ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਚੀਨ ਦੀ ਲੈਬ ਵਿਚੋਂ ਹੀ ਨਿਕਲਿਆ ਕੋਰੋਨਾਵਾਇਰਸ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਚੀਨ ਦੀ ਲੈਬ ਵਿਚੋਂ ਹੀ ਨਿਕਲਿਆ ਕੋਰੋਨਾਵਾਇਰਸ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅਮੀਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਫੇਰ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਯਕੀਨ ਹੈ ਕਿ ਕੋਰੋਨਾਵਾਇਰਸ ਚੀਨ ਦੀ ਲੈਬ ਵਿਚ ਹੀ ਬਣਾਇਆ ਗਿਆ ਹੈ। ਪਰ ਟਰੰਪ ਨੇ ਆਪਣੇ ਇਸ ਬਿਆਨ ਲਈ ਕੋਈ ਸਬੂਤ ਪੇਸ਼ ਨਹੀਂ ਕੀਤਾ। ਟਰੰਪ ਦਾ ਇਹ ਬਿਆਨ ਪਿਛਲੇ ਕੁੱਝ ਦਿਨਾਂ ਤੋਂ ਚੀਨ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਗਰਮਾ-ਗਰਮੀ ਨੂੰ ਹੋਰ ਵਧਾ ਸਕਦਾ ਹੈ।

ਅੱਜ ਵਾਈਟ ਹਾਊਸ ਵਿਖੇ ਟਰੰਪ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਜਿਹੜਾ ਸਬੂਤ ਵੇਖਿਆ ਹੈ ਉਸ ਤੋਂ ਉਹਨਾਂ ਦਾ ਯਕੀਨ ਹੋਰ ਪੱਕਾ ਹੋ ਗਿਆ ਹੈ ਕਿ ਇਹ ਵਾਇਰਸ ਚੀਨ ਦੀ ਵੂਹਾਨ ਸਥਿਤ ਲੈਬ ਵਿਚੋਂ ਹੀ ਆਇਆ ਹੈ।

ਪੱਤਰਕਾਰਾਂ ਵੱਲੋਂ ਸਬੂਤ ਬਾਰੇ ਪੁੱਛਣ 'ਤੇ ਟਰੰਪ ਨੇ ਇਹ ਕਹਿ ਕੇ ਸਾਰ ਦਿੱਤਾ ਕਿ ਉਹਨਾਂ ਕੋਲ ਸਬੂਤ ਹੈ ਪਰ ਉਹ ਪੱਤਰਕਾਰਾਂ ਨੂੰ ਨਹੀਂ ਦੱਸ ਸਕਦੇ ਕਿਉਂਕਿ ਅਜਿਹਾ ਕਰਨ ਦੀ ਉਹਨਾਂ ਨੂੰ ਪ੍ਰਵਾਨਗੀ ਨਹੀਂ ਹੈ।

ਦੱਸ ਦਈਏ ਕਿ ਦੁਨੀਆ ਵਿਚ ਮਹਾਂਮਾਰੀ ਬਣਕੇ ਛਾਣ ਵਾਲਾ ਇਹ ਵਾਇਰਸ ਹੁਣ ਰਾਜਨੀਤਕ ਹਥਿਆਰ ਬਣਦਾ ਜਾ ਰਿਹਾ ਹੈ। ਚੀਨ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਵਿਸ਼ਵ ਤਾਕਤ ਬਣਨ ਦੀ ਠੰਡੀ ਜੰਗ ਨੂੰ ਇਸਨੇ ਤੇਜ ਕਰ ਦਿੱਤਾ ਹੈ। ਜਿੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਵਾਰ-ਵਾਰ ਇਸ ਵਾਇਰਸ ਨੂੰ ਫੈਲਾਉਣ ਦਾ ਕਸੂਰਵਾਰ ਚੀਨ ਨੂੰ ਦੱਸ ਰਹੇ ਹਨ ਉੱਥੇ ਅਮਰੀਕਾ ਦੇ ਖੂਫੀਆ ਤੰਤਰ ਦਾ ਇਹ ਕਹਿਣਾ ਹੈ ਕਿ ਵਾਇਰਸ ਮਨੁੱਖ ਵੱਲੋਂ ਬਣਾਇਆ ਨਹੀਂ ਲਗਦਾ ਪਰ ਹੋ ਸਕਦਾ ਹੈ ਕਿ ਇਹ ਵਾਇਰਸ ਇਕ ਹਾਦਸੇ ਵਾਂਗ ਲੈਬ ਤੋਂ ਬਾਹਰ ਆ ਗਿਆ ਹੋਵੇ, ਜਿਸਦੀ ਉਹ ਜਾਂਚ ਕਰ ਰਹੇ ਹਨ। 

ਜਦਕਿ ਚੀਨ ਪਹਿਲਾਂ ਇਹ ਕਹਿ ਰਿਹਾ ਸੀ ਕਿ ਇਹ ਵਾਇਰਸ ਉਸਦੇ ਸ਼ਹਿਰ ਵੂਹਾਨ ਦੀ ਜਾਨਵਰਾਂ ਦੀ ਮੰਡੀ ਤੋਂ ਆਇਆ ਹੈ ਪਰ ਬਾਅਦ ਵਿਚ ਚੀਨ ਨੇ ਕਹਿ ਦਿੱਤਾ ਸੀ ਕਿ ਇਹ ਵਾਇਰਸ ਚੀਨ ਵਿਚ ਪਹਿਲਾਂ ਫੈਲਿਆ ਜ਼ਰੂਰ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸਦੀ ਉਤਪੱਤੀ ਹੀ ਚੀਨ ਵਿਚ ਹੋਈ ਹੋਵੇ। ਚੀਨ ਨੇ ਇਹ ਵੀ ਕਿਹਾ ਸੀ ਕਿ 

ਅਸਟ੍ਰੇਲੀਆ ਸਰਕਾਰ ਨੇ ਇਸ ਵਾਇਰਸ ਦੇ ਫੈਲ਼ਣ ਦੀ ਜਾਂਚ ਮੰਗ ਲਈ ਹੈ ਜਿਸ ਕਾਰਨ ਚੀਨ ਅਤੇ ਅਸਟ੍ਰੇਲੀਆ ਦੇ ਰਿਸ਼ਤੇ ਵੀ ਤਿੜਕ ਰਹੇ ਹਨ। 

ਟਰੰਪ ਨੇ ਕਿਹਾ ਕਿ ਵਾਇਰਸ ਬਾਰੇ ਛੇਤੀ ਹੀ ਸਭ ਕੁੱਝ ਸਾਹਮਣੇ ਆ ਜਾਵੇਗਾ। ਉਹਨਾਂ ਚੀਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਾਂ ਤਾਂ ਵਾਇਰਸ ਫੈਲਣ ਵਿਚ ਉਹਨਾਂ ਦੀ ਗਲਤੀ ਹੈ ਜਾਂ ਉਹਨਾਂ ਇਕ ਗਲਤੀ ਤੋਂ ਬਾਅਦ ਹੋਰ ਗਲਤੀਆਂ ਕੀਤੀਆਂ। ਜਾਂ ਇਹ ਕਿਸੇ ਵੱਲੋਂ ਸੋਚ ਸਮਝ ਕੇ ਕੀਤਾ ਗਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।