ਮਿਸ਼ੀਗਨ ਵਿਚ ਭੇਦਭਰੀ ਬਿਮਾਰੀ ਨਾਲ ਮਰ ਰਹੇ ਹਨ ਕੁੱਤੇ

ਮਿਸ਼ੀਗਨ ਵਿਚ ਭੇਦਭਰੀ ਬਿਮਾਰੀ ਨਾਲ ਮਰ ਰਹੇ ਹਨ ਕੁੱਤੇ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 24 ਅਗਸਤ (ਹੁਸਨ ਲੜੋਆ ਬੰਗਾ)-ਪਿਛਲੇ ਮਹੀਨੇ ਮਿਸ਼ੀਗਨ ਰਾਜ ਦੇ ਉਤੱਰੀ ਤੇ ਕੇਂਦਰ ਹਿੱਸਿਆਂ ਵਿਚ ਦਰਜਨਾਂ ਕੁੱਤਿਆਂ ਦੀਆਂ ਭੇਦਭਰੀ ਬਿਮਾਰੀ ਕਾਰਨ ਹੋਈਆਂ ਮੌਤਾਂ ਅਜੇ ਵੀ ਇਕ ਭੇਦ ਹੀ ਬਣੀਆਂ ਹੋਈਆਂ ਹਨ । ਸਿਹਤ ਅਧਿਕਾਰੀ ਬਿਮਾਰੀ ਦਾ ਪਤਾ ਲਾਉਣ ਲਈ ਯਤਨਸ਼ੀਲ ਹਨ। ਇਕੱਲੀ ਓਟਸੇਗੋ ਕਾਊਂਟੀ ਵਿਚ ਕੁਝ ਹੀ ਦਿਨਾਂ ਵਿਚ 20 ਤੋਂ ਵਧ ਕੁੱਤਿਆਂ ਦੀ ਮੌਤ ਹੋਈ ਹੈ। 30 ਤੋਂ ਵਧ ਕੁੱਤੇ ਇਸ ਮਹੀਨੇ ਕਲੇਰ ਕਾਊਂਟੀ ਵਿਚ ਮਰੇ ਹਨ। ਗੇਅਲਾਰਡ ਵਿਚਲੀ ਕਾਊਂਟੀ ਐਨੀਮਲ ਸ਼ੈਲਟਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਕੁੱਤਿਆਂ ਦੀ ਮੌਤ ਉਲਟੀਆਂ ਆਉਣ ਤੇ  ਭੁੱਖ ਨਾ ਲੱਗਣ ਕਾਰਨ ਹੋਈ ਹੈ।