ਘਰੇਲੂ ਝਗੜਾ ਨਿਪਟਾਉਣ ਗਈ ਪੁਲਿਸ ਉਪਰ ਚਲਾਈਆਂ ਅੰਧਾਧੁੰਦ ਗੋਲੀਆਂ

ਘਰੇਲੂ ਝਗੜਾ ਨਿਪਟਾਉਣ ਗਈ ਪੁਲਿਸ ਉਪਰ ਚਲਾਈਆਂ ਅੰਧਾਧੁੰਦ ਗੋਲੀਆਂ
ਕੈਪਸ਼ਨ: ਮਾਰੇ ਗਏ ਪੁਲਿਸ ਅਧਿਕਾਰੀ ਜੈਸਨ ਰਿਵੇਰਾ

*ਇਕ ਪੁਲਿਸ ਅਫਸਰ ਦੀ ਮੌਤ ਤੇ ਇਕ ਦੀ ਹਾਲਤ ਗੰਭੀਰ

*ਪੁਲਿਸ ਗੋਲੀ ਨਾਲ ਸ਼ੱਕੀ ਹਮਲਵਾਰ ਵੀ ਮਾਰਿਆ ਗਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਨਿਊਯਾਰਕ ਦੇ ਹਰਲੇਮ ਖੇਤਰ ਵਿਚ ਘਰੇਲੂ ਝਗੜਾ ਸੁਲਝਾਉਣ ਗਈ ਪੁਲਿਸ ਉਪਰ ਚਲਾਈਆਂ ਅੰਧਾਧੁੰਦ ਗੋਲੀਆਂ ਨਾਲ ਨਿਊਯਾਰਕ ਦੇ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ ਜਦ ਕਿ ਦੂਸਰੇ ਦਾ ਹਸਪਤਾਲ ਵਿਚ ਆਪਰੇਸ਼ਨ ਕੀਤਾ ਗਿਆ ਹੈ ਪਰੰਤੂ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਪੁਲਿਸ ਅਧਿਕਾਰੀ ਦੀ ਪਛਾਣ 22 ਸਾਲਾ ਜੈਸਨ ਰਿਵੇਰਾ ਵਜੋਂ ਹੋਈ ਹੈ। ਇਹ ਜਾਣਕਾਰੀ ਨਿਊਯਾਰਕ ਪੁਲਿਸ ਵਿਭਾਗ ਨੇ ਟਵਿਟਰ ਉਪਰ ਦਿੱਤੀ ਹੈ। ਜਖਮੀ ਪੁਲਿਸ ਅਧਿਕਾਰੀ ਦੀ ਪਛਾਣ 27 ਸਾਲਾ ਵਿਲਬਰਟ ਮੋਰਾ ਵਜੋਂ ਹੋਈ ਹੈ। ਮੇਅਰ ਏਰਿਕ ਐਡਮਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਸਰਜਰੀ ਕੀਤੀ ਗਈ ਹੈ ਪਰ ਅਜੇ ਵੀ ਉਹ ਜੀਵਨ ਲਈ ਸੰਘਰਸ਼ ਕਰ ਰਿਹਾ ਹੈ। ਇਸ ਵੇਲੇ ਉਸ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ। ਨਿਊਯਾਰਕ ਪੁਲਿਸ ਵਿਭਾਗ ਦੇ ਡੀਟੈਕਟਿਵ ਮੁੱਖੀ ਜੇਮਜ ਐਸਿਗ ਨੇ ਪੱਤਰਕਾਰਾਂ ਨੂੰ ਘਟਨਾ ਦਾ ਵੇਰਵਾ ਦਿੰਦਿਆਂ ਦਸਿਆ ਕਿ ਹਰਲੇਮ ਖੇਤਰ ਵਿਚ ਸ਼ਾਮ ਦੇ 6.15 ਵਜੇ ਪੁਲਿਸ ਨੂੰ ਇਕ ਔਰਤ ਨੇ ਫੋਨ ਕਰਕੇ ਆਪਣੇ ਇਕ ਪੁੱਤਰ ਨਾਲ ਝਗੜਾ ਹੋਣ ਦੀ ਸੂਚਨਾ ਦਿੱਤੀ ਸੀ। ਇਸ ਦੇ ਕੁਝ ਦੇਰ ਬਾਅਦ  ਤਿੰਨ ਪੁਲਿਸ ਅਫਸਰ ਮੌਕੇ ਉਪਰ ਪੁੱਜੇ। ਉਨ੍ਹਾਂ ਨੇ ਮਾਂ ਤੇ ਉਸ ਦੇ ਇਕ ਪੁੱਤਰ ਨੂੰ ਘਰ ਦੇ ਪਿਛਵਾੜੇ ਬਣੇ ਇਕ ਕਮਰੇ ਵਿਚ ਜਾਣ ਲਈ ਕਿਹਾ ਜਿਉਂ ਹੀ ਦਰਵਾਜ਼ਾ ਖੁਲ੍ਹਾ ਤਾਂ ਉਥੇ ਲੁਕੇ ਬੈਠੇ ਔਰਤ ਦੇ ਦੂਸਰੇ ਪੁੱਤਰ ਨੇ ਪੁਲਿਸ ਅਫਸਰਾਂ ਉਪਰ ਤਾਬੜਤੋੜ ਗੋਲੀਆਂ ਵਰ੍ਹਾ ਦਿੱਤੀਆਂ ਜਿਸ ਦੌਰਾਨ ਇਕ ਪੁਲਿਸ ਅਧਿਕਾਰੀ ਮੌਕੇ ਉਪਰ ਦਮ ਤੋੜ ਗਿਆ ਤੇ ਦੂਸਰਾ ਹਸਪਤਾਲ ਵਿਚ ਦਾਖਲ ਹੈ। ਤੀਸਰੇ ਪੁਲਿਸ ਅਫਸਰ ਨੇ ਸ਼ੱਕੀ ਦੋਸ਼ੀ ਨੂੰ ਵੀ ਗੋਲੀ ਮਾਰ ਦਿੱਤੀ ਜਿਸ ਦੀ ਹਾਲਤ ਗੰਭੀਰ ਹੈ। ਉਸ ਦੀ ਪਛਾਣ 47 ਸਾਲਾ ਮੈਕਨੀਲ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।