ਖਤਰਨਾਕ ਬਣਦਾ ਜਾ ਰਿਹਾ ਹੈ ਕੋਵਿਡ-19 ਦਾ ਨਵਾਂ ਰੂਪ ਓਮੀਕਰੋਨ

ਖਤਰਨਾਕ ਬਣਦਾ ਜਾ ਰਿਹਾ ਹੈ ਕੋਵਿਡ-19 ਦਾ ਨਵਾਂ ਰੂਪ ਓਮੀਕਰੋਨ

* ਅਮਰੀਕਾ ਵਿਚ ਮੌਤਾਂ ਦੀ ਗਿਣਤੀ ਹੋ ਸਕਦੀ ਹੈ 10 ਲੱਖ ਤੋਂ ਪਾਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਕਿਸੇ ਵੀ ਵਿਅਕਤੀ ਲਈ  ਇਹ ਵਧੀਆ ਗੱਲ ਹੋ ਸਕਦੀ ਹੈ ਕਿ ਕੋਵਿਡ-19 ਦਾ ਨਵਾਂ ਰੂਪ ਓਮੀਕਰੋਨ ਤੇਜੀ ਨਾਲ ਫੈਲਦਾ ਜਰੂਰ ਹੈ ਪਰੰਤੂ ਇਸ ਦਾ ਅਸਰ ਜਿਆਦਾ ਮਾਰੂ ਨਹੀਂ ਹੈ ਪਰੰਤੂ ਅਸਲ ਵਿਚ ਅਜਿਹਾ ਨਹੀਂ ਹੈ। ਇਕ ਅਨੁਮਾਨ ਅਨੁਸਾਰ ਮੌਜਦਾ ਕੋਵਿਡ ਲਹਿਰ ਦੇ ਅੱਧ ਮਾਰਚ ਵਿਚ ਮੱਠੀ ਪੈਣ ਤੋਂ ਪਹਿਲਾਂ 50000 ਤੋਂ ਲੈ ਕੇ 3,00,000 ਅਮਰੀਕੀ ਹੋਰ ਮਰ ਸਕਦੇ ਹਨ। ਮੱਧ ਨਵੰਬਰ ਤੋਂ ਬਾਅਦ ਪਿਛਲੇ 7 ਦਿਨਾਂ ਦੌਰਾਨ ਕੋਵਿਡ-19 ਨਾਲ ਰੋਜਾਨਾ ਔਸਤ ਮੌਤਾਂ ਦੀ ਗਿਣਤੀ ਵਧ ਕੇ 1700 ਹੋ ਗਈ ਹੈ ਜਦ ਕਿ ਜਨਵਰੀ 2021 ਵਿਚ ਔਸਤ ਮੌਤਾਂ ਦੀ ਗਿਣਤੀ  ਸਿਖਰਲੇ ਪੱਧਰ 'ਤੇ 3300 ਸੀ। ਚਿੰਤਾ ਵਾਲੀ ਗੱਲ ਇਹ ਹੈ ਕਿ ਓਮੀਕਰੋਨ ਤੇਜੀ ਨਾਲ ਫੈਲ ਰਿਹਾ ਹੈ ਤੇ ਇਸ ਸਮੇ ਕੋਵਿਡ ਨਾਲ ਪੀੜਤ 1,50,000 ਮਰੀਜ਼ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਜੇਕਰ ਕੋਵਿਡ ਨਾਲ ਮੌਤਾਂ ਦਾ ਨਵਾਂ ਅਨੁਮਾਨ ਠੀਕ ਸਾਬਤ ਹੋ ਗਿਆ ਤਾਂ ਅਮਰੀਕਾ ਵਿਚ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਗਰਮ ਰੁਤ ਦੀ ਸ਼ੁਰੂਆਤ ਤੱਕ 10 ਲੱਖ ਨੂੰ ਪਾਰ ਕਰ ਜਾਵੇਗੀ। ਯੁਨੀਵਰਸਿਟੀ ਆਫ ਸਾਊਥ ਫਲੋਰਿਡਾ ਦੇ ਮਹਾਮਾਰੀ ਵਿਗਿਆਨੀ ਜੈਸਨ ਸਾਲੇਮੀ ਨੇ ਕਿਹਾ ਹੈ ਕਿ ਮਰ ਰਹੇ ਲੋਕਾਂ ਤੋਂ ਪਤਾ ਲੱਗਦਾ ਹੈ ਕਿ ਓਮੀਕਰੋਨ ਕਿੰਨਾ ਖਤਰਨਾਕ ਹੈ। ਪੈਨਸਿਲਵਾਨੀਆ ਸਟੇਟ ਯੁਨੀਵਰਸਿਟੀ ਦੇ ਮਾਹਿਰ ਕੈਟਰੀਓਨਾ ਸ਼ੀਅ ਜੋ ਉਸ ਟੀਮ ਦੀ ਸਾਂਝੀ ਅਗਵਾਈ ਕਰ ਰਹੇ ਹਨ, ਜਿਸ ਨੇ ਵਾਈਟ ਹਾਊਸ ਨਾਲ ਅਨੇਕਾਂ ਮਹਾਮਾਰੀ ਨਮੂਿਨਆਂ ਤੇ ਅਨੁਮਾਨਾਂ ਬਾਰੇ ਮਿਲ ਕੇ ਕੰਮ ਕੀਤਾ ਹੈ, ਨੇ ਕਿਹਾ ਹੈ ਕਿ ਮੌਤਾਂ ਦੀ ਗਿਣਤੀ ਦਾ ਮੌਜੂਦਾ ਰੁਝਾਨ ਜੋ ਜਨਵਰੀ ਦੇ ਆਖਿਰ ਜਾਂ ਫਰਵਰੀ ਦੇ ਸ਼ੁਰੂ ਵਿਚ ਸਿਖਰ ਉਪਰ ਪਹੁੰਚ ਜਾਵੇਗਾ, ਸਭਾਵੀ ਤੌਰ 'ਤੇ ਪਿਛਲੇ ਸਾਲ ਦੇ ਅੰਕੜਿਆਂ  ਨੂੰ ਮਾਤ ਪਾ ਜਾਵੇਗਾ।