ਮੁੰਬਈ ਵਿਚ ਸਿੱਖ ਨੌਜਵਾਨ 'ਤੇ ਹਮਲਾ ਕਰਨ ਵਾਲੇ ਬਦਮਾਸ਼ਾਂ ਦਾ ਅੰਡਰਵਰਲਡ ਨਾਲ ਸਬੰਧ

ਮੁੰਬਈ ਵਿਚ ਸਿੱਖ ਨੌਜਵਾਨ 'ਤੇ ਹਮਲਾ ਕਰਨ ਵਾਲੇ ਬਦਮਾਸ਼ਾਂ ਦਾ ਅੰਡਰਵਰਲਡ ਨਾਲ ਸਬੰਧ

ਅੰਮ੍ਰਿਤਸਰ ਟਾਈਮਜ਼ ਬਿਊਰੋ: 
ਅੰਮ੍ਰਿਤਸਰ ਵਿਚ ਸਮਾਜ ਸੇਵੀ ਸਿੱਖ ਪਰਿਵਾਰ 'ਤੇ ਇਕ ਸਥਾਨਕ ਬਦਮਾਸ਼ ਟੋਲੇ ਵੱਲੋਂ ਕੀਤੇ ਹਮਲੇ 'ਚ ਇੰਦਰ ਸਿੰਘ ਨਾਮੀਂ ਸਿੱਖ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਜ਼ਖਮੀ ਹਾਲਤ ਵਿਚ ਇੰਦਰ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਸਦੇ ਸਿਰ ਅਤੇ ਪਿੱਠ 'ਤੇ ਲੱਗੇ ਡੂੰਘੇ ਫੱਟ ਨਜ਼ਰ ਆ ਰਹੇ ਸਨ। 


ਸਲੀਮ ਸਿੱਦੀਕੀ

ਪ੍ਰਾਪਤ ਜਾਣਕਾਰੀ ਮੁਤਾਬਕ ਹਮਲਾਵਰ ਟੋਲੇ ਦੇ ਸਬੰਧ ਅੰਡਰਵਰਲਡ ਨਾਲ ਹਨ ਜੋ ਮੁੰਬਈ ਵਿਚ ਬਦਮਾਸ਼ੀ ਲਈ ਜਾਣਿਆ ਜਾਂਦਾ ਹੈ। ਇਹ ਘਟਨਾ ਸਲੀਮ ਸਿੱਦੀਕੀ ਨਾਂ ਦੇ ਬਦਮਾਸ਼ ਨੂੰ ਮਾਸਕ ਪਾਉਣ ਦੀ ਸਲਾਹ ਦੇਣ ਤੋਂ ਵਾਪਰੀ। ਜ਼ਖਮੀ ਇੰਦਰ ਸਿੰਘ ਦੇ ਪਿਤਾ ਸਥਾਨਕ ਇਲਾਕੇ ਵਿਚ ਲੋਕ ਸੇਵਾ ਲਈ ਇਕ ਪਖਾਨਾ ਚਲਾਉਂਦੇ ਹਨ। ਸਲੀਮ ਸਿੱਦੀਕੀ ਬਿਨ੍ਹਾਂ ਮਾਸਲ ਲਾਏ ਪਖਾਨਾ ਵਰਤਣ ਲੱਗਿਆ ਸੀ, ਜਿਸ ਨੂੰ ਟੋਕਦਿਆਂ ਇੰਦਰ ਸਿੰਘ ਨੇ ਮਾਸਕ ਲਾਉਣ ਲਈ ਕਿਹਾ। ਇਸ 'ਤੇ ਸਲੀਮ ਗਰਮ ਹੋ ਗਿਆ ਤੇ ਦੋਵਾਂ ਦਰਮਿਆਨ ਬਹਿਸ ਹੋ ਗਈ। ਇਸ ਤੋਂ ਬਾਅਦ ਸਲੀਮ ਨੇ ਆਪਣੇ ਸਾਥੀ ਬਦਮਾਸ਼ਾਂ ਨੂੰ ਇਕੱਠਾ ਕਰ ਲਿਆ ਤੇ ਇੰਦਰ ਸਿੰਘ ਤੇ ਉਸਦੇ ਭਰਾ ਕਿਰਤੀ ਸਿੰਘ 'ਤੇ ਹਮਲਾ ਕਰ ਦਿੱਤਾ। 

ਪੁਲਸ ਨੇ ਇਸ ਮਾਮਲੇ 'ਚ ਸਲੀਮ ਸਿੱਦੀਕੀ ਅਤੇ ਉਸਦੇ ਸਾਥੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ।