ਨਿਊਯਾਰਕ ਵਿਚ ਅਣਪਛਾਤੀ ਔਰਤ ਵੱਲੋਂ ਦੋ ਏਸ਼ੀਅਨ ਔਰਤਾਂ ਉਪਰ ਹਮਲਾ

ਨਿਊਯਾਰਕ ਵਿਚ ਅਣਪਛਾਤੀ ਔਰਤ ਵੱਲੋਂ ਦੋ ਏਸ਼ੀਅਨ ਔਰਤਾਂ ਉਪਰ ਹਮਲਾ

 ਏ ਟੀ  ਬਿਊਰੋ

ਸੈਕਰਾਮੈਂਟੋ:  (ਹੁਸਨ ਲੜੋਆ ਬੰਗਾ)ਨਿਊਯਾਰਕ ਵਿਚ ਇਕ ਅਣਪਛਾਤੀ ਔਰਤ ਵੱਲੋਂ ਦੋ ਏਸ਼ੀਅਨ ਔਰਤਾਂ ਉਪਰ ਹਮਲਾ ਕਰਕੇ ਇਕ ਔਰਤ ਨੂੰ ਗੰਭੀਰ ਜਖਮੀ ਕਰ ਦਿੱਤਾ ਗਿਆ। ਪੁਲਿਸ ਅਨੁਸਾਰ 31 ਤੇ 29 ਸਾਲ ਦੀਆਂ ਦੋ ਏਸ਼ੀਅਨ ਔਰਤਾਂ410 ਪੱਛਮੀ ਬਲਾਕ ਦੀ 42 ਵੀਂ ਸਟਰੀਟ 'ਤੇ ਜਾ ਰਹੀਆਂ ਸਨ ਜਦੋਂ ਇਕ ਅਣਪਛਾਤੀ ਔਰਤ ਨੇ ਉਨਾਂ ਨੂੰ ਮਾਸਕ ਲਾਹੁਣ ਲਈ ਕਿਹਾ। ਬਾਅਦ ਵਿਚ ਉਸ ਨੇ ਇਕ ਔਰਤ ਦੇ ਸਿਰ ਵਿਚ ਹਥੌੜਾ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ। ਹਸਪਤਾਲ  ਲੈਜਾਣ ਸਮੇ ਔਰਤ ਦੀ ਹਾਲਤ ਸਥਿੱਰ ਸੀ। ਅਜੇ ਤੱਕ ਇਸ ਸਬੰਧੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ  ਇਥੇ ਜਿਕਰਯੋਗ ਹੈ ਕਿ ਬਾਇਡਨ ਪ੍ਰਸ਼ਾਸਨ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਏਸ਼ੀਅਨਾਂ ਤੇ ਏਸ਼ੀਅਨ ਮੂਲ ਦੇ ਅਮਰੀਕੀਆਂ ਉਪਰ ਹਮਲੇ ਬੰਦ ਨਹੀਂ ਹੋ ਰਹੇ। ਇਨਾਂ ਹਮਲਿਆਂ ਵਿਰੁੱਧ ਵਾਸ਼ਿੰਗਟਨ ਡੀ ਸੀ ਤੇ ਨਿਊਯਾਰਕ ਸਮੇਤ ਅਮਰੀਕਾ ਭਰ ਵਿਚ ਪ੍ਰਦਰਸ਼ਨ ਹੋਏ ਹਨ। ਹੇਟ ਕਰਾਈਮ ਟਾਸਕ ਫੋਰਸ ਅਨੁਸਾਰ ਨਿਊਯਾਰਕ ਵਿਚ ਇਸ ਸਾਲ ਜਨਵਰੀ ਤੋਂ ਅਪ੍ਰੈਲ ਦੇ ਸ਼ੁਰੂ ਤੱਕ ਏਸ਼ੀਅਨਾਂ ਵਿਰੁੱਧ ਨਫਰਤੀ ਅਪਰਾਧ ਦੀਆਂ 80 ਘਟਨਾਵਾਂ ਹੋ ਚੁੱਕੀਆਂ ਹਨ।