ਕੈਲੀਫੋਰਨੀਆ-ਮੈਕਸੀਕੋ ਬਾਰਡਰ 'ਤੇ ਕਾਰ ਵਿਚੋਂ 11 ਲੱਖ ਡਾਲਰ ਤੋਂ ਵਧ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ

ਕੈਲੀਫੋਰਨੀਆ-ਮੈਕਸੀਕੋ ਬਾਰਡਰ 'ਤੇ ਕਾਰ ਵਿਚੋਂ 11 ਲੱਖ ਡਾਲਰ ਤੋਂ ਵਧ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ

 ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 3 ਜੁਲਾਈ (ਹੁਸਨ ਲੜੋਆ ਬੰਗਾ)- ਯੂ ਐਸ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਦੇ ਅਧਿਕਾਰੀਆਂ ਨੇ ਕੈਲੀਫੋਰਨੀਆ ਮੈਕਸੀਕੋ ਬਾਰਡਰ 'ਤੇ ਇਕ ਕਾਰ ਵਿਚ ਛੁਪਾ ਕੇ ਰਖੇ ਗਏ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਜਿਨਾਂ ਦੀ ਕੀਮਤ 11 ਲੱਖ ਡਾਲਰ ਤੋਂ ਵਧ ਬਣਦੀ ਹੈ। ਓਟੇ ਮੈਸਾ ਪੋਰਟ ਰਸਤੇ 'ਤੇ ਮੈਕਸੀਕੋ ਤੋਂ ਆਈ ਕਾਰ ਵਿਚ ਡਰੱਗ  ਹੋਣ ਦਾ ਪਤਾ ਸੂਹੀਆ ਕੁੱਤੇ ਨੇ ਲਾਇਆ । ਬਰਾਮਦ ਡਰੱਗ ਵਿਚ ਫੈਂਟਾਨਾਇਲ, ਹੈਰੋਇਨ, ਮੈਥਮਫੈਟਾਮਾਈਨ ਤੇ ਕੋਕੀਨ ਸ਼ਾਮਿਲ ਹੈ। ਸੀ ਬੀ ਪੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਕਾਰ ਦੇ ਡਰਾਈਵਰ ਨੂੰ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਨੇ ਹਿਰਾਸਤ ਵਿਚ ਲੈ ਲਿਆ ਹੈ। ਐਨੇ ਮਰੀਸੀਚ ਡਿਪਟੀ ਡਾਇਰੈਕਟਰ ਫੀਲਡ ਅਪਰੇਸ਼ਨ ਸੈਨ ਡੀਏਗੋ ਨੇ ਇਕ ਬਿਆਨ ਵਿਚ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਮੈਨੂੰ ਸਾਡੇ ਅਫਸਰਾਂ ਉਪਰ ਮਾਣ ਹੈ ਜਿਨਾਂ ਦੀ ਚੌਕਸੀ ਤੇ ਸਾਂਝੀਆਂ ਕੋਸ਼ਿਸ਼ਾਂ ਨਾਲ ਬਰਾਮਦ ਡਰੱਗ ਸਮਾਜ ਤੱਕ ਨਹੀਂ ਪਹੁੰਚ ਸਕਿਆ।