ਭਾਰਤੀ ਮੂਲ ਦੇ ਅਸ਼ਵਿਨ ਵਾਸਨ ਸਿਹਤ ਕਮਿਸ਼ਨਰ ਨਿਯੁਕਤ

ਭਾਰਤੀ ਮੂਲ ਦੇ ਅਸ਼ਵਿਨ ਵਾਸਨ ਸਿਹਤ ਕਮਿਸ਼ਨਰ ਨਿਯੁਕਤ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਨਿਊਯਾਰਕ ਦੇ ਮੇਅਰ ਐਰਿਕ ਐਡਮਜ ਨੇ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਅਸ਼ਵਿਨ ਵਾਸਨ ਨੂੰ ''ਡਿਪਾਰਟਰਮੈਂਟ ਆਫ ਹੈਲਥ ਐਂਡ ਮੈਂਟਲ ਹਾਈਜੀਨ'' ਦਾ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ 15 ਮਾਰਚ 2022 ਨੂੰ ਅਹੱਦਾ ਸੰਭਾਲਣਗੇ। ਡਾਕਟਰ ਅਸ਼ਵਿਨ ਜਨਤਿਕ ਸਿਹਤ ਸੰਬਧੀ ਸੀਨੀਅਰ ਸਲਾਹਕਾਰ ਵਜੋਂ ਕੰਮ ਕਰਨਗੇ। ਮੇਅਰ ਨੇ ਐਲਾਨ ਕੀਤਾ ਹੈ ਕਿ 15 ਮਾਰਚ 2022 ਤੱਕ ਮੌਜੂਦਾ ਕਮਿਸ਼ਨਰ ਡਾਕਟਰ ਡਵੇ ਏ ਚੌਕਸ਼ੀ ਆਪਣੀਆਂ ਸੇਵਾਵਾਂ ਜਾਰੀ ਰਖਣਗੇ। ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਡਾਕਟਰ ਵਾਸਨ ਕੋਵਿਡ-19 ਨਾਲ ਸਬੰਧਤ ਸਾਰੀਆਂ ਨੀਤੀਆਂ ਸਬੰਧੀ ਸਲਾਹ ਦੇਣਗੇ ਤੇ ਉਹ ਪ੍ਰਮੁੱਖ ਆਗੂ ਦੀ ਭੂਮਿਕਾ ਨਿਭਾਉਣਗੇ। ਡਾਕਟਰ ਵਾਸਨ ਨੂੰ ਜਨਤਿਕ ਸਿਹਤ ਸੇਵਾਵਾਂ ਵਿਚ ਕੰਮ ਕਰਨ ਦਾ 20 ਸਾਲਾਂ ਦਾ ਲੰਬਾ ਤਜ਼ਰਬਾ ਹੈ।