ਸੈਨੇਟ ਵੱਲੋਂ ਭਾਰਤੀ ਮੂਲ ਦੀ ਸ਼ਾਲਿਨਾ ਕੁਮਾਰ ਦੀ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਬੀਤੇ ਦਿਨ ਸੈਨੇਟ ਨੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਭਾਰਤੀ ਮੂਲ ਦੀ ਅਮਰੀਕਨ ਮਹਿਲਾ ਸ਼ਾਲਿਨਾ ਕੁਮਾਰ ਦੀ ਸੰਘੀ ਜੱਜ ਵਜੋਂ ਕੀਤੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ। ਉਹ ਮਿਸ਼ੀਗਨ ਦੇ ਪੂਰਬੀ ਜਿਲ੍ਹੇ ਦੀ ਜਿਲ੍ਹਾ ਅਦਾਲਤ ਵਿਚ ਜੱਜ ਵਜੋਂ ਸੇਵਾਵਾਂ ਨਿਭਾਵੇਗੀ। ਅਮਰੀਕੀ ਸੈਨੇਟਰ ਡੈਬੀ ਸਟਾਬੇਨੋਅ ਤੇ ਗੈਰੀ ਪੀਟਰਜ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਸ਼ਾਲਿਨਾ ਕੁਮਾਰ ਪਹਿਲੀ ਭਾਰਤੀ ਮੂਲ ਦੀ ਅਮਰੀਕਨ ਔਰਤ ਹੈ ਜੋ ਮਿਸ਼ੀਗਨ ਵਿਚ ਸੰਘੀ ਜੱਜ ਵਜੋਂ ਨਿਯੁਕਤ ਹੋਈ ਹੈ। ਸੈਨੇਟਰਾਂ ਨੇ ਕਿਹਾ ਹੈ ਕਿ ਕੁਮਾਰ ਓਕਲੈਂਡ ਕਾਊਂਟੀ ਵਿਚ ਸਿਕਸਥ ਸਰਕਟ ਕੋਰਟ ਦੀ ਸਤਿਕਾਰਤ ਮੁੱਖ ਜੱਜ ਹੈ ਤੇ ਅਸੀਂ ਜਾਣਦੇ ਹਾਂ ਕਿ ਉਹ ਇਕ ਸੰਘੀ ਜੱਜ ਵਜੋਂ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਨੂੰ ਜਾਰੀ ਰਖੇਗੀ।
Comments (0)