ਐਮ ਆਰ ਐਨਏ ਵਾਲੀ ਕੋਵਿਡ-19 ਵੈਕਸੀਨ ਕਾਰਨ ਲੋਕਾਂ ਨੂੰ ਦਿਲ ਦਾ ਦੌਰਾ ਤੇ ਮੌਤ ਦਾ ਖਤਰਾ ,ਰਿਸਰਚ ਵਿਚ ਦਾਅਵਾ

ਐਮ ਆਰ ਐਨਏ ਵਾਲੀ ਕੋਵਿਡ-19 ਵੈਕਸੀਨ ਕਾਰਨ ਲੋਕਾਂ ਨੂੰ ਦਿਲ ਦਾ ਦੌਰਾ ਤੇ ਮੌਤ ਦਾ ਖਤਰਾ ,ਰਿਸਰਚ ਵਿਚ ਦਾਅਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ     

ਲੰਡਨ- ਇੱਕ ਤਾਜ਼ਾ ਰਿਸਰਚ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ। ਲੂਸੀਆਨਾ ਦੇ ਇੱਕ ਡਾਕਟਰ ਅਤੇ ਕਲੀਨਿਕਲ ਵਿਗਿਆਨੀ ਨੇ ਕਿਹਾ ਕਿ ਆਰਐਨਏ ਕੋਵਿਡ -19 ਵੈਕਸੀਨ ਲੋਕਾਂ ਵਿੱਚ ਗੰਭੀਰ ਸਿਹਤ ਸਮੱਸਿਆਵਾਂ ਵਧਾ ਸਕਦੀ ਹੈ, ਜਿਸ ਵਿੱਚ ਅਚਾਨਕ ਦਿਲ ਨਾਲ ਸਬੰਧਤ ਸਮੱਸਿਆਵਾਂ ਵਧਦੀਆਂ ਹਨ ਕਿ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਜੋਸੇਫ ਫ੍ਰੀਮੈਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ mRNA ਵੈਕਸੀਨ ਸਰੀਰ ਵਿੱਚ ਗੰਭੀਰ ਮਾੜੇ ਪ੍ਰਭਾਵਾਂ ਨੂੰ ਵਧਾ ਸਕਦੀ ਹੈ।

ਜੋਸੇਫ ਫ੍ਰੀਮੈਨ ਪ੍ਰੀ-ਰਿਵਿਊ ਰਿਸਰਚ ਦੇ ਪ੍ਰਮੁੱਖ ਲੇਖਕ ਸਨ, ਜਿਸ ਨੇ mRNA ਕੋਵਿਡ-19 ਵੈਕਸੀਨ ਲਈ ਫਾਈਜ਼ਰ ਅਤੇ ਮੋਡਰਨਾ ਟਰਾਇਲਾਂ ਦਾ ਮੁੜ-ਵਿਸ਼ਲੇਸ਼ਣ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਟੀਮ ਦੇ ਕਈ ਓਟੋਪਸੀ ਅਧਿਐਨ ਹਨ, ਜੋ ਇਸ ਗੱਲ ਦੇ ਪੱਕੇ ਸਬੂਤ ਦਿਖਾਉਂਦੇ ਹਨ ਕਿ ਸਾਰੇ ਐਮਆਰਐਨਏ ਕੋਵਿਡ -19 ਟੀਕੇ ਅਚਾਨਕ ਕਾਰਡੀਐਤ ਡੈੱਥ ਦਾ ਕਾਰਨ ਬਣ ਰਹੇ ਹਨ। ਜੋਸੇਫ ਫ੍ਰੀਮੈਨ ਨੇ ਇਸ ਉੱਤੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ mRNA ਵੈਕਸੀਨ ਨੂੰ ਬਾਜ਼ਾਰ ਤੋਂ ਵਾਪਸ ਲੈ ਆਉਣਾ ਚਾਹੀਦਾ ਹੈ, ਕਿਉਂਕਿ ਇਸ ਨਾਸ ਅਚਾਨਕ ਮੌਤ ਹੋਣ ਦਾ ਖਤਰਾ ਵਧ ਰਿਹਾ ਹੈ।

ਜੋਸੇਫ ਫ੍ਰੀਮੈਨ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਐਫਡੀਏ ਨੇ ਐਮਆਰਐਨਏ ਵੈਕਸੀਨ 'ਤੇ ਇੱਕ ਅਧਿਐਨ ਵੀ ਕੀਤਾ ਸੀ, ਜੋ ਬੀਐਮਜੇ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਸ ਅਧਿਐਨ 'ਵਿਚ ਇਹ ਵੀ ਕਿਹਾ ਗਿਆ ਸੀ ਕਿ mRNA ਵੈਕਸੀਨ ਦੇ ਸਰੀਰ 'ਤੇ ਕੁਝ ਮਾੜੇ ਪ੍ਰਭਾਵ ਹੋ ਸਕਦੇ ਹਨ। ਉਸ ਅਧਿਐਨ ਵਿਚਲੇ ਅੰਕੜੇ ਸਾਡੇ ਅਧਿਐਨ ਵਿਚ ਵੀ ਲਗਭਗ ਇੱਕੋ ਜਿਹੇ ਹਨ, ਹਾਲਾਂਕਿ FDA ਨੇ ਉਸ ਖੋਜ ਬਾਰੇ ਆਮ ਲੋਕਾਂ ਨੂੰ ਸੂਚਿਤ ਨਹੀਂ ਕੀਤਾ ਸੀ। ਫ੍ਰੀਮੈਨ ਦੇ ਅਨੁਸਾਰ, ਉਸ ਦੀ ਟੀਮ ਨੇ ਕਈ ਓਟੋਪਸੀ ਅਧਿਐਨ ਵੀ ਕੀਤੇ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ mRNA ਵੈਕਸੀਨ ਕਾਰਨ ਲੋਕਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਸਕਦਾ ਹੈ, ਜਿਸ ਨਾਲ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਅਚਾਨਕ ਦਿਲ ਦਾ ਦੌਰਾ ਇੱਕ ਗੰਭੀਰ ਦਿਲ ਦੀ ਬਿਮਾਰੀ ਹੈ, ਜਿਸ ਦੇ ਮਾਮਲੇ ਦੁਨੀਆ ਭਰ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ।