ਲਾਸ ਏਂਜਲਸ ਦੇ 62000 ਵਿਦਿਆਰਥੀ ਤੇ ਸਟਾਫ ਮੈਂਬਰ ਕੋਰੋਨਾ ਪਾਜ਼ੇਟਿਵ ਨਿਕਲੇ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇਸ ਸਮੇ ਜਦੋਂ ਲਾਸ ਏਂਜਲਸ ਦੇ ਸਕੂਲ ਖੋਲਣ ਦੀ ਤਿਆਰੀ ਹੋ ਰਹੀ ਹੈ ਤਾਂ ਤਕਰੀਬਨ 62000 ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਚਿੰਤਾ ਵਧ ਗਈ ਹੈ। ਲਾਸ ਏਂਜਲਸ ਯੂਨਾਈਟਿਡ ਸਕੂਲ ਡਿਸਟ੍ਰਿਕਟ ਅਨੁਸਾਰ ਸਕੂਲ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਤੇ ਹੋਰ ਮੁਲਾਜ਼ਮਾਂ ਨੂੰ ਆਪਣੀ ਕੋਰੋਨਾ ਟੈਸਟ ਰਿਪੋਰਟ ਨੈਗਟਿਵ ਵਿਖਾਉਣ ਦੀ ਲੋੜ ਹੈ। ਅਮਰੀਕਾ ਦੇ ਦੂਸਰੇ ਸਭ ਤੋਂ ਵੱਡੇ ਲਾਸ ਏਂਜਲਸ ਸਕੂਲ ਡਿਸਟ੍ਰਿਕਟ ਦੇ 6,40,000 ਤੋਂ ਵਧ ਵਿਦਿਆਰਥੀ ਹਨ। ਇਨ੍ਹਾਂ ਵਿਚੋਂ ਤਕਰੀਬਨ 4,14,000 ਕੋਰੋਨਾ ਟੈਸਟਾਂ ਵਿਚੋਂ 14.99% ਰਿਪੋਰਟਾਂ ਪਾਜ਼ੇਟਿਵ ਆਈਆਂ ਹਨ । ਸਮੁੱਚੀ ਲਾਸ ਏਂਜਲਸ ਕਾਊਂਟੀ ਵਿਚ ਪਾਜ਼ੇਟਿਵ ਦਰ 22% ਤੋਂ ਉਪਰ ਹੈ। ਸਕੂਲ ਡਿਸਟ੍ਰਿਕਟ ਦੇ ਬੁਲਾਰੇ ਸ਼ਾਨੋਨ ਹੈਬਰ ਨੇ ਕਿਹਾ ਹੈ ਕਿ ਤਕਰੀਬਨ 4000 ਸਟਾਫ ਮੈਂਬਰਾਂ ਸਮੇਤ ਅਸੀਂ ਸਾਰੇ ਸਕੂਲ ਖੋਲ੍ਹਣ ਲਈ ਤਿਆਰ ਹਾਂ।
Comments (0)