ਸਿੱਖ ਬੱਸ ਡਰਾਈਵਰ ਦੇ ਗਾਣੇ ਨੇ  ਅੰਗਰੇਜ਼ਾਂ ਨੂੰ ਵੀ ਨੱਚਣ ਲਈ ਕੀਤਾ ਮਜ਼ਬੂਰ

ਸਿੱਖ ਬੱਸ ਡਰਾਈਵਰ ਦੇ ਗਾਣੇ ਨੇ  ਅੰਗਰੇਜ਼ਾਂ ਨੂੰ ਵੀ ਨੱਚਣ ਲਈ ਕੀਤਾ ਮਜ਼ਬੂਰ

ਅੰਮ੍ਰਿਤਸਰ ਟਾਈਮਜ਼ ਬਿਊਰੋ     

ਲੰਡਨ-ਇੰਗਲੈਂਡ ਵਿੱਚ ਇੱਕ ਸਿੱਖ ਬੱਸ ਡਰਾਈਵਰ 59 ਸਾਲਾ ਵਿਅਕਤੀ  ਰਣਜੀਤ ਸਿੰਘ  ਨੇ ਅੱਜਕਲ੍ਹ ਆਪਣੇ ਗੀਤਾਂ ਨਾਲ ਤਹਿਲਕਾ ਮਚਾ ਦਿੱਤਾ ਹੈ। ਇਸ ਗੀਤ ਵਿੱਚ ਉਹ ਇੰਗਲੈਂਡ ਵਿੱਚ ਬੱਸ ਡਰਾਈਵਰ ਵਜੋਂ ਆਪਣੀ ਨੌਕਰੀ ਬਾਰੇ ਗੱਲ ਕਰਦਾ ਹੈ। ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ ਦੀ ਧੁਨ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਰਹੀ ਹੈ।

ਰਿਪੋਰਟਾਂ ਮੁਤਾਬਕ ਰਣਜੀਤ ਸਿੰਘ ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡਜ਼ ਦੇ ਵੈਸਟ ਬਰੋਮਵਿਚ ਡਿਪੂ ਵਿੱਚ ਕੰਮ ਕਰਦਾ ਹੈ। ਉਹ ਪਿਛਲੇ 13 ਸਾਲਾਂ ਤੋਂ ਇਸ ਫਰਮ ਲਈ ਕੰਮ ਕਰ ਰਿਹਾ ਹੈ। ਸਿੰਘ ਭਾਰਤ ਵਿੱਚ ਆਪਣੇ ਪਰਿਵਾਰ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਉਸਨੇ ਰੋਜ਼ੀ-ਰੋਟੀ ਲਈ ਕੀ ਕੀਤਾ ਹੈ? ਇਸ ਲਈ ਉਸ ਨੇ ਆਪਣੇ ਕੁਝ ਦੋਸਤਾਂ ਨਾਲ ਇੱਕ ਵੀਡੀਓ ਗੀਤ ਰਿਕਾਰਡ ਕੀਤਾ। ਹੁਣ ਜਦੋਂ ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਤਾਂ ਸਿੰਘ ਵੀ ਇਸ ਤੋਂ ਕਾਫੀ ਖੁਸ਼ ਹੈ।ਵੀਡੀਓ ਵਿੱਚ ਰਣਜੀਤ ਸਿੰਘ ਦੇ ਹੋਰ ਸਿੱਖ ਡਰਾਈਵਰਾਂ ਦੇ ਨਾਲ ਬ੍ਰਿਟਿਸ਼ ਕਰਮਚਾਰੀ ਵੀ ਸ਼ਾਮਲ ਹਨ। ਰਣਜੀਤ ਸਿੰਘ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਰਣਜੀਤ ਸਿੰਘ ਦੇ ਹੋਰ ਸਿੱਖ ਡਰਾਈਵਰਾਂ ਦੇ ਨਾਲ ਬ੍ਰਿਟਿਸ਼ ਕਰਮਚਾਰੀ ਵੀ ਸ਼ਾਮਲ ਹਨ। ਰਣਜੀਤ ਸਿੰਘ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਰਾਹੀਂ ਉਹ ਸਾਰੇ ਧਰਮਾਂ ਦੀ ਬਰਾਬਰੀ ਦਾ ਸੰਦੇਸ਼ ਦੇ ਰਿਹਾ ਹੈ। ਉਹ ਆਪਣੇ ਗੀਤ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲ ਕੇ ਕੰਮ ਕਰਨ ਦੀ ਗੱਲ ਕਰਦਾ ਹੈ। ਇਸ ਗੀਤ ਰਾਹੀਂ ਉਹ ਬਹੁ-ਸੱਭਿਆਚਾਰਕ ਬਰਤਾਨੀਆ ਦੀ ਤਸਵੀਰ ਬਿਆਨ ਕਰ ਰਿਹਾ ਹੈ ਤੇ ਸਾਰੇ ਧਰਮਾਂ ਦੀ ਬਰਾਬਰੀ ਦਾ ਸੰਦੇਸ਼ ਦੇ ਰਿਹਾ ਹੈ। 

