ਭਾਰਤੀ ਮੂਲ ਦੇ 4 ਵਿਦਿਆਰਥੀ ਗੇਟਸ ਕੈਂਬਰਿਜ ਸਕਾਲਰਸ਼ਿੱਪ ਲਈ ਚੁਣੇ ਗਏ.

ਭਾਰਤੀ ਮੂਲ ਦੇ 4 ਵਿਦਿਆਰਥੀ ਗੇਟਸ ਕੈਂਬਰਿਜ ਸਕਾਲਰਸ਼ਿੱਪ ਲਈ ਚੁਣੇ ਗਏ.
ਚੁਣੇ ਗਏ 4 ਵਿਦਿਆਰਥੀਆਂ ਵਿਚੋਂ ਇਕ ਤਾਨਵੀ ਰਾਓ ਦੀ ਤਸਵੀਰ

ਗੇਟਸ ਕੈਂਬਰਿਜ ਟਰੱਸਟ ਵੱਲੋਂ 2021 ਲਈ ਸਕਾਲਰਸ਼ਿੱਪ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਗੇਟਸ ਕੈਂਬਰਿਜ ਟਰੱਸਟ ਵੱਲੋਂ 2021 ਲਈ ਸਕਾਲਰਸ਼ਿੱਪ ਵਾਸਤੇ ਚੁਣੇ ਗਏ 24 ਵਿਦਿਆਰਥੀਆਂ ਵਿਚ ਭਾਰਤੀ ਮੂਲ ਦੇ 4 ਅਮਰੀਕੀ ਵਿਦਿਆਰਥੀ ਸ਼ਾਮਿਲ ਹਨ। ਇਨਾਂ ਭਾਰਤੀਆਂ ਵਿਚ ਤਾਨਵੀ ਰਾਓ, ਵੈਂਕਟਾ ਚਾਲੂਵਡੀ, ਵੀਰਜ ਸ਼ਾਹ ਤੇ ਮੀਨਾ ਵੈਂਕਟਾਰਮਨ ਸ਼ਾਮਿਲ ਹਨ। ਇਨਾਂ ਵਿਦਿਆਰਥੀਆਂ ਦੀ ਚੋਣ ਯੁਨੀਵਰਸਿਟੀ ਆਫ ਕੈਂਬਰਿਜ ਦੀ ਗੇਟਸ ਕੈਂਬਰਿਜ ਸਕਾਲਰਜ਼ ਕਲਾਸ ਵਾਸਤੇ ਕੀਤੀ ਗਈ ਹੈ। ਤਾਨਵੀ ਰਾਓ ਰੇਡੀਓਜੈਨੋਮਿਕਸ ਵਿਚ ਡਾਕਟਰੇਟ ਕਰੇਗੀ। ਵੈਂਕਟਾ ਚਾਲੂਵਡੀ ਨੈਨੋ ਸਾਇੰਸ ਤੇ ਨੈਨੋਟੈਕਨਾਲੋਜੀ ਵਿਚ ਖੋਜ਼ ਕਰੇਗਾ। ਵੀਰਜ ਸ਼ਾਹ ਪਬਲਿਕ ਹੈਲਥ ਤੇ ਪ੍ਰਾਇਮਰੀ ਕੇਅਰ ਵਿਚ ਡਾਕਟਰੇਟ ਕਰੇਗਾ। ਮੀਨਾ ਵੈਂਕਟਾਰਮਨ ਅੰਗਰੇਜੀ ਵਿਚ ਐਮ ਫਿਲ ਡਿਗਰੀ ਲਈ ਪੜਾਈ ਕਰੇਗੀ।