ਹੂਸਟਨ, ਟੈਕਸਸ ਵਿਚ ਇਕ ਛੋਟਾ ਜਹਾਜ਼ ਤਬਾਹ, ਦੋ ਜਖਮੀ

ਹੂਸਟਨ, ਟੈਕਸਸ ਵਿਚ ਇਕ ਛੋਟਾ ਜਹਾਜ਼ ਤਬਾਹ, ਦੋ ਜਖਮੀ
ਕੈਪਸ਼ਨ : ਤਬਾਹ ਹੋਏ ਛੋਟੇ ਜਹਾਜ਼ ਨੇੜੇ ਨਜਰ ਆ ਰਹੇ ਸਥਾਨਕ ਲੋਕ

ਅੰਮ੍ਰਿਤਸਰ ਟਾਈਮਜ਼ 

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਹੂਸਟਨ, ਟੈਕਸਾਸ, ਦੇ ਇਕ ਗੋਲਫ ਮੈਦਾਨ ਉਪਰ ਇਕ ਛੋਟਾ ਜਹਾਜ਼ ਤਬਾਹ ਹੋ ਗਿਆ ਜਿਸ ਵਿਚ ਸਵਾਰ ਦੋ ਵਿਅਕਤੀ ਜਖਮੀ ਹੋ ਗਏ। ਹੈਰਿਸ ਕਾਊਂਟੀ ਦੇ ਸ਼ੈਰਿਫ ਦਫਤਰ ਅਨੁਸਾਰ ਮੌਕੇ ਉਪਰ ਪੁੱਜੇ ਅੱਗ ਬੁਝਾਊ ਅਮਲੇ ਦੇ ਰਾਹਤ ਮੁਲਾਜ਼ਮਾਂ ਨੇ ਜਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ। ਟੈਕਸਾਸ ਦੇ ਜਨਤਿਕ ਸੁਰੱਖਿਆ ਵਿਭਾਗ ਅਨੁਸਾਰ ਜਖਮੀ ਵਿਅਕਤੀਆਂ ਵਿਚ ਇਕ ਮਰਦ ਤੇ ਇਕ ਔਰਤ ਸ਼ਾਮਿਲ ਹੈ ਜਿਨਾਂ ਦੀ ਅੱਜੇ ਪਛਾਣ ਨਹੀਂ ਹੋ ਸਕੀ। ਉਨਾਂ ਨੂੰ ਇਕ 'ਲਾਈਫ ਫਲਾਈਟ' ਰਾਹੀਂ ਸਥਾਨਕ ਹਸਪਤਾਲ ਵਿਚ ਪਹੁੰਚਾਉਣ ਲਈ ਤਕਰੀਬਨ ਇਕ ਘੰਟੇ ਦਾ ਸਮਾਂ ਲੱਗਾ। ਜਨਤਿਕ ਸੁਰੱਖਿਆ ਵਿਭਾਗ ਦੇ ਸਾਰਜੈਂਟ ਰਿਚਰਡ ਸਟੈਂਡੀਫਰ ਨੇ ਕਿਹਾ ਹੈ ਕਿ ਉਹ ਇਹ ਖਬਰ ਦਿੰਦਿਆਂ ਰਾਹਤ ਮਹਿਸੂਸ ਕਰ ਰਹੇ ਕਿ ਦੋਨੋ ਯਾਤਰੀ ਜੀਂਦੇ ਹਨ ਤੇ ਉਨਾਂ ਦਾ ਇਲਾਜ ਕੀਤਾ ਗਿਆ ਹੈ। ਸਟੈਂਡੀਫਰ ਅਨੁਸਾਰ  ਇਸ ਛੋਟੇ ਜਹਾਜ਼ ਵਿਚ ਪਾਇਲਟ ਸਮੇਤ 4 ਵਿਅਕਤੀ ਬੈਠ ਸਕਦੇ ਹਨ।  ਅਜੇ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।