ਅਮਰੀਕਾ ਜਾਸੂਸੀ ਦੇ ਦੋਸ਼ 'ਵਿਚ 12 ਰੂਸੀ ਡਿਪਲੋਮੈਟਾਂ ਨੂੰ ਕੱਢੇਗਾ
ਅੰਮ੍ਰਿਤਸਰ ਟਾਈਮਜ਼
ਸੰਯੁਕਤ ਰਾਸ਼ਟਰ- ਅਮਰੀਕਾ ਨੇ ਸੰਯੁਕਤ ਰਾਸ਼ਟਰ ਵਿੱਚ ਰੂਸੀ ਮਿਸ਼ਨ ਦੇ 12 ਮੈਂਬਰਾਂ ਨੂੰ ਜਾਸੂਸੀ ਵਿੱਚ ਸ਼ਾਮਲ "ਖੁਫੀਆ ਅਧਿਕਾਰੀ" ਹੋਣ ਦੇ ਦੋਸ਼ ਵਿੱਚ ਦੇਸ਼ ਵਿੱਚੋਂ ਕੱਢਣ ਦਾ ਐਲਾਨ ਕੀਤਾ। ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਪੰਜਵੇਂ ਦਿਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ।
Comments (0)