ਵਿਨੇਸ਼ ਫੋਗਾਟ ਯੂਨਾਈਟਿਡ ਵਰਲਡ ਰੈਸਲਿੰਗ ਦੀ ਰੈਂਕਿੰਗ ਵਿਚ ਸਿਖਰ 'ਤੇ 

ਵਿਨੇਸ਼ ਫੋਗਾਟ ਯੂਨਾਈਟਿਡ ਵਰਲਡ ਰੈਸਲਿੰਗ ਦੀ ਰੈਂਕਿੰਗ ਵਿਚ ਸਿਖਰ 'ਤੇ 

ਯੂਨਾਈਟਿਡ ਵਰਲਡ ਰੈਸਲਿੰਗ ਵਿਚ ਭਾਰਤੀ ਨਾਰੀ ਸਟਾਰ ਪਹਿਲੇ ਨੰਬਰ 'ਤੇ 

ਅੰਮ੍ਰਿਤਸਰ ਟਾਈਮਜ਼ ਬਿਊਰੋ

 ਗੁਰੂਗ੍ਰਾਮ : ਯੂਨਾਈਟਿਡ ਵਰਲਡ ਰੈਸਲਿੰਗ ਦੀ ਰੈਂਕਿੰਗ ਵਿਚ ਭਾਰਤ ਦੀ ਸਟਾਰ ਭਲਵਾਨ ਵਿਨੇਸ਼ ਫੋਗਾਟ ਨੇ ਨੰਬਰ ਇਕ ਸਥਾਨ ਹਾਸਲ ਕਰ ਲਿਆ ਹੈ। ਯੂਨਾਈਟਿਡ ਵਰਲਡ ਰੈਸਲਿੰਗ ਵੱਲੋਂ ਬੀਬੀਆਂ ਦੇ ਵਰਗ ਦੀ ਰੈਂਕਿੰਗ ਜਾਰੀ ਕੀਤੀ ਗਈ ਤਾਂ ਵਿਨੇਸ਼ ਨੂੰ 14 ਅੰਕਾਂ ਨਾਲ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਵਿਨੇਸ਼ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਸੀ।