ਅਮਰੀਕਾ ਵਿੱਚ ਭਾਰਤੀ ਲਿਆ ਰਹੇ ਹਨ ਕਰੋਨਾ 

ਅਮਰੀਕਾ ਵਿੱਚ ਭਾਰਤੀ ਲਿਆ ਰਹੇ ਹਨ ਕਰੋਨਾ 
ਕੈਲੇਫੋਰਨੀਆਂ ਦੇ ਵਾਸ਼ਿੰਗਟਨ ਹਸਪਤਾਲ ਜਿੱਥੇ ਕਰੋਨਾ ਪੀੜਤ 16 ਵਿਅਕਤੀ ਹਨ

ਏ ਟੀ  ਬਿਊਰੋ
ਫਰੀਮਾਂਟ: ਕੈਲੇਫੋਰਨੀਆਂ ਦੇ ਵਾਸ਼ਿੰਗਟਨ ਹਸਪਤਾਲ ਵਿੱਚ ਇਸ ਵੇਲੇ ਕਰੋਨਾ ਪੀੜਤ 16 ਵਿਅਕਤੀ ਹਨ ਜਿਹਨਾਂ ਵਿੱਚੋਂ 14 ਭਾਰਤ ਤੋਂ ਆਏ ਹਨ। ਤਿੰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਆਈ ਸੀ ਯੂ ਵਿੱਚ ਹਨ। ਹਸਪਤਾਲ ਦੇ ਇੱਕ ਡਾਕਟਰ ਨੇ ਆਪਣਾ ਨਾਮ ਗੁੱਪਤ ਰੱਖਦੇ ਹੋਏ ਦੱਸਿਆ ਕਿ 1 ਅਪ੍ਰੈਲ ਤੱਕ ਉਹਨਾਂ ਕੋਲ ਕਰੋਨਾ ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਸਨ ਤੇ ਹਸਪਤਾਲ ਵਿੱਚ ਕੋਈ ਕਰੋਨਾ ਪੀੜਤ ਮਰੀਜ਼ ਨਹੀਂ ਸੀ। ਪਰ ਹੁਣ ਭਾਰਤ ਤੋਂ ਆਏ ਵਿਅਕਤੀਆਂ ਸਮੇਤ ਗਿਣਤੀ 16 ਹੋ ਗਈ ਹੈ। ਉਸਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤ ਤੋਂ ਆਏ ਕਿਸੇ ਬੰਦੇ ਨੂੰ ਨਾਂ ਮਿਲਿਆ ਜਾਵੇ ਅਤੇ ਉਹਨਾਂ ਨੂੰ ਪਬਲਿਕ ਵਾਲ਼ੀਆਂ ਜਗ੍ਹਾ ਤੇ ਨਾਂ ਲਿਆਂਦਾ ਜਾਵੇ। ਭਾਰਤ ਤੋਂ ਆਏ ਬੰਦੇ ਵੀ ਜ਼ੁੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਆਪਣੇ ਆਪ ਨੂੰ 10 ਦਿਨਾਂ ਲਈ ਕੁਆਰਨਟਾਈਨ ਕਰਨ।  

ਜੇ ਕਿਸੇ ਦੇ ਵੈਕਸੀਨ ਦੇ ਟੀਕੇ ਲੱਗੇ ਵੀ ਹਨ ਉਹਨਾਂ ਨੂੰ ਵੀ ਭਾਰਤ ਵਾਲਾ ਕਰੋਨਾ ਹੋ ਸਕਦਾ ਹੈ ਇਸਲਈ ਭਾਰਤ ਤੋਂ ਆਏ ਵਿਅਕਤੀਆਂ ਤੋਂ ਦੂਰੀ ਬਣਾਈ ਰੱਖਣੀ ਅਤੀ ਜ਼ਰੂਰੀ ਹੈ.