ਯੂਕੇ ਦੇ ਸਾਊਥਾਲ ਅਤੇ ਗਰੇਵਸੈਂਡ ਲੰਡਨ ਵਿਖੇ  ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਪਾਣ ਵਿਚ ਭਾਰੀ ਉਤਸ਼ਾਹ

ਯੂਕੇ ਦੇ ਸਾਊਥਾਲ ਅਤੇ ਗਰੇਵਸੈਂਡ ਲੰਡਨ ਵਿਖੇ  ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਪਾਣ ਵਿਚ ਭਾਰੀ ਉਤਸ਼ਾਹ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸਿਖਸ ਫਾਰ ਜਸਟਿਸ ਵਲੋਂ ਕਰਵਾਏ ਜਾ ਰਹੇ ਗੈਰ ਸਰਕਾਰੀ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਨੂੰ ਬੀਤੇ ਦਿਨੀਂ ਲੰਡਨ ਸ਼ਹਿਰ ਵਿਚ ਭਾਰੀ ਹੁੰਗਾਰਾ ਮਿਲਿਆ ਸੀ ਅਤੇ ਰਿਕਾਰਡ ਤੋੜ ਵੋਟਾਂ ਪਾਈਆਂ ਸਨ । ਅਜ ਦੂਜੇ ਗੇੜ ਵਿਚ ਯੂਕੇ ਦੇ ਸਾਊਥਾਲ ਅਤੇ ਗਰੇਵਸੈਂਡ ਲੰਡਨ ਵਿਖੇ  ਸਵੇਰ ਤੋਂ ਹੀ ਵੋਟਾਂ ਪਾਣ ਲਈ ਲੰਮੀਆਂ ਲੰਮੀਆਂ ਲਾਈਨਾਂ ਲਗੀਆ ਹੋਈਆਂ ਹਨ ਤੇ ਵੋਟਰਾਂ ਵਿਚ ਆਜ਼ਾਦ ਸਿੱਖ ਮੁੱਲਕ ਬਣਾਉਣ ਲਈ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ । ਇਸ ਬਾਰੇ ਭਾਈ ਪੰਮਾ ਅਤੇ ਭਾਈ ਰਾਣਾ ਨੇ ਦਸਿਆ ਕਿ ਹਿੰਦ ਸਰਕਾਰ ਨਵੇਂ ਨਵੇਂ ਪੈਤੜੇ ਖੇਲ ਕੇ ਵੋਟਰਾਂ ਵਿਚ ਦਹਸ਼ਿਤ ਪਾਣਾ ਚਾਹੁੰਦੀ ਹੈ ਪਰ ਓਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋਵੇਗੀ । ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਹੋਰ ਘੱਟ ਗਿਣਤੀਆਂ ਨੂੰ ਸਮਝ ਆ ਗਈ ਹੈ ਕਿ ਉਨ੍ਹਾਂ ਤੇ ਬੇਇੰਤੇਹਾ ਜ਼ੁਲਮ ਕੀਤਾ ਜਾਂਦਾ ਹੈ ਤੇ ਦੂਜੇ ਦਰਜ਼ੇ ਦੇ ਸ਼ਹਿਰੀ ਵਾਂਗ ਵਰਤਾਵ ਕੀਤਾ ਜਾਂਦਾ ਹੈ ਕਿ ਸ਼ਹਾਦਤ ਵੇਲੇ ਸਿੱਖਾਂ ਨੂੰ ਅੱਗੇ ਕਰ ਦਿਓ ਤੇ ਸੁਖ ਮਾਣਨ ਵੇਲੇ ਤੁਸੀ ਆਪ ਅੱਗੇ ਆ ਜਾਓ । ਇਸ ਗੱਲ ਤੋਂ ਦੁੱਖੀ ਹੋ ਕੇ ਹੀ ਕੌਮ ਆਪਣਾ ਮੁੱਲਕ ਜਰੂਰ ਬਣਾਵੇਗੀ ।