੰਡ ਜਹੂਰਾ, ਹੁਸ਼ਿਆਰਪੁਰ 'ਚ ਹੈ। ਉਹ ਆਪਣੇ ਪਿੱਛੇ 3 ਪੁੱਤਰ ਅਤੇ 2 ਧੀਆਂ ਛੱਡ ਗਏ ਹਨ। ਗੁਰਮੇਜ ਕੌਰ ਜੀ ਦਾ ਅੰਤਿਮ ਸੰਸਕਾਰ 09/05/2022 ਸੋਮਵਾਰ ਨੂੰ 11:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੇਵਰਡ ਦੇ ਚੈਪਲ ਆਫ਼ ਚਾਈਮਜ਼ , 32992 ਮਿਸ਼ਨ ਬਲਵੀਡੀ, ਹੇਵਰਡ ਵਿਖੇ ਕੀਤਾ ਜਾਵੇਗਾ। ਇਸ ਤੋਂ ਬਾਅਦ ਸਹਿਜ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਮਿਤੀ 09/05/2022 ਨੂੰ ਗੁਰਦੁਆਰਾ ਸਾਹਿਬ ਮਿਲਪੀਟਾਸ 1180 ਕੈਡੀਲੈਕ ਸੀਟੀ, ਮਿਲਪੀਟਾਸ ਵਿਖੇ ਦੁਪਹਿਰ 2:30 ਵਜੇ ਕੀਤੀ ਜਾਵੇਗੀ। ਅਦਾਰਾ ਅੰਮ੍ਰਿਤਸਰ ਟਾਈਮਜ਼ ਇਸ ਦੁੱਖ ਦੀ ਘੜੀ ਵਿਚ ਸਹੋਤਾ ਪਰਿਵਾਰ ਨਾਲ ਦੁਖ ਸਾਂਝਾ ਕਰਦਾ ਹੋਇਆ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਕਸ਼ੇ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਪੁੱਤਰ ਪਲਵਿੰਦਰ ਸਿੰਘ ਸਹੋਤਾ ਨੂੰ 4082041692 'ਤੇ ਕਾਲ ਕਰ ਸਕਦੇ ਹੋ।
Comments (0)