ਮਾਤਾ ਗੁਰਦੇਵ ਕੌਰ ਦਾ ਅਕਾਲ ਚਲਾਣਾ

ਮਾਤਾ ਗੁਰਦੇਵ ਕੌਰ ਦਾ ਅਕਾਲ ਚਲਾਣਾ

ਫਰਿਜਨੋ ਨਿਵਾਸੀ ਰਣਜੀਤ ਸਿੰਘ  ਗਿੱਲ, ਵੈਦ ਬਹਾਦਰ ਸਿੰਘ ਗਿੱਲ ਅਤੇ ਸਮੂਹ ਗਿੱਲ ਪਰਿਵਾਰ ਨੂੰ ਸਦਮਾ
  ‘ਅੰਤਿਮ ਸਸਕਾਰ ਅਤੇ ਸ਼ਰਧਾਂਜਲੀਆਂ ਦੀ ਰਸਮ 26 ਮਾਰਚ ਨੂੰ ਹੋਵੇਗੀ’

ਅੰਮ੍ਰਿਤਸਰ ਟਾਈਮਜ਼

ਫਰਿਜਨੋ,ਕੈਲੀਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਫਰਿਜਨੋ ਦੀ ਗਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ-ਯੂ.ਐਸ.ਏ. ਸੰਸਥਾ  ਦੇ ਅਣਥੱਕ ਮੈਂਬਰ ਰਣਜੀਤ ਸਿੰਘ ਗਿੱਲ (ਜੱਗਾ ਸੁਧਾਰ) ਅਤੇ ਵੈਦ ਬਹਾਦਰ ਸਿੰਘ ਗਿੱਲ ਦੇ  ਸਤਿਕਾਰਯੋਗ ਮਾਤਾ ਗੁਰਦੇਵ ਕੌਰ ਗਿੱਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਉਮਰ ਤਕਰੀਬਨ 90 ਸਾਲ ਸੀ।
ਮਾਤਾ ਜੀ ਦਾ ਪਿਛਲਾ ਪਿੰਡ ਸੁਧਾਰ, ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ ਅਤੇ ਉਹ ਪਿਛਲੇ 26 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਫਰਿਜ਼ਨੋ, ਕੈਲੀਫੋਰਨੀਆਂ ਵਿਖੇ ਰਹਿ ਰਹੇ ਸਨ।  ਮਾਤਾ ਜੀ ਬਹੁਤ ਹੀ ਧਾਰਮਿਕ ਭਾਵਨਾ ਵਾਲੇ, ਮਿਲਣਸਾਰ ਅਤੇ ਨਿੱਘੇ ਗੁਰਮੁਖ ਸੁਭਾਅ ਦੇ ਮਾਲਕ ਸਨ।ਜਿਨ੍ਹਾਂ ਦੀ ਸਿੱਖਿਆ ਅਤੇ ਚੰਗੇ ਸੰਸਕਾਰਾਂ ਸਦਕਾ ਉਨ੍ਹਾਂ ਦਾ ਸਮੁੱਚਾ ਪਰਿਵਾਰ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਸਵ. ਮਾਤਾ ਗੁਰਦੇਵ ਕੌਰ ਗਿੱਲ ਦੀ ਦੇਹ ਦਾ ਅੰਤਿਮ ਸਸਕਾਰ ਅਤੇ ਸ਼ਰਧਾਂਜਲੀਆਂ ਦੀ ਰਸਮ ਮਿਤੀ 26 ਮਾਰਚ 2022, ਦਿਨ ਸ਼ਨੀਵਾਰ ਨੂੰ “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ ਫਾਊਲਰ” ਵਿਖੇ ਸਹੀ ਸਮੇਂ ਮੁਤਾਬਕ ਸਵੇਰੇ 10 ਤੋਂ ਦੁਪਿਹਰ 12 ਵਜੇ ਦਰਮਿਆਨ ਹੋਵੇਗੀ। ਫਿਊਨਰਲ ਹੋਂਮ  ਦਾ ਪਤਾ: 4800 E. Clayton Ave, Fowler, CA-93625 ਹੈ।
ਉਪਰੰਤ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ  ਫ਼ਰਿਜਨੋ ਦੇ “ ਗੁਰਦਵਾਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ” ਵਿਖੇ ਹੋਵੇਗੀ। ਗੁਰੂਘਰ ਦਾ ਪਤਾ:  2630 N Locan Ave Fresno ca 93723  ਹੈ। ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਜਾਂ ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਪੁੱਤਰਾਂ ਵਿੱਚ ਰਣਜੀਤ ਸਿੰਘ ਗਿੱਲ (ਜੱਗਾ ਸੁਧਾਰ) ਨਾਲ (559) 709-9599 ਜਾਂ ਵੈਦ ਬਹਾਦਰ ਸਿੰਘ ਗਿੱਲ ਨਾਲ (559) 289-0013 ‘ਤੇ ਸੰਪਰਕ ਕਰ ਸਕਦੇ ਹੋ।  ਇਸ ਦੁੱਖ ਦੀ ਘੜੀ ਵਿੱਚ ਅਸੀਂ ਅਰਦਾਸ ਕਰਦੇ ਹਨ  ਕਿ ਪਰਮਾਤਮਾ ਮਾਤਾ ਗੁਰਦੇਵ ਕੌਰ ਗਿੱਲ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।