ਇਹ ਵੀਡੀਓ ਗੀਤ ਪੰਜਾਬੀ ਭਾਸ਼ਾ ਵਿੱਚ ਹੈ ਜੋ ਰਣਜੀਤ ਸਿੰਘ ਦੀ ਮੂਲ ਭਾਸ਼ਾ ਹੈ। ਇਸ ਨੂੰ ਸੁਣਨ ਤੋਂ ਬਾਅਦ ਲੋਕਾਂ ਨੇ ਹਾਂ-ਪੱਖੀ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਸਿੰਘ ਨੇ ਕਿਹਾ ਕਿ ਟੀਮ ਭਾਵਨਾ ਕਾਰਨ ਇਹ ਸੰਭਵ ਹੋਇਆ ਹੈ। ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜੋ ਵੈਸਟ ਬਰੋਮਵਿਚ ਡਿਪੂ ਵਿਖੇ ਇਕੱਠੇ ਆਉਣ ਵਾਲੇ ਵੱਖ-ਵੱਖ ਭਾਈਚਾਰਿਆਂ ਦਾ ਇਕੱਠੇ ਜਸ਼ਨ ਮਨਾਵੇ। ਉਸ ਨੇ ਕਿਹਾ, ‘ਮੇਰਾ ਹਮੇਸ਼ਾ ਤੋਂ ਇਹ ਸੁਪਨਾ ਰਿਹਾ ਹੈ ਕਿ ਮੈਂ ਆਪਣੀ ਨੌਕਰੀ ਬਾਰੇ ਵੀਡੀਓ ਗੀਤ ਬਣਾਵਾਂ, ਤਾਂ ਜੋ ਜਦੋਂ ਮੈਂ ਰਿਟਾਇਰ ਹੋਵਾਂ ਤਾਂ ਮੈਂ ਇਸ ਨੂੰ ਯਾਦ ਵਜੋਂ ਦੇਖ ਸਕਾਂ। ਮੈਂ ਯਾਦ ਰੱਖ ਸਕਾਂ ਕਿ ਅਸੀਂ ਆਪਣੇ ਦੋਸਤਾਂ ਨਾਲ ਬੱਸ ਕਿਵੇਂ ਚਲਾਉਂਦੇ ਸੀ।ਯੂ-ਟਿਊਬ 'ਤੇ ਅਪਲੋਡ ਕੀਤੀ ਗਈ ਕਰੀਬ 4 ਮਿੰਟ ਦੀ ਇਸ ਵੀਡੀਓ ਨੂੰ ਕਈ ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ। ਪੰਜਾਬੀ ਵਿੱਚ ਗਾਏ ਗਏ ਇਸ ਗੀਤ ਨੂੰ ਅੰਗਰੇਜ਼ੀ ਸਬ-ਟਾਈਟਲ ਨਾਲ ਅਪਲੋਡ ਕੀਤਾ ਗਿਆ ਹੈ। ਇਸ ਵੀਡੀਓ ਬਾਰੇ ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡ ਦੇ ਡਾਇਰੈਕਟਰ ਡੇਵਿਡ ਬ੍ਰੈਡਫੋਰਡ ਦਾ ਕਹਿਣਾ ਹੈ ਕਿ ਸਾਡਾ ਸਟਾਫ ਅਸਲ ਵਿੱਚ ਸਾਡੀ ਸਭ ਤੋਂ ਵੱਡੀ ਸੰਪਤੀ ਹੈ। ਉਹ ਸਾਰੇ ਮਿਲ ਕੇ ਬਹੁਤ ਵਧੀਆ ਕੰਮ ਕਰਦੇ ਹਨ। ਕੰਪਨੀ ਦੇ ਕੰਮ ਪ੍ਰਤੀ ਉਨ੍ਹਾਂ ਲੋਕਾਂ ਦਾ ਜਜ਼ਬਾ ਸ਼ਲਾਘਾਯੋਗ ਹੈ।ਵੀਡੀਓ ਦੀ ਤਾਰੀਫ 'ਤੇ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਜੋ ਕੀਤਾ ਹੈ ਉਸ 'ਤੇ ਉਸ ਨੂੰ ਮਾਣ ਹੈ। ਰਣਜੀਤ ਸਿੰਘ ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡ ਵਿੱਚ ਪਿਛਲੇ 13 ਸਾਲਾਂ ਤੋਂ ਕੰਮ ਕਰ ਰਿਹਾ ਹੈ।