ਉਵਾਲਡੇ ਸਕੂਲ ਡਿਸਟ੍ਰਿਕਟ ਦੇ ਪੁਲਿਸ ਮੁੱਖੀ ਨੇ ਸਿਟੀ ਕੌਂਸਲ ਤੋਂ ਦਿੱਤਾ ਅਸਤੀਫਾ

ਉਵਾਲਡੇ ਸਕੂਲ ਡਿਸਟ੍ਰਿਕਟ ਦੇ ਪੁਲਿਸ ਮੁੱਖੀ ਨੇ ਸਿਟੀ ਕੌਂਸਲ ਤੋਂ ਦਿੱਤਾ ਅਸਤੀਫਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 3 ਜੁਲਾਈ (ਹੁਸਨ ਲੜੋਆ ਬੰਗਾ)-ਇਸ ਸਾਲ ਮਈ ਦੇ ਆਖਿਰ ਵਿਚ ਰੌਬ ਐਲੀਮੈਂਟਰੀ ਸਕੂਲ ਉਵਾਲਡੇ, ਟੈਕਸਾਸ ਵਿਚ ਹੋਈ ਗੋਲੀਬਾਰੀ ਜਿਸ ਵਿਚ 19 ਵਿਦਿਆਰਥੀ ਤੇ 2 ਅਧਿਆਪਕਾਂ ਦੀ ਮੌਤ ਹੋ ਗਈ ਸੀ, ਮੌਕੇ ਹਮਲਾਵਰ ਵਿਰੁੱਧ ਲੋੜੀਂਦੀ ਕਾਰਵਾਈ ਨਾ ਕਰਨ ਦੀ ਅਲੋਚਨਾ ਦਾ ਸਾਹਮਣਾ ਕਰ ਰਹੇ ਉਵਾਲਡੇ ਸਕੂਲ ਡਿਸਟ੍ਰਿਕਟ ਦੇ ਪੁਲਿਸ ਮੁੱਖੀ ਨੇ ਸਿਟੀ ਕੌਂਸਲ ਤੋਂ ਅਸਤੀਫਾ ਦੇ ਦਿੱਤਾ ਹੈ। ਪੁਲੀਸ ਚੀਫ ਪੇਟੇ ਅਰੈਡੋਨਡੋ ਨੇ ਕਿਹਾ ਹੈ ਕਿ  ਉਸ ਨੇ ਸ਼ਹਿਰੀ ਪ੍ਰਸ਼ਾਸਨ ਦੀ ਬੇਹਤਰੀ ਲਈ ਸਿਟੀ ਕੌਂਸਲ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ। ਪੇਟੇ ਅਰੈਡੋਨਡੋ 7 ਮਈ ਨੂੰ ਸਿਟੀ ਕੌਂਸਲ ਲਈ ਚੁਣੇ ਗਏ ਸਨ ਤੇ ਉਨਾਂ ਨੇ ਰੌਬ ਐਲੀਮੈਂਟਰੀ ਸਕੂਲ ਵਿਚ ਹੋਈ ਗੋਲੀਬਾਰੀ ਦੇ ਹਫਤੇ ਬਾਅਦ ਬੰਦ ਕਮਰੇ ਵਿਚ ਹੋਏ ਸਮਾਗਮ ਵਿਚ ਸਹੁੰ ਚੁੱਕੀ ਸੀ। ਉਨਾਂ ਨੇ ਆਪਣੇ ਅਸਤੀਫੇ ਵਿਚ  ਲਿਖਿਆ ਹੈ 'ਕਾਫੀ ਸੋਚ ਵਿਚਾਰ ਬਾਅਦ ਮੈ ਉਨਾਂ ਲੋਕਾਂ ਜਿਨਾਂ ਨੇ ਮੈਨੂੰ ਵੋਟਾਂ ਪਾਈਆਂ ਸਨ, ਨੂੰ ਭਰੇ ਮੰਨ ਨਾਲ ਦਸਣਾ ਚਹੁੰਦਾ ਹਾਂ ਕਿ ਮੈ ਸਿਟੀ ਕੌਂਸਲ ਡਿਸਟ੍ਰਿਕਟ 3 ਦੇ ਮੈਂਬਰ ਵਜੋਂ ਅਹੁੱਦਾ ਛੱਡਣ ਦਾ ਨਿਰਨਾ ਕੀਤਾ ਹੈ। ਮੇਅਰ ਤੇ ਸਟਾਫ ਬਿਨਾਂ ਕਿਸੇ ਰੁਕਾਵਟ ਦੇ ਆਪਣਾ ਕੰਮ ਜਾਰੀ ਰਖਣ। ਮੈ ਮਹਿਸੂਸ ਕਰਦਾ ਹਾਂ ਕਿ ਉਵਾਲਡੇ ਲਈ ਇਹ ਵਧੀਆ ਫੈਸਲਾ ਹੈ।''