ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਾਬਕਾ ਮੋਟਲ ਮੈਨੇਜਰ ਦੀ ਰਹਿਮ ਦੀ ਅਪੀਲ ਰੱਦ

ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਾਬਕਾ ਮੋਟਲ ਮੈਨੇਜਰ ਦੀ ਰਹਿਮ ਦੀ ਅਪੀਲ ਰੱਦ
ਕੈਪਸ਼ਨ ਰਿਚਰਡ ਗਲੋਸਿਪ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਆਪਣੇ ਮਾਲਕ ਦੀ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 60 ਸਾਲਾ ਸਾਬਕਾ ਮੋਟਲ ਮੈਨੇਜਰ ਰਿਚਰਡ ਗਲੋਸਿਪ ਵੱਲੋਂ ਦਾਇਰ ਰਹਿਮ ਦੀ ਅਪੀਲ ਓਕਲਾਹੋਮਾ ਦੇ 'ਪਾਰਡਨ ਐਂਡ ਪੈਰੋਲ ਬੋਰਡ' ਨੇ ਰੱਦ ਕਰ ਦਿੱਤੀ ਹੈ। ਬੋਰਡ ਦੇ 5 ਮੈਂਬਰਾਂ ਵਿਚੋਂ 2 ਨੇ ਰਹਿਮ ਦੀ ਅਪੀਲ ਦੇ ਹੱਕ ਵਿਚ ਤੇ 2 ਨੇ ਅਪੀਲ ਵਿਰੁੱਧ ਵੋਟ ਪਾਈ ਜਦ ਕਿ ਇਕ ਮੈਂਬਰ ਨੇ ਵੋਟ ਵਿਚ ਹਿੱਸਾ ਨਹੀਂ ਲਿਆ । ਓਕਲਾਹੋਮਾ ਅਟਾਰਨੀ ਜਨਰਲ ਗੈਂਟਨਰ ਡਰੂਮੌਂਡ ਜਿਨਾਂ ਵੱਲੋਂ ਰਹਿਮ ਦੀ ਅਪੀਲ ਦਾ ਸਮਰਥਨ ਕੀਤ ਗਿਆ, ਵੀ ਬੋਰਡ ਦੀ ਮੀਟਿੰਗ ਵਿਚ ਹਾਜਰ ਸੀ। 3 ਘੰਟੇ ਚਲੀ ਸੁਣਵਾਈ ਦੌਰਾਨ ਬੋਰਡ ਨੇ ਡਰੂਮੌਂਡ, ਆਜ਼ਾਦ ਜਾਂਚਕਾਰਾਂ, ਗਲੋਸਿਪ ਦੇ ਵਕੀਲਾਂ ਤੇ ਖੁਦ ਗਲੋਸਿਪ ਦੇ ਪੱਖ ਨੂੰ ਸੁਣਿਆ। ਸੁਣਵਾਈ ਦੌਰਾਨ ਗਲੋਸਿਪ ਨੇ ਕਿਹਾ ਕਿ ਮੈ ਕਾਤਲ ਨਹੀਂ ਹਾਂ, ਮੈ ਮੌਤ ਦੀ ਸਜ਼ਾ ਦਾ ਹੱਕਦਾਰ ਨਹੀਂ ਹਾਂ। ਬਾਅਦ ਵਿਚ ਗਲੋਪਿਸ ਦੇ ਵਕੀਲਾਂ ਨੇ ਮੌਤ ਦੀ ਸਜ਼ਾ 'ਤੇ ਰੋਕ ਲਾਉਣ ਲਈ ਸੁਪਰੀਮ ਕੋਰਟ ਵਿਚ ਦਰਾਖਾਸਤ ਦਾਇਰ ਕੀਤੀ। ਗਲੋਪਿਸ ਨੂੰ 18 ਮਈ ਨੂੰ ਜ਼ਹਿਰ ਦਾ ਟੀਕਾ ਲਾਇਆ ਜਾਣਾ ਹੈ। ਇਸ ਤੋਂ ਪਹਿਲਾਂ 8 ਵਾਰ ਕਾਨੂੰਨੀ ਚਾਰਾਜੋਈ ਤੇ ਹੋਰ ਕਾਰਨਾਂ ਕਾਰਨ ਮੌਤ ਦੀ ਸਜ਼ਾ ਉਪਰ ਅਮਲ ਨਹੀਂ ਹੋ ਸਕਿਆ