ਨਿਊਯਾਰਕ ਵਿਚ ਸਬ ਵੇਅ ਸਟੇਸ਼ਨ 'ਤੇ ਔਰਤ ਦੇ ਸਿਰ ਉਪਰ ਵਾਰ ਕਰਕੇ ਲੁੱਟਿਆ

ਨਿਊਯਾਰਕ ਵਿਚ ਸਬ ਵੇਅ ਸਟੇਸ਼ਨ 'ਤੇ ਔਰਤ ਦੇ ਸਿਰ ਉਪਰ ਵਾਰ ਕਰਕੇ ਲੁੱਟਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਨਿਊਯਾਰਕ ਦੇ ਇਕ ਸਬ ਵੇਅ ਸਟੇਸ਼ਨ 'ਤੇ ਇਕ 57 ਸਾਲਾ ਔਰਤ ਦੇ ਸਿਰ ਉਪਰ ਹਥੌੜੇ ਨਾਲ ਵਾਰ ਕਰਕੇ ਲੁਟੇਰਾ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਿਆ। ਪੁਲਿਸ ਲੁਟੇਰੇ ਦੀ ਭਾਲ ਕਰ ਰਹੀ ਜੋ ਲੁੱਟਖੋਹ ਕਰਨ ਉਪਰੰਤ ਪੈਦਲ ਹੀ ਮੌਕੇ ਤੋਂ ਭੱਜ ਗਿਆ। ਨਿਊਯਾਰਕ ਪੁਲਿਸ ਵਿਭਾਗ ਦੇ ਡੀਟੈਕਟਿਵ ਮੁੱਖੀ ਜੇਮਜ ਏਸਿਜ ਨੇ ਕਿਹਾ ਹੈ ਕਿ ਔਰਤ ਦੀ ਪਛਾਣ ਨੀਨਾ ਰੋਥਸਚਾਈਲਡ ਵਜੋਂ ਹੋਈ ਹੈ ਜੋ ਨਿਊਯਾਰਕ ਦੇ ਸਿਹਤ ਵਿਭਾਗ ਵਿਚ ਵਿਗਿਆਨੀ ਵਜੋਂ ਕੰਮ ਕਰ ਰਹੀ ਹੈ। ਉਹ ਆਪਣੀ ਡਿਊਟੀ ਖਤਮ ਕਰਕੇ ਘਰ ਨੂੰ ਪਰਤ ਰਹੀ ਸੀ ਜਦੋਂ ਉਸ ਉਪਰ ਹਮਲਾ ਹੋਇਆ। ਏਸਿਜ ਅਨੁਸਾਰ ਹਮਲਾਵਰ 6 ਫੁੱਟ ਉੱਚਾ ਮਰਦ ਹੈ ਤੇ ਉਸ ਨੇ ਗੂੜੇ ਰੰਗ ਦੀ ਜੈਕਟ ਪਾਈ ਹੋਈ ਹੈ।  ਔਰਤ ਦੀ ਹਾਲਤ ਗੰਭੀਰ ਹੈ। ਉਸ ਦੇ ਸਿਰ ਵਿਚੋਂ ਖੂਨ ਵਹਿ ਰਿਹਾ ਹੈ। ਉਸ ਨੂੰ ਕੋਰਨੈਲ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ।