ਸਿੱਖਸ ਆਫ ਅਮੈਰਿਕਾ ਨੇ ਮੈਰੀਲੈਂਡ ਸੈਨੇਟਰ ਕਿਰਸ ਵੈਨ ਹੌਲੇਨ ਨਾਲ ਸਿੱਖ ਮੁੱਦਿਆਂ ਤੇ ਕੀਤੀਆਂ ਵਿਚਾਰਾਂ

ਸਿੱਖਸ ਆਫ ਅਮੈਰਿਕਾ ਨੇ ਮੈਰੀਲੈਂਡ ਸੈਨੇਟਰ ਕਿਰਸ ਵੈਨ ਹੌਲੇਨ ਨਾਲ ਸਿੱਖ ਮੁੱਦਿਆਂ ਤੇ ਕੀਤੀਆਂ ਵਿਚਾਰਾਂ

ਚੇਅਰਮੈਨ  ਜਸਦੀਪ ਸਿੰਘ ਜੱਸੀ ਤੇ ਗੁਰਚਰਨ ਸਿੰਘ ਵਰਲਡ ਬੈਂਕ ਨੇ ਸਿੱਖ ਭਾਈਚਾਰੇ ਦੇ ਮੁੱਦੇ ਕੀਤੇ ਸਾਂਝੇ 

ਅੰਮ੍ਰਿਤਸਰ ਟਾਈਮਜ਼    

ਮੈਰੀਲੈਡ, (ਰਾਜ ਗੋਗਨਾ )—ਸਿੱਖਸ ਆਫ ਅਮੈਰਿਕਾ ਵੱਲੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ 'ਚ ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਸੈਨੇਟਰ ਕ੍ਰਿਸ ਵੈਨ ਹੌਲੇਨ ਨਾਲ ਸਿੱਖ ਮੁੱਦਿਆਂ ਤੇ ਵਿਚਾਰਾਂ ਲਈ ਰੌਇਲ ਤਾਜ  ਰੈਸਟੋਰੈਂਟ  ਕੋਲੰਬੀਆ 'ਚ ਅਹਿਮ ਮੁਲਾਕਾਤ ਕੀਤੀ ਇਸ ਮੁਲਾਕਾਤ 'ਚ ਜਸਦੀਪ ਸਿੰਘ ਜੱਸੀ ਤੋਂ ਇਲਾਵਾ ਗੁਰਚਰਨ ਸਿੰਘ ਪ੍ਰਧਾਨ ਵਰਲਡ ਯੂਨਾਈਟਡ ਗੁਰ ਨਾਨਕ ਫਾਉਂਡੇਸ਼ਨ ਮੈਰੀਲੈਂਡ ਦੇ ਉੱਘੇ ਕਾਰੋਬਾਰੀ ਡਾਕਟਰ ਤੇ ਸਮਾਜ ਸੇਵਿਕਾ ਨੇ ਵੀ ਭਾਗ ਲਿਆ ਸ੍ਰ ਜਸਦੀਪ ਸਿੰਘ ਜੱਸੀ ਸ੍ਰ ਗੁਰਚਰਨ ਸਿੰਘ ਵਰਲਡ ਬੈਂਕ ਸਮੇਤ ਭਾਈਚਾਰੇ ਦੇ ਹਾਜ਼ਰ ਨੁਮਾਇੰਦਿਆਂ ਨੇ ਸੈਨੇਟਰ ਕਿਰਸ ਵੈਨ ਹੌਲੇਨ ਅੱਗੇ  ਮੰਗਾਂ ਰੱਖਦਿਆਂ ਕਿਹਾ ਕਿ ਏਅਰਪੋਰਟਾਂ ਦੇ ਉੱਤੇ ਤਾਇਨਾਤ ਟੀ.ਐਸ.ਏ ਮੁਲਾਜ਼ਮਾਂ ਨੂੰ ਸਿੱਖ ਮਰਿਆਦਾ ਸਬੰਧੀ ਜਾਗਰੂਕ ਕੀਤਾ ਜਾਵੇ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਇਸ ਵਿਭਾਗ ਵਿਚ ਸਿੱਖ ਅਫਸਰਾਂ ਨੂੰ ਨਿਯੁਕਤ ਕੀਤਾ  ਜਾਵੇ ਤਾਂ ਜੋ ਏਅਰਪੋਰਟਾਂ 'ਤੇ ਪੱਗੜੀਧਾਰੀ ਸਿੱਖਾਂ ਨੂੰ ਕੋਈ ਸਮੱਸਿਆ ਨਾ ਆਵੇ ਸਕੂਲਾਂ ਵਿੱਚ ਐਲੀਮੈਂਟਰੀ ਸਕੂਲੀ ਸਿੱਖਿਆ ਦੇ ਸਿਲੇਬਸ ਵਿਚ ਵੀ ਸਿੱਖ ਇਤਿਹਾਸ ਨੂੰ ਸ਼ਾਮਲ ਕੀਤਾ ਜਾਵੇ ਅਮੈਰਿਕਨ ਅੰਬੈਸੀ ਦਾ ਕੌਂਸਲ ਸੈਕਸ਼ਨ ਜੋ ਦਿੱਲੀ ਤੋਂ ਬਦਲ ਕੇ ਮੁੰਬੰਈ ਕਰ ਦਿੱਤਾ ਗਿਆ  ਹੈ । 

​​​​​​​

ਦੁਬਾਰਾ ਦਿੱਲੀ ਲਿਆਂਦਾ ਜਾਵੇ ਤੇ ਇਕ ਨਵੀਂ ਅੰਬੈਸੀ ਬੰਗਲੌਰ ਵਿਚ ਵੀ ਬਣਾਈ ਜਾਵੇ ਸਿੱਖ ਨੁਮਾਇੰਦਿਆਂ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਕਿ ਰਾਸ਼ਟਰਪਤੀ ਜੋਅ ਬਾਇਡੇਨ ਪ੍ਰਸ਼ਾਸਨ  ਵਿੱਚ ਸਿੱਖਾਂ ਨੂੰ ਵੀ ਨੁਮਾਇੰਦਗੀ ਦਿੱਤੀ ਜਾਵੇ ਅਤੇ ਜਦੋ ਵੀ ਰਾਸ਼ਟਰਪਤੀ ਜੋਅ ਬਾਇਡੇਨ ਭਾਰਤ ਦੌਰੇ ਤੇ ਜਾਣ ਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਰੂਰ ਜਾਣ ਸੈਨੇਟਰ ਕਿਰਸ ਵੈਨ ਹੌਲੇਨ ਨੇ ਸਾਰੀਆਂ ਮੰਗਾਂ ਨੂੰ  ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਉਹ ਇਹ ਮੰਗਾਂ ਸੈਨੇਟ ਵਿਚ ਪਹੁੰਚਾਉਣਗੇ ਅਤੇ ਹੱਲ ਕਰਵਾਉਣ ਦਾ ਹਰ ਸੰਭਵ ਯਤਨ ਕਰਨਗੇ ਇਸ ਮੌਕੇ ਸ੍ਰ ਗੁਰਚਰਨ ਸਿੰਘ ਵਰਲਡ ਬੈਂਕ ਵੱਲੋਂ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ  ਗਿਅਾ ਹਾਜ਼ਰ ਭਾਈਚਾਰੇ ਵੱਲੋਂ ਸੈਨੇਟਰ ਕ੍ਰਿਸ ਵੈਨ ਹੌਲੇਨ ਨੂੰ ਸ੍ਰੀ ਸਾਹਿਬ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