ਸਾਬਕਾ ਰਾਸ਼ਟਰਪਤੀ ਟਰੰਪ ਨੇ ਮੇਰੇ ਨਾਲ ਜਬਰਜਿਨਾਹ ਕੀਤਾ, ਮੈ ਨਿਆਂ ਲੈਣ ਆਈ ਹਾਂ ਜੀਨ ਕੈਰੋਲ

ਸਾਬਕਾ ਰਾਸ਼ਟਰਪਤੀ ਟਰੰਪ ਨੇ ਮੇਰੇ ਨਾਲ ਜਬਰਜਿਨਾਹ ਕੀਤਾ, ਮੈ ਨਿਆਂ ਲੈਣ ਆਈ ਹਾਂ ਜੀਨ ਕੈਰੋਲ
ਕੈਪਸ਼ਨ ਈ ਜੀਨ ਕੈਰੋਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਇਕ ਅਮਰੀਕੀ ਸਿਵਲ ਕੋਰਟ ਵਿਚ ਪੱਤਰਕਾਰ ਤੇ ਲੇਖਿਕ ਈ ਜੀਨ ਕੈਰੋਲ ਨੇ ਆਪਣੀ ਪਟੀਸ਼ਨ 'ਤੇ ਜਿਰਹਾ ਦੇ ਪਹਿਲੇ ਦਿਨ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਲਾਏ ਜਬਰਜਿਨਾਹ ਦੇ ਦੋਸ਼ਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਮੈ ਇਥੇ ਨਿਆਂ ਲੈਣ ਲਈ ਆਈ ਹਾਂ । ਸਾਬਕਾ ਰਾਸ਼ਟਰਪਤੀ ਵਿਰੁੱਧ ਦਾਇਰ ਮਾਣਹਾਨੀ ਪਟੀਸ਼ਨ 'ਤੇ ਸ਼ੁਰੂ ਹੋਈ ਬਹਿਸ ਦੌਰਾਨ ਕੈਰੋਲ ਨੇ ਕਿਹਾ ਕਿ 1996 ਵਿਚ ਮੇਰੇ ਨਾਲ ਟਰੰਪ ਵੱਲੋਂ ਜਬਰਜਿਨਾਹ ਕੀਤਾ ਗਿਆ ਸੀ ਪਰ ਉਸ ਸਮੇ ਮੈ ਡਰ ਗਈ ਸੀ ਜਿਸ ਕਾਰਨ ਚੁੱਪ ਰਹੀ। ਸਾਬਕਾ ਰਾਸ਼ਟਰਪਤੀ ਜੋ ਸੁਣਵਾਈ ਵਿਚ ਸ਼ਾਮਿਲ ਨਹੀਂ ਹੋਏ,ਨੇ ਆਪਣੀ ਟਰੁੱਥ ਸੋਸ਼ਲ ਵੈਬਸਾਈਟ ਉਪਰ ਕਿਹਾ ਹੈ ਕਿ ਇਹ ਮਾਮਲਾ ਝੂਠਾ ਤੇ ਮੰਨਘੜਤ ਹੈ ਤੇ ਰਾਜਨੀਤੀ ਤੋਂ ਪ੍ਰੇਰਤ ਹੈ। ਇਸ ਵਿਚ ਕੋਈ ਸੱਚਾਈ ਨਹੀਂ ਹੈ। ਕੈਰੋਲ ਨੇ ਮੰਨਿਆ ਕਿ ਉਹ ਡਰੈਸਿੰਗ ਰੂਮ ਵਿਚ ਆਪਣੀ ਮਰਜੀ ਨਾਲ ਟਰੰਪ ਨਾਲ ਗਈ ਸੀ ਪਰੰਤੂ ਅਚਾਨਕ ਉਨਾਂ ਵਿਚਾਲੇ ਗੱਲ ਵਿਗੜ ਗਈ ਤੇ ਸਾਬਕਾ ਰਾਸ਼ਟਰਪਤੀ ਨੇ ਉਸ ਨਾਲ ਧੱਕਾ ਕੀਤਾ।