ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ੍ਰੀਰਾਮਪੁਰ (ਮਹਾਰਾਸ਼ਟਰਾ) ਵਿਖੇ ਮਨਾਇਆ ਗਿਆ

ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ੍ਰੀਰਾਮਪੁਰ (ਮਹਾਰਾਸ਼ਟਰਾ) ਵਿਖੇ ਮਨਾਇਆ ਗਿਆ
ਗੁਰੂਘਰ ਅੰਦਰ ਕੜਾਹ ਪ੍ਰਸ਼ਾਦਿ ਦੀ ਦੇਗ ਨੂੰ ਤੀਰ ਨਾਲ ਕੀਤਾ ਜਾਂਦਾ ਹੈ ਭੇਟ 
 
ਅੰਮ੍ਰਿਤਸਰ ਟਾਈਮਜ਼ ਬਿਊਰੋ 
 
ਨਵੀਂ ਦਿੱਲੀ 5 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਹਾਰਾਸ਼ਟਰਾ ਦੇ ਸ੍ਰੀਰਾਮਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਤਿਕਾਰ ਅਤੇ ਸ਼ਰਧਾ ਨਾਲ ਮਨਾਇਆ ਗਿਆ । ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ ਸਨ ਜਿਸ ਵਿਚ ਭਾਈ ਸਾਹਿਬ ਭਾਈ ਅਨੋਖ ਸਿੰਘ ਜੀ ਨੇ ਕੀਰਤਨ ਕਰਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਸੀ ।  ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਜਸਵੰਤ ਸਿੰਘ ਵਲੋਂ ਇਲਾਹੀ ਹੁਕਮਨਾਮਾ ਲਿਆ ਗਿਆ।
 
ਇਸ ਵਿਸ਼ੇਸ਼ ਸਮਾਗਮ ਵਿਚ ਸ੍ਰੀਰਾਮਪੁਰ ਦੀ ਇਕ ਬੱਚੀ ਨੰਦਿਤਾ ਜੋ ਕਿ ਪੂਰੇ ਮੁੱਲਕ ਦੇ ਮਕੈਨੀਕਲ ਪ੍ਰੀਖਿਆ ਜਿਸ ਵਿਚ ਤਕਰੀਬਨ ਵੀਹ ਹਜਾਰ ਬੱਚੇ ਸਨ, ਵਿੱਚੋਂ ਪਹਿਲੇ ਨੰਬਰ ਤੇ ਆਣ ਕਰਕੇ, ਨੂੰ ਸ੍ਰੀਰਾਮਪੁਰ ਦਾ ਨਾਮ ਰੋਸ਼ਨ ਕਰਣ ਕਰਕੇ ਸਨਮਾਨਿਤ ਕੀਤਾ ਗਿਆ ਸੀ । ਸਮਾਗਮ ਦੀ ਸਮਾਪਤੀ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੀ । ਜਿਕਰਯੋਗ ਹੈ ਕਿ ਇਸ ਗੁਰੂਘਰ ਅੰਦਰ ਕੜਾਹ ਪ੍ਰਸ਼ਾਦਿ ਦੀ ਦੇਗ ਨੂੰ ਅਰਦਾਸ ਕਰਦਿਆਂ ਸਮੇਂ ਤੀਰ ਨਾਲ ਭੇਟ ਕੀਤਾ ਜਾਂਦਾ ਹੈ, ਇਹ ਤੀਰ ਤਖਤ ਸ੍ਰੀ ਹਜੂਰ ਸਾਹਿਬ ਤੋਂ ਉਚੇਚੇ ਤੌਰ ਤੇ ਗੁਰੂਘਰ ਨੂੰ ਮਿਲਿਆ ਹੈ ਇਸ ਕਰਕੇ ਕੜਾਹ ਪ੍ਰਸ਼ਾਦਿ ਦੀ ਦੇਗ ਨੂੰ ਇਥੇ ਤੀਰ ਨਾਲ ਭੇਟ ਕੀਤਾ ਜਾਂਦਾ ਹੈ । ਸਮਾਗਮ ਵਿਚ ਸ੍ਰੀਰਾਮਪੁਰ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਿਰੀ ਭਰੀ ਸੀ ।